ਮਹਿੰਗਾਈ ਵਿਰੁਧ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਨੇ ਦਿੱਤਾ ਧਰਨਾ

- - No comments

ਸੁਖਜਿੰਦਰ ਮਾਨ

ਬਠਿੰਡਾ, 15 ਜੁਲਾਈ:-ਦੇਸ਼ ’ਚ ਦਿਨੋਂ-ਬ-ਦਿਨ ਵਧ ਰਹੀ ਮਹਿੰਗਾਈ ਦੇ ਵਿਰੋਧ ’ਚ ਅੱਜ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਵਲੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਤਹਿਸੀਲਦਾਰ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਭੋਲਾ ਸਿੰਘ ਗਿੱਲਪੱਤੀ ਨੇ ਦੋਸ਼ ਲਗਾਇਆ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਹੇਠ ਨਰਿੰਦਰ ਮੋਦੀ ਨੇ ਚੰਗੇ ਦਿਨ ਲਿਆਉਣ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਜਨਤਾ ਦੇ ਬੁਰੇ ਦਿਨ ਆਉਂਣੇ ਸ਼ੁਰੂ ਹੋ ਗਏ। ਮੋਦੀ ਸਰਕਾਰ ਦੌਰਾਨ ਨਾ ਸਿਰਫ਼ ਤੇਲ ਦੀਆਂ ਕੀਮਤਾਂ  ਆਸਮਾਨ ਨੂੰ ਚੜ੍ਹ ਗਈਆਂ, ਬਲਕਿ ਰਸੋਈ ਦਾ ਬਜ਼ਟ ਵੀ ਵਿਗੜ ਹੋ ਗਿਆ। ਇਸ ਮੌਕੇ ਬੁਲਾਰਿਆਂ ਨੇ ਮੋਦੀ ਦੇ ਨਾਲ-ਨਾਲ ਕੈਪਟਨ ਸਰਕਾਰ ਉਪਰ ਵੀ ਰਗੜ੍ਹੇ ਲਗਾਉਂਦਿਆਂ ਸੂਬਾ ਸਰਕਾਰ ਨੂੰ ਵੀ ਮਹਿੰਗਾਈ ਘਟਾਉਣ ਵਿਚ ਅਪੀਲ ਕੀਤੀ। ਇਸ ਮੌਕੇ ਮਹਿੰਦਰ ਸਿੰਘ ਸਿੱਧੂ ਜਨਰਲ ਸਕੱਤਰ, ਸਰਬਜੀਤ ਸਿੰਘ ਡੂੰਮਵਾਲੀ ਜ਼ਿਲ੍ਹਾ ਪ੍ਰਧਾਨ, ਵੇਦ ਪ੍ਰਕਾਸ਼ ਮੀਤ ਪ੍ਰਧਾਨ, ਮੱਖਣ ਸਿੰਘ ਲਹਿਰਾ ਬੇਗਾ, ਗੁਰਮੇਲ ਸਿੰਘ ਮਹਿਰਾਜ, ਸ਼ਿੰਦਰਪਾਲ ਬਰਾੜ ਲੀਗਲ ਸੈੱਲ, ਬੀਬੀ ਗੁਰਮਿੰਦਰ ਕੌਰ ਢੱਲੋਂ, ਪਰਮਜੀਤ ਕੌਰ ਖਾਲਸਾ ਜ਼ਿਲ੍ਹਾ ਪ੍ਰਧਾਨ, ਚੌਧਰੀ ਰਾਜੇਸ਼ ਗਹਿਰੀਵਾਲ, ਕੁਲਬੀਰ ਸਿੰਘ ਬਰਾੜ ਆਦਿ ਮੌਜੂਦ ਸਨ।  


No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines