ਡਾ ਗੁਰਮੇਲ ਸਿੰਘ ਦੀ ਬਦਲੀ ਦੇ ਵਿਰੋਧ ’ਚ ਭਰਾਤਰੀ ਜਥੇਬੰਦੀਆਂ ਨਿੱਤਰੀਆਂ

- - No comments

ਡਾਕਟਰਾਂ ਨੇ ਮੁੜ ਓਪੀਡੀ ਰੱਖੀ ਬੰਦ, ਡਾ ਗੁਰਮੇਲ ਨੇ ਕੀਤਾ ਫਾਜਲਿਕਾ ਜੁਆਇੰਨ

ਸੁਖਜਿੰਦਰ ਮਾਨ

ਬਠਿੰਡਾ, 02 ਜੁਲਾਈ -ਐਨ.ਪੀ.ਏ ਵਿਚ ਕਟੌਤੀ ਦੇ ਵਿਰੁਧ ਸੰਘਰਸ਼ ਕਰ ਰਹੇ ਡਾਕਟਰਾਂ ਦੀ ਅਗਵਾਈ ਕਰਨ ਵਾਲੇ ਪੀਸੀਐਮਐਸ ਦੇ ਜ਼ਿਲ੍ਹਾ ਪ੍ਰਧਾਨ ਡਾ ਗੁਰਮੇਲ ਸਿੰਘ ਦੀ ਕੀਤੀ ਬਦਲੀ ਨੂੰ ਰੱਦ ਕਰਵਾਉਣ ਲਈ ਅੱਜ ਭਰਾਤਰੀ ਜਥੈਬੰਦੀਆਂ ਮੈਦਾਨ ਵਿਚ ਨਿੱਤਰ ਆਈਆਂ। ਹਾਲਾਂਕਿ ਡਾ ਗੁਰਮੇਲ ਸਿੰਘ ਨੇ ਅੱਜ ਬਠਿੰਡਾ ਦੇ ਐਮਰਜੈਂਸੀ ਵਾਰਡ ਵਿਚੋਂ ਰਿਲੀਵ ਹੋਣ ਤੋਂ ਬਾਅਦ ਨਵੀਂ ਥਾਂ ਫ਼ਾਜਲਿਕਾ ਦੇ ਪੰਜਕੋਸੀ ਡਿਸਪੈਂਸਰੀ ਵਿਚ ਜੁਆਇੰਨ ਕਰ ਲਿਆ ਪ੍ਰੰਤੂ ਡਾਕਟਰਾਂ ਦਾ ਸਰਕਾਰ ਪ੍ਰਤੀ ਗੁੱਸਾ ਜਾਰੀ ਰਿਹਾ। ਡਾਕਟਰਾਂ ਨੇ ਸਟੇਟ ਬਾਡੀ ਦੇ ਸੱਦੇ ਹੇਠ ਓ.ਪੀ.ਡੀ ਦੀਆਂ ਸੇਵਾਵਾਂ ਬੰਦ ਰੱਖੀਆਂ ਜਦੋਂਕਿ ਐਮਰਜੈਂਸੀ ਤੇ ਕਰੋਨਾ ਵਾਰਡ ਦੀਆਂ ਸੇਵਾਵਾਂ ਜਾਰੀ ਰਹੀਆਂ। ਡਾਕਟਰਾਂ ਵਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਦੇ ਗੇਟ ਕੋਲ ਮੁੱਖ ਸੜਕ ’ਤੇ ਧਰਨਾ ਵੀ ਲਗਾਇਆ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਆਗੂ ਮੋਠੂ ਸਿੰਘ ਕੋਟੜਾ, ਤਾਲਮੇਲ ਕਮੇਟੀ ਦੇ ਗਗਨਦੀਪ ਸਿੰਘ ਤੇ ਪੀਸੀਐਮਐਸ ਦੇ ਨਵੇਂ ਆਗੂ ਡਾ ਜਗਰੂਪ ਸਿੰਘ ਨੇ ਡਾ ਗੁਰਮੇਲ ਦੀ ਬਦਲੀ ਨੂੰ ਗੈਰ-ਜਮਹੂਰੀ ਕਰਾਰ ਦਿੰਦਿਆਂ ਸਰਕਾਰ ਨੂੰ ਤੁਰੰਤ ਇਹ ਬਦਲੀ ਰੱਦ ਕਰਨ ਦੀ ਮੰਗ ਕੀਤੀ। 


No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines