ਵਰਕਰ ਮਿਸ਼ਨ 2022 ਲਈ ਜੀਅ-ਜਾਨ ਨਾਲ ਜੁਟਣ: ਖੁਸ਼ਬਾਜ ਜਟਾਣਾ

- - No comments

ਸੁਖਜਿੰਦਰ ਮਾਨ                                                                                                                                            ਬਠਿੰਡਾ, 29 ਜੁਲਾਈ - ਜ਼ਿਲਾ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਦੇ ਜੋਨ ਬੂਥ ਕੋਆਰਡੀਨੇਟਰਾਂ ਅਤੇ ਹਲਕੇ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਅੱਜ ਜ਼ਿਲਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਅਤੇ ਹਲਕਾ ਇੰਚਾਰਜ  ਖੁਸ਼ਬਾਜ ਸਿੰਘ ਜਟਾਣਾ ਵੱਲੋਂ ਇੱਕ ਭਰਵੀਂ ਮੀਟਿੰਗ ਮਾਹਲ ਪੈਲੇਸ ਮੋੜ ਰੋਡ ਤਲਵੰਡੀ ਸਾਬੋ ਵਿਖੇ ਕੀਤੀ ਗਈ। ਇਸ ਮੌਕੇ ਉਹਨਾਂ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਮਿਸ਼ਨ 2022 ਲਈ ਜੀਅ-ਜਾਨ ਨਾਲ ਜੁਟ ਜਾਣ ਨੂੰ ਕਿਹਾ। ਉਹਨਾਂ ਨੇ ਆਪਣੇ ਸੰਬੋਧਨ ਵਿਚ ਆਪਣੇ ਹਰ ਵਰਕਰ ਸਾਥੀ ਹਲਕੇ ਦੇ ਹਰ ਘਰ ਨਾਲ ਰਾਬਤਾ ਕਰ ਉਹਨਾਂ ਦੀਆਂ ਮੁਸਕਲਾਂ ਜਾਣ ਉਹਨਾਂ ਦਾ ਹੱਲ ਕਰਨ ਲਈ ਹਰ ਯਤਨ ਕਰਨ ਲਈ ਕਿਹਾ। ਉਹਨਾਂ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਘਰ ਵਿੱਚ ਕਾਂਗਰਸ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਪਹੁੰਚਾਉਣ ਲਈ ਕਿਹਾ। ਉਹਨਾਂ ਨੇ ਅੱਗੇ ਕਿਹਾ ਤਲਵੰਡੀ ਸਾਬੋ ਨੂੰ ਪੰਜਾਬ ਦਾ ਨੰਬਰ ਵਨ ਹਲਕਾ ਬਣਾਉਣ ਦਾ ਬੀੜਾ  ਉਹਨਾਂ ਨੇ ਚੁਕਿਆ ਹੈ ਉਹ ਸਭਨਾ ਦੀ ਸਹਾਇਤਾ ਨਾਲ ਹੀ ਪੂਰਾ ਹੋਵੇਗਾ, ਉਹ ਪੰਜਾਬ ਸਰਕਾਰ ਤੋਂ ਹਰ ਤਰ੍ਹਾਂ ਦੀ ਸਹਾਇਤਾ ਆਪਣੇ ਹਲਕੇ ਲਈ ਲਿਆਉਂਦੇ ਰਹਿਣਗੇ।     


ਉੱਘੇ ਕਿਸਾਨ ਆਗੂ ਸਿੰਗਾਰਾ ਮਾਨ ਨੂੰ ਸਦਮਾ, ਪਤਨੀ ਦਾ ਦਿਹਾਂਤ

- - No comments

 ਵੱਖ ਵੱਖ ਜਥੇਬੰਦੀਆਂ ਵਲੋਂ ਦੁੱਖ ਦਾ ਪ੍ਰਗਟਾਵਾ                                                                                                        ਸੁਖਜਿੰਦਰ ਮਾਨ                                                                                                                                                 ਬਠਿੰਡਾ, 27 ਜੁਲਾਈ - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਅਤੇ ਜਿਲਾ ਬਠਿੰਡਾ  ਦੇ ਪ੍ਰਧਾਨ ਸਿੰਗਾਰਾ ਸਿੰਘ ਮਾਨ ਦੀ ਜੀਵਨ ਸਾਥਣ ਮਨਜੀਤ ਕੌਰ ਦੀ ਸੰਖੇਪ ਬਿਮਾਰੀ ਕਾਰਨ ਅੱਜ ਸਦੀਵੀ ਵਿਛੋੜਾ ਦੇ ਗਏ ।  ਅੱਜ ਉਹਨਾ ਦੇ ਅੰਤਿਮ ਸੰਸਕਾਰ ਸਮੇਂ  ਔਰਤਾਂ ਸਮੇਤ ਭਾਰੀ ਗਿਣਤੀ ਚ ਬੀਕੇਯੂ ਏਕਤਾ ਉਗਰਾਹਾਂ ਦੇ ਵਰਕਰਾਂ ਤੇ ਪਿੰਡ ਵਾਸੀਆਂ ਵੱਲੋਂ ਸ਼ਮੂਲੀਅਤ ਗੲੀ।ਸਵਰਗੀ ਮਨਜੀਤ ਕੌਰ ਦੀ ਮਿ੍ਤਕ ਦੇਹ ਉੱਪਰ ਬੀਕੇਯੂ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਵੱਲੋਂ ਝੰਡੇ ਪਾਕੇ ਉਹਨਾਂ ਨੂੰ ਸਤਿਕਾਰ ਭੇਟ ਕੀਤਾ ਗਿਆ। ਇਸ ਸੰਬੰਧੀ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਪ੍ਰੈਸ ਨੂੰ ਦੱਸਿਆ ਕਿ ਮਨਜੀਤ ਕੌਰ ਬੜੇ ਮਿਲਣਸਾਰ ਸੁਭਾਅ ਦੇ ਸਨ । ਉਹ ਕਿਸਾਨ ਸੰਘਰਸ਼ਾਂ ਵਿੱਚ ਸਿੰਗਾਰਾ ਸਿੰਘ ਦਾ ਪੂਰਾ ਸਾਥ ਦਿੰਦੇ ਸਨ ਅਤੇ ਆਪ ਵੀ 2000 ਵਿੱਚ ਜੇਠੂਕੇ ਕਿਰਇਆ ਘੋਲ ਤੋਂ ਲੈ ਕੇ ਸਾਰੇ ਘੋਲਾਂ ਵਿੱਚ ਸ਼ਾਮਲ ਹੁੰਦੇ ਰਹੇ । ਉਨ੍ਹਾਂ  ਦਿੱਲੀ ਮੋਰਚੇ ਵਿੱਚ  ਵੀ ਹਾਜਰੀ ਲਵਾਈ ਅਤੇ ਹੁਣ ਆਪਣੇ ਫੌਜੀ ਪੁੱਤਰ ਦੇ ਛੁੱਟੀ ਆਉਣ ਤੇ ਮੋਰਚੇ ਵਿੱਚ ਜਾਣ ਦੇ ਇੱਛਕ ਸਨ ਪਰ ਅਚਾਨਕ ਚਿੰਬੜੀ ਬਿਮਾਰੀ ਨਾਲ ਉਨ੍ਹਾਂ ਦੀ ਇਹ ਇੱਛਾ ਪੂਰੀ ਨਹੀਂ ਹੋਣ ਦਿੱਤੀ । ਕਿਸਾਨ ਆਗੂਆਂ ਨੇ ਦੱਸਿਆ ਉਨ੍ਹਾਂ ਦਾ ਸੋਕ ਸਮਾਗਮ 5 ਅਗਸਤ ਦਿਨ ਵੀਰਵਾਰ ਨੂੰ ਪਿੰਡ ਗਿੱਦੜ ਵਿਖੇ 12 ਵਜੇ ਹੋਵੇਗਾ ।ਅੱਜ ਮਨਜੀਤ ਕੌਰ ਸਸਕਾਰ ਸਮੇਂ ਬੀਕੇਯੂ ਉਗਰਾਹਾਂ ਦੇ  ਝੰਡਾ ਸਿੰਘ ਜੇਠੂਕੇ , ਔਰਤ ਵਿੰਗ ਦੀ ਆਗੂ ਪਰਮਜੀਤ ਕੌਰ ਪਿੱਥੋ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਅਸ਼ਵਨੀ ਘੁੱਦਾ, ਲੋਕ ਮੋਰਚਾ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਜਗਰੂਪ ਸਿੰਘ ਤੇ ਗੁਰਵਿੰਦਰ ਪੰਨੂ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਡਾਕਟਰ ਮਨਜੀਤ ਸਿੰਘ, ਨਥਾਣਾ ਤੋਂ ਪੰਜਾਬੀ ਟਿਰਬਿਊਨ  ਦੇ ਪੱਤਰਕਾਰ ਭਗਵਾਨ ਦਾਸ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁੰਨਾ ਵਲੋਂ ਪਹੁੰਚ ਕੇ ਕਿਸਾਨ ਆਗੂ ਨਾਲ਼ ਦੁੱਖ਼ ਸਾਂਝਾ ਕੀਤਾ ਗਿਆ ਅਤੇ ਡੀ ਟੀ ਐਫ ਤੋਂ ਦਿਗਵਿਜੇ ਸ਼ਰਮਾ , ਨਿਊਜ਼ੀਲੈਂਡ ਵਲੋਂ    ਪੱਤਰਕਾਰ ਭਾਰਤੀ ,ਜਿਲਾ ਬਠਿੰਡਾ ਦੇ ਸਮੂਹ ਪੱਤਰਕਾਰਾਂ ਸਮੇਤ ਬਹੁਤ ਸਾਰੀਆਂ ਜਥੇਬੰਦੀਆਂ ਨੇ ਸੋਕ ਸਨੇਹੇ ਭੇਜੇ। 


ਬਠਿੰਡਾ ’ਚ 9 ਹਜ਼ਾਰ ਬੇਜਮੀਨੇ ਮਜਦੂਰਾਂ ਨੂੰ ਮਿਲੇਗਾ ਸਾਢੇ 16 ਕਰੋੜ ਦਾ ਲਾਭ

- - No comments

ਕਾਂਗਰਸ ਸਰਕਾਰ ਦੀ ਕਰਜ਼ਾ ਮੁਆਫ਼ੀ ਸਕੀਮ

ਸੁਖਜਿੰਦਰ ਮਾਨ

ਬਠਿੰਡਾ, 27 ਜੁਲਾਈ -ਕੈਪਟਨ ਸਰਕਾਰ ਦੀ ਕਰਜ਼ਾ ਮੁਆਫ਼ ਸਕੀਮ ਦਾ ਬਠਿੰਡਾ ਜ਼ਿਲ੍ਹੇ ’ਚ ਕਰੀਬ 9 ਹਜ਼ਾਰ ਬੇਜਮੀਨੇ ਮਜਦੂਰਾਂ ਨੂੰ ਲਾਭ ਹੋਵੇਗਾ। ਜ਼ਿਲ੍ਹਾ ਪੱਧਰ ‘ਤੇ ਪ੍ਰਸ਼ਾਸਨ ਵਲੋਂ ਤਿਆਰ ਕੀਤੀਆਂ ਸੂਚੀਆਂ ਮੁਤਾਬਕ 88 ਸਹਿਕਾਰੀ ਸਭਾ ਨਾਲ ਜੁੜੇ ਇੰਨ੍ਹਾਂ ਬੇਜਮੀਨੇ 9063 ਮਜਦੂਰਾਂ ਨੂੰ ਸਾਢੇ 16 ਕਰੋੜ ਦੀ ਰਾਹਤ ਦਿੱਤੀ ਜਾ ਰਹੀ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ’ਚ ਇੰਨ੍ਹਾਂ ਬੇਜਮੀਨੇ ਪੇਂਡੂ ਤੇ ਖੇਤ ਮਜਦੂਰਾਂ ਨੂੰ ਹਲਕਾ ਪੱਧਰ ’ਤੇ ਕੀਤੇ ਜਾ ਰਹੇ ਸਮਾਗਮ ਵਿਚ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡੇ ਜਾਣਗੇ। ਜਦੋਂਕਿ ਸੂਬਾ ਪੱਧਰ ’ਤੇ ਮੁੱਖ ਮੰਤਰੀ ਦੁਆਰਾ ਸੰਭਾਵਿਤ ਤੌਰ ’ਤੇ ਵਰਚੂਅਲ ਸਮਾਗਮ ਰਾਹੀ ਇਸ ਵਿਚ ਹਿੱਸਾ ਲਿਆ ਜਾਵੇਗਾ। ਇੱਥੇ ਦਸਣਾ ਬਣਦਾ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਛੋਟੇ ਤੇ ਦਰਮਿਆਨੇ ਕਿਸਾਨਾਂ ਤੋਂ ਬਾਅਦ ਬੇਜਮੀਨੇ ਖੇਤ ਮਜਦੂਰਾਂ ਦਾ ਵੀ 590 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਵਿਚਕਾਰ ਇਹ ਵੀ ਚਰਚਾ ਚੱਲੀ ਸੀ ਕਿ 30 ਜੂਨ 2021 ਤੱਕ ਕਰਜਾ ਅਦਾ ਕਰਨ ਵਾਲੇ ਮਜਦੂਰਾਂ ਨੂੰ ਇਹ ਲਾਭ ਨਹੀਂ ਮਿਲੇਗਾ ਪ੍ਰੰਤੂ ਸਹਿਕਾਰਤਾ ਵਿਭਾਗ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਤਹਿਤ ਕਰਜਾ ਮੁਆਫ਼ੀ ਦੀ ਹੱਦ 31 ਮਾਰਚ 2017 ਨੂੰ ਹੀ ਲਿਆ ਜਾ ਰਿਹਾ ਹੈ। ਇੱਥੇ ਦਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਇਸਤੋਂ ਪਹਿਲਾਂ ਦੋ ਪੜਾਵਾਂ ਵਿਚ ਛੋਟੇ ਤੇ ਦਰਮਿਆਨੇ ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ਼ ਕਰਨ ਦੀ ਮੁਹਿੰਮ ਚਲਾ ਚੁੱਕੀ ਹੈ। ਉਜ ਦੂਜੇ ਪੜਾਅ ਤਹਿਤ ਢਾਈ ਤੋਂ ਪੰਜ ਏਕੜ ਤੱਕ ਵਾਲੇ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਵਾਲੀ ਸਕੀਮ ਵਿਚ ਹਾਲੇ ਵੱਡੀ ਗਿਣਤੀ ਵਿਚ ਕਿਸਾਨਾਂ ਬਕਾਇਆ ਰਹਿੰਦੇ ਹਨ। ਚਰਚਾ ਮੁਤਾਬਕ ਸਰਕਾਰ ਆਉਣ ਵਾਲੇ ਸਮੇਂ ਵਿਚ ਲੰਬਿਤ ਪਏ ਕਰਜ਼ਾ ਮੁਆਫ਼ੀ ਦੇ ਕੇਸਾਂ ਨੂੰ ਨਿਬੇੜ ਸਕਦੀ ਹੈ। ਕਿਸਾਨਾਂ ਦੀ ਕਰਜ਼ਾ ਮੁਆਫ਼ੀ ਸਕੀਮ ਤਹਿਤ ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਹੀ ਢਾਈ ਸੋ ਕਰੋੜ ਦੇ ਕਰੀਬ ਰਾਸ਼ੀ ਸੁਸਾਇਟੀਆਂ ਦੇ ਵਿਚ ਪੁੱਜੀ ਹੈ। ਉਧਰ, ਜ਼ਿਲਾ ਕਾਂਗਰਸ ਦੇ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਨੇ ਪੰਜਾਬ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਦਾਅਵਾ ਕੀਤਾ ਕਿ ‘‘ ਸੂਬੇ ’ਚ ਪਹਿਲੀ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੇ ਨਾਲ-ਨਾਲ ਖੇਤ ਮਜਦੂਰਾਂ ਦੇ ਕਰਜ਼ਾ ਮੁਆਫ਼ੀ ਕਰਕੇ ਕਿਸਾਨ ਤੇ ਮਜਦੂਰ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ’’ ਸ: ਜਟਾਣਾ ਨੇ ਕਿਹਾ ਕਿ ਹੁਣ ਤੱਕ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਜਿਆਦਾਤਰ ਵਾਅਦਿਆਂ ਨੂੰ ਪੂਰਾ ਕਰ ਚੁੱਕਾ ਹੈ ਤੇ ਬਕਾਇਆ ਵਾਅਦੇ ਆਉਣ ਵਾਲੇ ਦਿਨਾਂ ’ਚ ਪੂਰੇ ਕੀਤੇ ਜਾਣਗੇ। ਉਧਰ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਵੀ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਵਲੋਂ ਕੀਤੇ ਸਾਰੇ ਵਾਅਦੇ ਪੂਰੇ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਜੋੜੀ ਦੀ ਅਗਵਾਈ ਹੇਠ ਮੁੜ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਇਹ ਲੋਕ ਭਲਾਈ ਦੀਆਂ ਸਕੀਮਾਂ ਅੱਗੇ ਵੀ ਜਾਰੀ ਰੱਖੀਆਂ ਜਾਣਗੀਆਂ। 


      

ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਮਿਸ਼ਨ 2022 ਲਈ ਡਟਣ ਦੀ ਕੀਤੀ ਅਪੀਲ

- - No comments

 ਖੁਸਬਾਜ਼ ਜਟਾਣਾ ਨੇ ਦਿਖ਼ਾਈ ਤਾਕਤ

ਸੁਖਜਿੰਦਰ ਮਾਨ

ਬਠਿੰਡਾ, 27 ਜੁਲਾਈ -ਤਲਵੰਡੀ ਸਾਬੋ ਹਲਕੇ ਦੇ ਇੰਚਾਰਜ਼ ਅਤੇ ਜਿਲਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਖੁਸਬਾਜ ਸਿੰਘ ਜਟਾਣਾ ਨੇ ਮਿਸ਼ਨ 2022 ਨੂੰ ਫ਼ਤਿਹ ਕਰਨ ਲਈ ਮੁਹਿੰਮ ਵਿੱਢਦਿਆਂ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਪਾਰਟੀ ਤੇ ਸਰਕਾਰ ਦੀਆਂ ਨੀਤੀਆਂ ਤੇ ਕੰਮਾਂ ਨੂੰ ਘਰ ਘਰ ਪਹੁੰਚਾਉਣ ਦੀ ਅਪੀਲ ਕੀਤੀ ਹੈ। ਅੱਜ ਰਾਮਾ ਮੰਡੀ ਦੀ ਐਸ.ਐਸ.ਡੀ ਧਰਮਸਾਲਾ ਵਿਖੇ ਹਲਕੇ ਦੇ ਯੂਥ ਵਿੰਗ ਅਤੇ ਕਿਸਾਨ ਵਿੰਗ ਦੇ ਮੈਂਬਰਾਂ ਦੀ ਸੱਦੀ ਮੀਟਿੰਗ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ’ਚ ਵਿਕਾਸ ਸਿਰਫ਼ ਕਾਂਗਰਸ ਸਰਕਾਰਾਂ ਦੌਰਾਨ ਹੀ ਹੋਇਆ ਹੈ। ਇਸ ਮੀਟਿੰਗ ਵਿਚ ਯੂਥ ਤੇ ਕਿਸਾਨ ਵਿੰਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਲਕੇ ਦੇ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਮੌਜੂਦ ਰਹੇ।ਇਸ ਮੌਕੇ ਹਲਕੇ ਵਿੱਚ ਪਿੰਡ ਪੱਧਰ ਦੀਆਂ ਇਕਾਈਆਂ ਦਾ ਗਠਨ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਸਭ ਪਾਰਟੀ ਵਰਕਰ ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਦੀ ਜਾਣਕਾਰੀ ਹਰ ਘਰ ਪਹੁੰਚਾਉਣ ਅਤੇ ਹਲਕੇ ਵਿੱਚ ਆ ਰਹੀਆਂ ਸਮੱਸਿਆਵਾਂ ਦੀ ਜਾਣਕਾਰੀ ਵੀ ਲੈਣ, ਜਿਸ ਨਾਲ ਦਰਪੇਸ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾ ਸਕੇ  । ਇਸ ਮੌਕੇ ਉਹਨਾਂ ਵਰਕਰ ਸਾਥੀਆਂ ਨੂੰ ਇੱਕਜੁਟ ਹੋ ਲੋਕ ਭਲਾਈ ਕੰਮਾਂ ਵਿਚ ਜੁਟਣ ਲਈ ਕਿਹਾ । ਸਰਦਾਰ ਜਟਾਣਾ ਨੇ ਅੱਗੇ ਸੰਬੋਧਨ ਵਿਚ ਮਿਸਨ 2022 ਲਈ ਹੁਣੇ ਤੋਂ ਜੁਟਣ ਲਈ ਕਿਹਾ ਤਾਂ ਜੋ ਹਲਕੇ ਨੂੰ ਹੋਰ ਤਰੱਕੀ ਦੀਆਂ ਰਾਹਾਂ ਤੇ ਲਿਜਾਇਆ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਤਲਵੰਡੀ ਸਾਬੋ ਦਾ ਸਭ ਤੋਂ ਵਿਕਾਸ ਮੌਜੂਦਾ ਕਾਂਗਰਸ ਸਰਕਾਰ ਵੇਲੇ ਹੀ ਹੋਇਆ ਹੈ।   


  

ਪਨਬੱਸ ਅਤੇ ਪੀ ਆਰ ਟੀ ਸੀ ਕਾਮਿਆਂ ਨੇ ਦੋ ਘੰਟੇ ਕੀਤਾ ਬੱਸ ਅੱਡਾ ਜਾਮ

- - No comments

3-4 ਨੂੰ ਮੁੜ ਬੱਸ ਸਟੈਂਡ ਬੰਦ ਕਰਨ ਦਾ ਕੀਤਾ ਐਲਾਨ 

ਸੁਖਜਿੰਦਰ ਮਾਨ                                                                                                                                            ਬਠਿੰਡਾ, 26 ਜੁਲਾਈ - ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਰੋਡਵੇਜ/ਪਨਬੱਸ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਅਤੇ ਪੀ ਆਰ ਟੀ ਸੀ ਦੇ ਕਾਮਿਆਂ ਵਲੋਂ ਦੋ ਘੰਟੇ ਸਥਾਨਕ ਬੱਸ ਅੱਡੇ ਨੂੰ ਜਾਮ ਕੀਤਾ ਗਿਆ। ਇਸ ਦੌਰਾਨ ਸਰਕਾਰ ਵਿਰੁਧ ਰੋਸ ਪ੍ਰਦਰਸਨ ਕਰਦਿਆਂ ਆਗੂਆਂ ਨੇ ਦੋਸ਼ ਲਗਾਇਆ ਕਿ ਚੋਣਾਂ ਤੋਂ ਪਹਿਲਾਂ ਠੇਕਾ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਦਾ ਭਰੋਸਾ ਦੇ ਕੇ ਸੱਤਾ ਵਿਚ ਆਈ ਕਾਂਗਰਸ ਸਰਕਾਰ ਸਾਢੇ ਚਾਰ ਸਾਲ ਬੀਤਣ ਦੇ ਬਾਅਦ ਪੱਕੇ ਕਰਨ ਦੀ ਥਾਂ ਕੱਚੇ ਮੁਲਾਜਮਾਂ ਨੂੰ ਡਾਂਗਾਂ ਨਾਲ ਕੁੱਟ ਰਹੀ ਹੈ। ਇਸ ਮੌਕੇ ਪ੍ਰਧਾਨ ਗੁਰਸਿਕੰਦਰ ਸਿੰਘ, ਮੀਤ ਪ੍ਰਧਾਨ ਗੁਰਦੀਪ ਸਿੰਘ, ਕੈਸੀਅਰ ਰਵਿੰਦਰ ਸਿੰਘ,ਚੇਅਰਮੈਨ ਸਰਬਜੀਤ ਸਿੰਘ, ਹਰਤਾਰ  ਸਿੰਘ, ਮਨਪ੍ਰੀਤ ਸਿੰਘ, ਕੁਲਦੀਪ ਸਿੰਘ, ਮਲਕੀਤ ਸਿੰਘ, ਰਣਜੀਤ ਸਿੰਘ ਤੇ ਹੋਰ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਰੋਡਵੇਜ ਪਨਬੱਸ ਅਤੇ ਪੀ ਆਰ ਟੀ ਸੀ ਵਿੱਚ ਘੱਟੋ-ਘੱਟ 10 ਹਜਾਰ ਬੱਸਾਂ ਪਾਈਆਂ ਜਾਣ, ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮਾਂ ਨੂੰ ਉਹਨਾਂ ਦੇ ਪਿੱਤਰੀ ਵਿਭਾਗਾਂ ਵਿੱਚ ਪੱਕੇ ਕੀਤਾ ਜਾਵੇ, ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤਾ ਜਾਵੇੇ ਇਸ ਦੌਰਾਨ ਐਲਾਨ ਕੀਤਾ ਕਿ 3-4 ਅਗਸਤ ਨੂੰ ਮੁੜ ਬੱਸ ਸਟੈਂਡ ਬੰਦ ਕਰਕੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ। 

   


ਆਂਗਣਵਾੜੀ ਮੁਲਾਜਮ ਯੂਨੀਅਨ ਨੇ ਵਿਤ ਮੰਤਰੀ ਦੇ ਦਫਤਰ ਅੱਗੇ ਕੀਤੀ ਭੁੱਖ ਹੜਤਾਲ

- - No comments

 ਸੁਖਜਿੰਦਰ ਮਾਨ         

ਬਠਿੰਡਾ, 26 ਜੁਲਾਈ -ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਬਲਾਕ ਪ੍ਰਧਾਨ ਅੰਮਿ੍ਰਤ ਪਾਲ ਕੌਰ ਬੱਲੂਆਣਾ ਤੇ ਜਸਵੀਰ ਕੌਰ ਬਠਿੰਡਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਵਰਕਰਾਂ ਵਲੋਂ ਸਥਾਨਕ ਵਿਧਾਇਕ ਤੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਅੱਗੇ ਆਪਣੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਭੁੱਖ ਹੜਤਾਲ ਰੱਖੀ ਗਈ ਤੇ ਪੰਜਾਬ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਵਰਕਰਾਂ ਤੇ ਹੈਲਪਰਾਂ ਵਲੋਂ ਆਪਣੇ ਖੂਨ ਨਾਲ ਲਿਖਿਆ ਮੰਗ ਪੱਤਰ ਮੰਤਰੀ ਦੇ ਓ.ਐਸ.ਡੀ ਨੂੰ ਦਿੱਤਾ ਗਿਆ। ਸੰਬੋਧਨ ਕਰਦਿਆਂ ਆਗੂਆਂ ਨੇ ਮੰਗ ਕੀਤੀ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਹੋਏ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ, ਐਨ ਜੀ ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਮੁੱਖ ਵਿਭਾਗ ਅਧੀਨ ਲਿਆਂਦਾ ਜਾਵੇ ਤੇ ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ। ਇਸਤੋਂ ਇਲਾਵਾ ਉਤਸਾਹ ਵਰਧਕ ਰਾਸੀ ਵਜੋਂ ਕ੍ਰਮਵਾਰ ਵਰਕਰ ਤੇ ਹੈਲਪਰ ਨੂੰ 500 ਰੁਪਏ ਤੇ 250 ਰੁਪਏ ਦਿੱਤੇ ਜਾਣ। ਇਸ ਮੌਕੇ ਗੁਰਮੀਤ ਕੌਰ ਗੋਨੇਆਣਾ , ਰਣਜੀਤ ਕੌਰ , ਬਲਵੀਰ ਕੌਰ ਭੋਖੜਾ , ਗੁਰਚਰਨ ਕੌਰ ਬਠਿੰਡਾ , ਸੁਖਦੇਵ ਕੌਰ , ਰੇਖਾ ਰਾਣੀ , ਮਨਪ੍ਰੀਤ ਕੌਰ ਸਿਵੀਆ , ਕੁਲਦੀਪ ਕੌਰ , ਰੁਪਿੰਦਰ ਕੌਰ , ਰੁਪਿੰਦਰ ਕੌਰ ਬਹਿਮਣ ਦੀਵਾਨਾ , ਦਰਸਨਾਂ , ਸੋਮਾ ਰਾਣੀ , ਸਤਵੀਰ ਕੌਰ , ਮਨਜੀਤ ਕੌਰ , , ਕਰਮਜੀਤ ਕੌਰ ਬੱਲੂਆਣਾ , ਹਰਪਿੰਦਰ ਕੌਰ, ਹਰਵੀਰ ਕੌਰ ਤੇ ਗੁਰਬਿੰਦਰ ਕੌਰ ਆਦਿ ਆਗੂ ਮੌਜੂਦ ਸਨ ।



ਕਾਂਗਰਸੀ ਕੋਂਸਲਰਾਂ ਨੇ ਮਨਾਇਆ ਵਿਤ ਮੰਤਰੀ ਦਾ ਜਨਮ ਦਿਨ

- - No comments

 ਸੁਖਜਿੰਦਰ ਮਾਨ                                                                                                                                           ਬਠਿੰਡਾ, 26 ਜੁਲਾਈ-ਸੂਬੇ ਦੇ ਵਿਤ ਮੰਤਰੀ ਤੇ ਸਥਾਨਕ ਹਲਕੇ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਦਾ ਅੱਜ ਨਗਰ ਨਿਗਮ ਦਫਤਰ ਵਿਖੇ ਕੋਂਸਲਰਾਂ ਤੇ ਹੋਰਨਾਂ ਵਲੋਂ ਕੇਕਕੱਟ ਕੇ ਜਨਮ ਦਿਨ ਮਨਾਇਆ ਗਿਆ। ਸਮਾਗਮ ਦੌਰਾਨ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ.ਕੇ.ਅਗਰਵਾਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ, ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ,ਬਠਿੰਡਾ ਸ਼ਹਿਰੀ ਪ੍ਰਧਾਨ ਅਰੁਣ ਵਧਾਧਣ ਆਦਿ ਵਲੋਂ ਵਿੱਤ ਮੰਤਰੀ ਦੀ ਲੰਮੀ ਉਮਰ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਹਰਵਿੰਦਰ ਲੱਡੂ, ਕੋਂਸਲਰ ਬਲਰਾਜ ਪੱਕਾ, ਪਰਵਿੰਦਰ ਸਿੰਘ ਸਿੱਧੂ, ਟਹਿਲ ਸਿੰਘ ਬੁੱਟਰ, ਰਜਿੰਦਰ ਸਿੱਧੂ, ਰਜਿੰਦਰ ਸਿੰਘ ਰਾਜੂ ਮਾਨ, ਹਰਪਾਲ ਬਾਜ਼ਵਾ, ਕੰਵਲਜੀਤ ਸਿੰਘ ਭੰਗੂ, ਬੇਅੰਤ ਸਿੰਘ ਰੰਧਾਵਾ, ਮਲਕੀਤ ਸਿੰਘ ਗਿੱਲ, ਸੰਦੀਪ ਬੌਬੀ, ਸੁਨੀਲ ਬਾਂਸਲ,ਸ਼ਾਮ ਲਾਲ ਜੈਨ, ਉਮੇਸ ਗੋਗੀ, ਸੁਖਰਾਜ ਔਲਖ, ਇੰਦਰਜੀਤ ਸਿੰਘ, ਰਤਨ ਰਾਹੀ, ਸਾਧੂ ਸਿੰਘ,ਗੁਰਪ੍ਰੀਤ ਸਿੰਘ ਬੰਟੀ, ਚਰਨਜੀਤ ਭੋਲਾ,ਵਿਪਨ ਮੀਤੂ, ਮਿੰਟੂ ਕਪੂਰ, ਪ੍ਰਦੀਪ ਗੋਲਾ, ਗੋਰਾ ਸਿੱਧੂ, ਸ਼ਾਜਨ ਸ਼ਰਮਾ ਤੇ ਹੋਰ ਕਾਂਗਰਸੀ ਵਰਕਰ ਹਾਜਰ ਸਨ। 




   

ਲੋਜਪਾ ਨੇ ਲਾਲ ਲਕੀਰ ਖਤਮ ਕਰਨ ਲਈ ਦਿੱਤਾ ਮੰਗ ਪੱਤਰ

- - No comments

 ਸੁਖਜਿੰਦਰ ਮਾਨ

ਬਠਿੰਡਾ, 26 ਜੁਲਾਈ -ਲੋਕ ਜਨਸਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ ਹੇਠ ਲਾਲ ਲਕੀਰ ਨੂੰ ਖਤਮ ਕਰਵਾਉਣ ਨੂੰ ਲੈ ਕੇ ਵਿੱਢੇ ਸੰਘਰਸ਼ ਤਹਿਤ ਅੱਜ ਐਲਾਨੇ ਪ੍ਰੋਗਰਾਮ ਤਹਿਤ ਤਹਿਸੀਲੀਦਾਰ ਰਾਹੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਵਿਚ ਲਾਲ ਲਕੀਰ ਨੂੰ ਖਤਮ ਕਰਕੇ ਲੋਕਾ ਨੂੰ ਘਰਾਂ ਦੇ ਮਾਲਕ ਬਣਾਉਣ, ਅਨੁਸੂਚਿਤ ਜਾਤੀ ਦੀਆ ਸੁਸਾਇਟੀ ਦੀਆ ਜਮੀਨਾ ਤੇ ਅਲਾਟ ਹੋਈਆ ਕਾਲੋਨੀਆ ਅਤੇ ਪਲਾਟਾ ਦੀ ਮਾਲਕੀ ਦਿਵਾਉਣ, 6 ਲੱਖ ਏਕੜ ਵਾਧੂ ਅਤੇ ਨਜਾਇਜ ਕਬਜੇ ਹੇਠਲੀ ਜਮੀਨ ਅਨੁਸੂਚਿਤ ਜਾਤੀ ਦੇ ਲੋਕਾ ਨੂੰ ਦੇਣ ਤੋਂ ਇਲਾਵਾ ਖੇਤੀ ਮਜਦੂਰਾ, ਭੱਠਾ ਮਜਦੂਰਾ,ਮਨਰੇਗਾ ਮਜਦੂਰਾ ਦੀ ਘੱਟੋ ਘੱਟ 24 ਹਜਾਰ ਮਹੀਨਾ ਫਿਕਸ ਕਰਾਉਣ ਆਦਿ ਪੂਰਾ ਕਰਨ ਲਈ ਕਿਹਾ ਗਿਆ। ਗਹਿਰੀ ਨੇ ਐਲਾਨ ਕੀਤਾ ਕਿ ਜੇਕਰ 30 ਜੁਲਾਈ ਤੱਕ ਇਹ ਮੰਗਾਂ ਪ੍ਰਵਾਨ ਨਹੀ ਹੋਈਆ ਤਾਂ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਮਿੱਠੂ ਸਿੰਘ ਜਿਲ੍ਹਾ ਪ੍ਰਧਾਨ, ਠਾਣਾ ਸਿੰਘ ਜਨਰਲ ਸਕੱਤਰ, ਜਸਵਿੰਦਰ ਸਿੰਘ ਜੱਸੀ ਹਲਕਾ ਪ੍ਰਧਾਨ ਤਲਵੰਡੀ ਸਾਬੋ, ਮੋਦਨ ਸਿੰਘ ਪੰਚ ਆਦਿ ਪਾਰਟੀ ਵਰਕਰ ਹਾਜਰ ਸਨ।



ਗੁਰਮੀਤ ਖੁੱਡੀਆਂ ਦੇ ਆਪ ’ਚ ਸ਼ਾਮਲ ਹੋਣ ਨਾਲ ਦੱਖਣੀ ਮਾਲਵਾ ’ਚ ਪਏਗਾ ਵੱਡਾ ਅਸਰ!

- - No comments

ਮਹਰੂਮ ਦਰਵੇਸ਼ ਸਿਆਸਤਦਾਨ ਜਗਦੇਵ ਸਿੰਘ ਖੁੱਡੀਆਂ ਦੇ ਹਨ ਪੁੱਤਰ 

ਸੁਖਜਿੰਦਰ ਮਾਨ

ਬਠਿੰਡਾ, 26 ਜੁਲਾਈ - ਪਿਛਲੇ 18 ਸਾਲਾਂ ਤੋਂ ਕਾਂਗਰਸ ਦੇ ਪਲੇਟਫ਼ਾਰਮ ਤੋਂ ਲਗਾਤਾਰ ਬਾਦਲਾਂ ਨਾਲ ਨੰਗੇ ਪਿੰਡੇਂ ਸਿਆਸੀ ਲੜਾਈ ਲੜਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਨਾਲ ਦੱਖਣੀ ਮਾਲਵਾ ’ਚ ਨਵੇਂ ਸਿਆਸੀ ਸਮੀਕਰਨ ਬਣਨ ਦੇ ਚਰਚੇ ਹਨ। ਮਹਰੂਮ ਦਰਵੇਸ਼ ਸਿਆਸਤਦਾਨ ਤੇ ਸਾਬਕਾ ਐਮ.ਪੀ ਜਗਦੇਵ ਸਿੰਘ ਖੁੱਡੀਆਂ ਦੇ ਪੁੱਤਰ ਗੁਰਮੀਤ ਸਿੰਘ ਵਲੋਂ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨਗੀ ਸੰਭਾਲਣ ਵਾਲੇ ਦਿਨ ਪਾਰਟੀ ਛੱਡਣ ਨਾਲ ਨਾ ਸਿਰਫ਼ ਕਾਂਗਰਸ ਨੂੰ ਵੱਡੀ ਫ਼ਜੀਹਤ ਸਹਿਣੀ ਪੈ ਰਹੀ ਹੈ ਬਲਕਿ ਹੁਣ ਤੱਕ ਲੰਬੀ ਹਲਕੇ ’ਚ ਖੁੱਲਾ ਖੇਡਦੇ ਆ ਰਹੇ ਬਾਦਲਾਂ ਨੂੰ ਵੀ ਕਰਾਰੀ ਟੱਕਰ ਮਿਲਣ ਦੀ ਸੰਭਾਵਨਾ ਹੈ। ਚਰਚਾ ਮੁਤਾਬਕ ਆਪ ਹੁਣ ਬਾਦਲਾਂ ਵਿਰੁਧ ਲੰਬੀ ਹਲਕੇ ਤੋਂ ਇਸ ਆਗੂ ਉਪਰ ਅਪਣਾ ਦਾਅ ਖੇਡੇਗੀ, ਜਿਸਦੇ ਚੱਲਦੇ ਨਾ ਸਿਰਫ਼ ਕਾਂਗਰਸ ਨੂੰ ਬਾਦਲਾਂ ਦੇ ਗੜ੍ਹ ’ਚ ਅਪਣੀ ਹੋਂਦ ਬਚਾਉਣ ਦੀ ਲੜਾਈ ਲੜਣੀ ਪਏਗੀ, ਬਲਕਿ ਬਾਦਲ ਪ੍ਰਵਾਰ ਨੂੰ ਵੀ ਅਪਣੇ ਗ੍ਰਹਿ ਹਲਕੇ ’ਚ ਅਪਣਾ ਝੰਡਾ ਬੁਲੰਦ ਰੱਖਣ ਲਈ ਸਾਲ 2022 ’ਚ ਨਵੀਂ ਰਣਨੀਤੀ ਅਪਣਾਉਣੀ ਪਏਗੀ। ਗੌਰਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਚੜ੍ਹਤ ਦੌਰਾਨ 2013 ਤੋਂ 2017 ਤੱਕ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿਣ ਵਾਲੇ ਸ: ਖੁੱਡੀਆਂ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਐਨ ਆਖ਼ਰੀ ਮੌਕੇ ਟਿਕਟ ਨ ਮਿਲਣ ਕਾਰਨ ਕਰਾਰਾ ਝਟਕਾ ਲੱਗਿਆ ਸੀ। ਹਾਲਾਂਕਿ ਉਸ ਸਮੇਂ ਇੱਥੋਂ ਚੋਣ ਲੜਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਅਪਣਾ ਕਵਰਿੰਗ ਉਮੀਦਵਾਰ ਬਣਾਇਆ ਸੀ ਪ੍ਰੰਤੂ ਚੋਣਾਂ ਤੋਂ ਬਾਅਦ ਖੁੱਡੀਆਂ ਦੀ ਹਾਲਾਤ ਬੈਗਾਨਿਆਂ ਵਾਲੀ ਹੋ ਗਈ ਸੀ। ਸੂਤਰਾਂ ਮੁਤਾਬਕ ਲਗਾਤਾਰ ਸਾਢੇ ਚਾਰ ਸਾਲ ਕਾਂਗਰਸ ’ਚ ਸੁਣਵਾਈ ਨਾ ਹੋਣ ਕਾਂਗਰਸੀ ਵਰਕਰਾਂ ਨੂੰ ਵਿਰੋਧੀਆਂ ਦੀਆਂ ਟਕੋਰਾਂ ਸਹਿਣੀਆਂ ਪੈ ਰਹੀਆਂ ਸਨ। ਜਿਸਤੋਂ ਬਾਅਦ ਵਰਕਰਾਂ ਦੀ ਹਾਲਾਤ ਨੂੰ ਦੇਖਦਿਆਂ ਉਕਤ ਆਗੂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ। ਇੱਥੇ ਇਹ ਦਸਣਾ ਬਣਦਾ ਹੈ ਕਿ ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ ਤੇ ਫ਼ਰੀਦਕੋਟ ਜ਼ਿਲ੍ਹਿਆਂ ਵਿਚ ਸਤਿਕਾਰੇ ਜਾਣ ਵਾਲੇ ਇਸ ਪ੍ਰਵਾਰ ਦੇ ਮੁਖੀ ਸਵਰਗੀ ਜਗਦੇਵ ਸਿੰਘ ਖੁੱਡੀਆ ਨੇ ਲੋਕ ਸਭਾ ਚੋਣਾਂ ਵਿਚ ਫ਼ਰੀਦਕੋਟ ਤੋਂ ਹਰਚਰਨ ਸਿੰਘ ਬਰਾੜ ਨੂੰ ਮਾਤ ਦਿੱਤੀ ਸੀ। ਇਸਤੋਂ ਇਲਾਵਾ ਉਹ ਮੰਡੀਕਰਨ ਬੋਰਡ ਦੇ ਚੇਅਰਮੈਨ ਵੀ ਰਹੇ ਪ੍ਰੰਤੂ ਇਮਾਨਦਾਰੀ ਤੇ ਫ਼ਕੀਰੀ ਦੀ ਬਦੌਲਤ ਇਹ ਪ੍ਰਵਾਰ ਅੱਜ ਵੀ ਲੋਕਾਂ ਦੇ ਦਿਲਾਂ ’ਤੇ ਛਾਪ ਛੱਡਣ ਵਿਚ ਕਾਮਯਾਬ ਰਿਹਾ ਹੈ। 




ਵਿਤ ਮੰਤਰੀ ਦੇ ਮੁੜ ਘਿਰਾਓ ਦੀਆਂ ਤਿਆਰੀਆਂ ਕਰਦੇ ਠੇਕਾ ਮੁਲਾਜਮਾਂ ਨੂੰ ਪ੍ਰਸ਼ਾਸਨ ਨੇ ਪਲੋਸਿਆ

- - No comments

28 ਨੂੰ ਚੰਡੀਗੜ੍ਹ ਵਿਖੇ ਵਿਤ ਮੰਤਰੀ ਨਾਲ ਦਿੱਤਾ ਮੀਟਿੰਗ ਕਰਵਾਉਣ ਦਾ ਭਰੋਸਾ 

ਸੁਖਜਿੰਦਰ ਮਾਨ

ਬਠਿੰਡਾ, 25 ਜੁਲਾਈ -ਬੀਤੇ ਕੱਲ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਿਰਾਓ ਕਰਨ ਪੁੱਜੇ ਠੇਕਾ ਮੁਲਾਜਮਾਂ ਦੀ ਧੂਹ-ਘੜੀਸ ਤੇ ਉਨ੍ਹਾਂ ਨੂੰ ਥਾਣੇ ਡੱਕਣ ਦੇ ਵਿਰੋਧ ਵਿਚ ਅੱਜ ਮੁੜ ਵੱਡੀ ਗਿਣਤੀ ਵਿਚ ਇਕੱਤਰ ਹੋਏ ਠੇਕਾ ਕਾਮਿਆਂ ਨੂੰ ਪ੍ਰਸ਼ਾਸਨ ਨੇ ਪਲੋਸਦਿਆਂ 28 ਜੁਲਾਈ ਨੂੰ ਵਿਤ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਹੈ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਇਕੱਤਰ ਹੋਏ  ਠੇਕਾ ਮੁਲਾਜਮਾਂ ਵੱਲੋਂ ਅੱਜ ਫ਼ਿਰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਪ੍ਰਾਜੈਕਟਾਂ ਦੇ ਉਦਘਾਟਨ ਮੌਕੇ ਸ਼੍ਰੀ ਬਾਦਲ ਦੇ ਘਿਰਾਓ ਦਾ ਫੈਸਲਿਆ ਲਿਆ ਗਿਆ। ਇਸ ਦੌਰਾਨ ਮੌਕੇ ਦੀ ਨਜ਼ਾਕਤ ਸਮਝਦਿਆਂ ਨਾਇਬ ਤਹਿਸੀਲਦਾਰ ਕਮਲਜੀਤ ਸਿੰਘ ਅਤੇ ਡੀ.ਐੱਸ.ਪੀ.ਆਸਵੰਤ ਸਿੰਘ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਠੇਕਾ ਮੁਲਾਜ਼ਮਾਂ ਨੂੰ ਠੰਢ ਰੱਖਣ ਦੀ ਅਪੀਲ ਕਰਦਿਆਂ ਵਿਤ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ, ਜਿਸਤੋਂ ਬਾਅਦ ਮੁਲਾਜਮਾਂ ਨੇ ਅਪਣਾ ਪ੍ਰੋਗਰਾਮ ਮੁਲਤਵੀਂ ਕਰ ਦਿੱਤਾ। ਇਸ ਮੌਕੇ  ਮੋਰਚੇ ਦੇ ਆਗੂਆਂ ਜਗਰੂਪ ਸਿੰਘ,ਗੁਰਵਿੰਦਰ ਸਿੰਘ ਪੰਨੂੰ,ਵਰਿੰਦਰ ਸਿੰਘ ਬੀਬੀਵਾਲਾ,ਜਗਸੀਰ ਸਿੰਘ ਭੰਗੂ,ਸੇਵਕ ਸਿੰਘ ਦੰਦੀਵਾਲ, ਸੰਦੀਪ ਖ਼ਾਨ,ਜਗਜੀਤ ਬਰਾੜ,ਅਮਰੀਕ ਸਿੰਘ ਮਹਿਰਾਜ਼,ਹਰਜਿੰਦਰ ਸਿੰਘ ਬਰਾੜ ਆਦਿ ਨੇ ਮੰਗ ਕੀਤੀ ਕਿ ਪਿਛਲੀ ਸਰਕਾਰ ਵਲੋਂ ਬਣਾਏ “ਵੈੱਲਫੇਅਰ ਐਕਟ 2016“ ਤਹਿਤ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ। ਜੇਕਰ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਾ ਦਿੱਤਾ ਠੇਕਾ ਕਾਮੇ ਮੁੱਖ ਮੰਤਰੀ ਤੇ ਮੰਤਰੀਆਂ ਦਾ ਥਾਂ ਥਾਂ ’ਤੇ ਵਿਰੋਧ ਕਰਨਗੇ। 



   

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕੀਤਾ ਹਲਕਾ ਬਠਿੰਡਾ ਸ਼ਹਿਰੀ ਦਾ ਦੌਰਾ

- - No comments

ਵਾਰਡ ਨੰਬਰ 25 ਦੇ ਸਰਕਲ ਪ੍ਰਧਾਨ ਦਰਸ਼ਨ ਸਿੰਘ ਕਾਂਗਰਸ ਪਾਰਟੀ ਚ ਸ਼ਾਮਿਲ 

ਸੁਖਜਿੰਦਰ ਮਾਨ

ਬਠਿੰਡਾ 25 ਜੁਲਾਈ :ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਸ਼ਹਿਰ ਦੇ ਦੌਰੇ ਦੌਰਾਨ ਖੇਤਾ ਸਿੰਘ ਬਸਤੀ, ਆਦਰਸ਼ ਨਗਰ, ਮਾਡਲ ਟਾਊਨ ਅਤੇ ਗਣੇਸ਼ਾ ਬਸਤੀ ਵਿੱਚ ਕਾਂਗਰਸੀ ਕੌਸਲਰਾਂ ਦੀ ਹਾਜਰੀ ਵਿੱਚ ਵੱਖ-ਵੱਖ ਜਗ੍ਹਾ ਤੇ ਪ੍ਰੋਗਰਾਮਾਂ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ ਤੇ ਹੱਲ ਕਰਵਾਇਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਉਹ ਗਰਾਂਟਾਂ ਦੀ ਕੋਈ ਕਮੀ ਨਹੀਂ ਰਹਿਣ ਦੇਣਗੇ।


ਇਸ ਤੋਂ ਬਾਅਦ ਅੱਜ ਕੌਸਲਰ ਕਿਰਨਜੀਤ ਕੌਰ ਅਤੇ ਸੀਨੀਅਰ ਕਾਂਗਰਸ ਆਗੂ ਚਰਨਜੀਤ ਭੋਲਾ ਦੇ ਵਾਰਡ ਤੋਂ ਵੱਡੀ ਗਿਣਤੀ ਵਿੱਚ ਅਕਾਲੀ ਦਲ ਆਗੂ ਅਤੇ ਵਰਕਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਕਾਂਗਰਸ ਪਾਰਟੀ ਦਾ ਪੱਲਾ ਫੜਿਆ। ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆ ਵਿੱਚ  ਦਰਸ਼ਨ ਸਿੰਘ ਸਰਕਲ ਪ੍ਰਧਾਨ ਸ਼ੋਮਣੀ ਅਕਾਲੀ ਦਲ, ਹਰਨੇਕ ਸਿੰਘ, ਬੌਬੀ ਸਿੰਘ, ਸੰਨੀ ਸਿੰਘ, ਜਰਨੈਲ ਸਿੰਘ ਜੈਲੀ, ਚਾਚਾ ਰੂੜ ਸਿੰਘ, ਜਸਵਿੰਦਰ ਸਿੰਘ, ਹਿਮਾਸ਼ੂ ਚਾਵਲਾ ਪ੍ਰਧਾਨ ਵੀ ਕੇਅਰ, ਵਿਕਾਸ ਟੁਟੇਜਾ ਕੈਸ਼ੀਅਰ, ਅਕਾਸ਼ ਪਾਲ, ਸੰਨੀ ਕਾਂਮੜਾ, ਰਾਹੁਲ ਤਾਪੜਾ, ਡਾਈਮੈਂਡ, ਨੀਤਿਨ ਗੋਗੀਆ, ਸੀਰੀਲ, ਉਦੈ, ਰਿਸ਼ੂ, ਵਿਸ਼ਾਲ, ਅੰਕਿਤ, ਕਰਨੈਲ ਸਿੰਘ ਰਿਟਾਇਰ ਮੰਡੀ ਕਰਨ ਬੋਰਡ, ਮਨਪ੍ਰੀਤ ਕੌਰ, ਸਿਮਰਨ ਕੌਰ, ਜੋਗਿੰਦਰ ਕੌਰ, ਸੰਜਨਾ ਕੌਰ, ਅਮਰਜੀਤ ਸਿੰਘ S/O ਸੁਰਿੰਦਰ ਸਿੰਘ, ਡਾ. ਹਰਨੇਕ ਸਿੰਘ, ਜਸਵੀਰ ਸਿੰਘ, ਸੁਖਦੇਵ ਸਿੰਘ, ਸੁਰਿੰਦਰ ਸਿੰਘ ਰਿਟਾਇਰ ਨਗਰ ਨਿਗਮ, ਸ਼ਤੀਸ਼ ਸਿੰਘ ਸ਼ਰਗਮ, ਸੰਨੀ ਸਿੰਘ, ਦੀਪਕ, ਸੀਮਾ ਕੌਰ, ਮਹਿੰਦਰ ਕੌਰ, ਸੁਖਵਿੰਦਰ ਸਿੰਘ, ਨੱਥੂ ਸਿੰਘ ਸੀਨੀਅਰ ਅਕਾਲੀ ਲੀਡਰ, ਬਲਵਿੰਦਰ ਸਿੰਘ, ਇਕਬਾਲ ਸਿੰਘ, ਜੀਤ ਸਿੰਘ, ਬਾਬੂ ਸਿੰਘ ਸੀਨੀਅਰ ਅਕਾਲੀ ਲੀਡਰ, ਰੀਆ, ਅਲਕਾ ਰਾਣੀ, ਸੁਰਿੰਦਰ ਸਿੰਘ, ਇੰਸ ਪ੍ਰਤਾਪ ਸਿੰਘ, ਗੁਰਨਾਮ ਸਿੰਘ, ਬਲਵੀਰ ਸਿੰਘ, ਕੁਲਦੀਪ ਸਿੰਘ, ਬਿੱਲੂ ਸਿੰਘ, ਨੈਬ ਸਿੰਘ, ਅਨੂਪ ਸਿੰਘ, ਰਜਨੀ, ਸਿਮਰਨ ਕੌਰ, ਅਮਰਜੀਤ ਕੌਰ, ਰਾਮ ਕੁਮਾਰ, ਪੁਸ਼ਪਾ ਦੇਵੀ, ਜੋਗਿੰਦਰ ਕੌਰ, ਗੁਰਦਾਸ, ਬੌਬੀ ਆਦਿ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿੱਚ ਬਠਿੰਡਾ ਵਿੱਚ ਜੋ ਰਿਕਾਰਡਤੋੜ ਵਿਕਾਸ ਹੋਇਆ ਹੈ ਉਸ ਨੂੰ ਦੇਖਦੇ ਹੋਏ ਅੱਜ ਇਹ ਆਗੂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ।ਇਸ  ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਸਿਆ ਕਿ ਕਾਂਗਰਸੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਲਗਾਤਾਰ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਨੇ ਪਾਰਟੀ ਨਾਲ ਜੁੜਨ ਵਾਲੇ ਆਗੂਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਪਾਰਟੀ ਨਾਲ ਜੁੜਣ ਵਾਲਿਆਂ ਨੂੰ ਪੂਰਾ ਮਾਣ  ਸਨਮਾਨ ਦਿੱਤਾ ਜਾਵੇਗਾ।ਇਸ ਮੌਕੇ ਜੈਜੀਤ ਸਿੰਘ ਜੌਹਲ, ਰਾਜਨ ਗਰਗ ਚੇਅਰਮੈਨ ਪਲੈਨਿੰਗ ਬੋਰਡ ਬਠਿੰਡਾ , ਬਠਿੰਡਾ ਸ਼ਹਿਰੀ ਪ੍ਰਧਾਨ ਅਰੁਣ ਵਧਾਧਣ, ਚੇਅਰਮੈਨ ਇੰਪਰੂਵਮੈਂਟ ਟਰੱਸਟ ਕੇ ਕੇ ਅਗਰਵਾਲ,ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ,  ਪਰਵਿੰਦਰ ਸਿੰਘ, ਬਲਰਾਜ ਪੱਕਾ, ਹਰਵਿੰਦਰ ਲੱਡੂ, ਟਹਿਲ ਸਿੰਘ ਬੁੱਟਰ, ਰਜਿੰਦਰ ਸਿੱਧੂ, ਪਰਵਿੰਦਰ ਸਿੱਧੂ, ਹਰਪਾਲ ਬਾਜ਼ਵਾ, ਕੰਵਲਜੀਤ ਸਿੰਘ ਭੰਗੂ, ਬੇਅੰਤ ਸਿੰਘ ਰੰਧਾਵਾ, ਮਲਕੀਤ ਸਿੰਘ ਗਿੱਲ, ਸੁਨੀਲ ਬਾਂਸਲ,ਸ਼ਾਮ ਲਾਲ ਜੈਨ, ਉਮੇਸ ਗੋਗੀ, ਸੁਖਰਾਜ ਔਲਖ, ਇੰਦਰਜੀਤ ਸਿੰਘ, ਰਤਨ ਰਾਹੀ, ਇੰਦਰਜੀਤ ਸਿੰਘ, ਸਾਧੂ ਸਿੰਘ,ਗੁਰਪ੍ਰੀਤ ਸਿੰਘ ਬੰਟੀ, ਚਰਨਜੀਤ ਭੋਲਾ,ਵਿਪਨ ਮੀਤੂ, ਮਿੰਟੂ ਕਪੂਰ, ਪ੍ਰਦੀਪ ਗੋਲਾ, ਗੋਰਾ ਸਿੱਧੂ, ਸ਼ਾਜਨ ਸ਼ਰਮਾ ਤੇ ਹੋਰ ਕਾਂਗਰਸੀ ਵਰਕਰ ਹਾਜਰ ਸਨ।     


ਸਿੱਧੂ ਦਾ ਜੋਸ਼ ਤੇ ਕੈਪਟਨ ਦਾ ਹੋਸ਼: ਸੂਬੇ ’ਚ ਮੁੜ ਬਣਾਏਗਾ ਕਾਂਗਰਸ ਦੀ ਸਰਕਾਰ: ਬਾਦਲ

- - No comments

 ਕਾਂਗਰਸ ਦੀ ਅਕਾਲੀਆਂ ਨਾਲ ਨਹੀਂ ਹੈ ਕੋਈ ਸਾਂਝ

ਬੇਅਦਬੀ ਦੇ ਦੋਸ਼ੀਆਂ ਨੂੰ ਪਹੁੰਚਾਇਆ ਜਾਵੇਗਾ ਕਾਨੂੰਨ ਦੇ ਸਿਕੰਜ਼ੇ ’ਚ 

ਸੁਖਜਿੰਦਰ ਮਾਨ

ਬਠਿੰਡਾ, 24 ਜੁਲਾਈ -ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ‘‘ ਕਾਂਗਰਸ ਪਾਰਟੀ ਇਕਜੁਟ ਹੈ ਅਤੇ ਨਵਜੋਤ ਸਿੱਧੂ ਦਾ ਜੋਸ਼ ਤੇ ਕੈਪਟਨ ਅਮਰਿੰਦਰ ਸਿੰਘ ਦਾ ਹੋਸ਼ ਕਾਂਗਰਸ ਦੀ ਬੇੜੀ ਨੂੰ ਮੁੜ ਕਿਨਾਰੇ ਤੱਕ ਪਹੁੰਚਾਉਣ ਵਿਚ ਕਾਮਯਾਬ ਹੋਵੇਗਾ।’’ ਸ: ਬਾਦਲ ਨੇ ਮੰਨਿਆ ਕਿ ਅਗਲੇ 6 ਮਹੀਨੇ ਫੈਸਲਾਕੁੰਨ ਸਾਬਤ ਹੋਣਗੇ ਤੇ ਪਾਰਟੀ ਲੋਕਾਂ ’ਚ ਅਪਣੀਆਂ ਪ੍ਰਾਪਤੀਆਂ ਨੂੰ ਲੈ ਕੇ ਜਾਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦਲਦਲ ’ਚ ਧੱਕਣ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਕਾਂਗਰਸ ਦੀ ਕੋਈ ਸਾਂਝ ਨਹੀਂ ਹੋ ਸਕਦੀ। ’’ ਪੱਤਰਕਾਰਾਂ ਵਲੋਂ ਸੂਬੇ ’ਚ ਕੈਪਟਨ ਤੇ ਬਾਦਲਾਂ ਦੇ ਆਪਸ ’ਚ ਰਲੇ ਹੋਣ ਦੀ ਚੱਲ ਰਹੀ ਚਰਚਾ ਸਬੰਧੀ ਪੁੱਛੇ ਜਾਣ ’ਤੇ ਸ: ਬਾਦਲ ਨੇ ਕਿਹਾ ਕਿ ‘‘ ਪੰਜਾਬ ਨੂੰ ਦੋ ਭਾਗਾਂ ’ਚ ਵੰਡ ਕੇ ਫ਼ਿਰਕਾਪ੍ਰਸ਼ਤ ਦੀ ਸਿਆਸਤ ਕਰਨ ਵਾਲੀ ਇਸ ਜਮਾਤ ਦੇ ਚਿਹਰੇ ਤੋਂ ਹੁਣ ਧਰਮ ਤੇ ਕਿਸਾਨੀ ਦਾ ਮੁਖੌਟਾ ਵੀ ਉਤਰ ਗਿਆ ਹੈ।’’  ਬੇਅਦਬੀ ਕਾਂਡ ’ਤੇ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਇਸ ਮਸਲੇ ਦੀ ਤੈਅ ਤੱਕ ਪੁੱਜ ਕੇ ਸਮਾਜ ਦੇ ਦੁਸ਼ਮਣਾਂ ਨੂੰ ਕਾਨੂੰਨ ਦੇ ਸਿਕੰਜ਼ੇ ਤੱਕ ਪਹੁੰਚਾਏਗੀ। ’’ ਸ: ਬਾਦਲ ਸਥਾਨਕ ਮਿੰਨੀ ਸਕੱਤਰੇਤ ’ਚ ਜ਼ਿਲ੍ਹਾ ਯੋਜਨਾ ਬੋਰਡ ਦੇ ਨਵਨਿਯੁਕਤ ਚੇਅਰਮੈਨ ਰਾਜਨ ਗਰਗ ਦੀ ਤਾਜ਼ਪੋਸ਼ੀ ਮੌਕੇ ਪੁੱਜੇ ਹੋਏ ਸਨ। ਇਸ ਮੌਕੇ ਸ਼੍ਰੀ ਬਾਦਲ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਤਨਖਾਹ ਕਮਿਸ਼ਨ ਦੇ ਵਿਰੋਧ ’ਚ ਮੁਲਾਜਮਾਂ ਵਲੋਂ ਸਰਕਾਰ ਦੇ ਕੀਤੇ ਜਾ ਰਹੇ ਵਿਰੋਧ ’ਤੇ ਟਿੱਪਣੀ ਕਰਦਿਆਂ ਭਰੋਸਾ ਦਿਵਾਇਆ ਕਿ ‘‘ ਕਈ ਵਾਰ ਕਮਿਸ਼ਨ ਦੀ ਰੀਪੋਰਟ ’ਚ ਕੁੱਝ ਗੱਲਾਂ ਰਹਿ ਜਾਂਦੀਆਂ ਹਨ, ਜਿੰਨ੍ਹਾਂ ਨੂੰ ਅਹਿਸਤਾ-ਅਹਿਸਤਾ ਦੂਰ ਕਰ ਦਿੱਤਾ ਜਾਵੇਗਾ। ’’ ਇਸਦੇ ਨਾਲ ਹੀ ਠੇਕਾ ਮੁਲਾਜਮਾਂ ਨੂੰ ਪੱਕੇ ਕਰਨ ਦੇ ਮੁੱਦੇ ’ਤੇ ਵੀ ਵਿਤ ਮੰਤਰੀ ਨੇ ਖੁਲਾਸਾ ਕੀਤਾ ਕਿ ਜਲਦੀ ਹੀ ਪੰਜਾਬ ਸਰਕਾਰ ਨਵਾਂ ਬਿੱਲ ਲੈ ਕੇ ਆ ਰਹੀ ਹੈ, ਜਿਸ ਵਿਚ ਠੇਕੇ ’ਤੇ ਕੰਮ ਕਰ ਰਹੇ ਮੁਲਾਜਮਾਂ ਦੇ ਮਸਲੇ ਹੱਲ ਕੀਤੇ ਜਾਣਗੇ। ਪ੍ਰੰਤੂ ਉਨ੍ਹਾਂ ਆਉਟਸੋਰਸ ’ਤੇ ਭਰਤੀ ਹੋਏ ਮੁਲਾਜਮਾਂ ਬਾਰੇ ਉਨ੍ਹਾਂ ਇਹੀ ਕਿਹਾ ਕਿ ਸਰਕਾਰ ਇੰਨ੍ਹਾਂ ਦੇ ਹਿੱਤਾਂ ਦੀ ਵੀ ਰੱਖਿਆ ਕਰੇਗੀ। ਕੇਂਦਰ ਸਰਕਾਰ ਉਪਰ ਵਿਰੋਧੀ ਆਗੂਆਂ ਤੇ ਹੋਰਨਾਂ ਦੀ ਜਾਸੂਸੀ ਕਰਨ ਦੇ ਲੱਗ ਰਹੇ ਦੋਸ਼ਾਂ ਨੂੰ ਮੰਦਭਾਗਾ ਕਰਾਰ ਦਿੰਦਿਆਂ ਸ਼੍ਰੀ ਬਾਦਲ ਨੇ ਕਿਹਾ ਕਿ ‘‘ ਦੇਸ ਦੀ ਅਜ਼ਾਦੀ ਬਹੁਤ ਮੁਸ਼ਕਿਲ ਨਾਲ ਲਈ ਹੈ, ਜਿਸ ਵਿਚ ਪੰਜਾਬੀਆਂ ਦੀਆਂ ਸਭ ਤੋਂ ਵੱਡੀਆਂ ਕੁਰਬਾਨੀਆਂ ਹਨ ਤੇ ਅਜਿਹਾ ਕਰਕੇ ਕੇਂਦਰ ਨੇ ਬਹੁਤ ਵੱਡਾ ਗੁਨਾਹ ਕੀਤਾ ਹੈ। ’’ ਇਸ ਮੌਕੇ ਉਨ੍ਹਾਂ ਨਾਲ ਜੈਜੀਤ ਸਿੰਘ ਜੌਹਲ, ਚੇਅਰਮੈਨ ਰਾਜਨ ਗਰਗ, ਚੇਅਰਮੈਨ ਕੇ.ਕੇ.ਅਗਰਵਾਲ, ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਸੀਨੀ: ਡਿਪਟੀ ਮੇਅਰ ਅਸੋਕ ਕੁਮਾਰ, ਸੀਨੀਅਰ ਆਗੂ ਅਵਤਾਰ ਸਿੰਘ ਗੋਨਿਆਣਾ, ਰੁਪਿੰਦਰ ਬਿੰਦਰਾ, ਟਹਿਲ ਸਿੰਘ ਬੁੱਟਰ, ਬਲਰਾਜ ਪੱਕਾ ਆਦਿ ਹਾਜ਼ਰ ਸਨ। 




   

ਵਿੱਤ ਮੰਤਰੀ ਦੀ ਹਾਜਰੀ ’ਚ ਰਾਜਨ ਗਰਗ ਨੇ ਸੰਭਾਲਿਆ ਚੇਅਰਮੈਨ ਦਾ ਅਹੁਦਾ

- - No comments

 ਮਨਪ੍ਰੀਤ ਵਲੋਂ ਜ਼ਿਲੇ ’ਚ ਵਿਕਾਸ ਕਾਰਜਾਂ ਲਈ 50 ਕਰੋੜ ਹੋਰ ਦੇਣ ਦਾ ਐਲਾਨ


ਸੁਖਜਿੰਦਰ ਮਾਨ

ਬਠਿੰਡਾ, 24 ਜੁਲਾਈ --ਸ਼ਹਿਰ ਦੇ ਉਘੇ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਦੇ ਪੁੱਤਰ ਰਾਜਨ ਗਰਗ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਜਰੀ ਵਿਚ ਜ਼ਿਲਾ ਪਲਾਨਿੰਗ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ। ਇਸ ਮੌਕੇ ਸ: ਬਾਦਲ ਨੇ ਨਵੇਂ ਚੇਅਰਮੈਨ ਨੂੰ ਸੁਭਕਾਮਨਾਵਾਂ ਭੇਂਟ ਕਰਦਿਆਂ ਪਲਾਨਿੰਗ ਬੋਰਡ ਰਾਹੀਂ ਜ਼ਿਲੇ ਨੂੰ ਬਜਟ ਵਿਚ ਕੀਤੇ ਉਪਬੰਧਾਂ ਤੋਂ ਬਿਨਾਂ 50 ਕਰੋੜ ਰੁਪਏ ਦੀ ਹੋਰ ਗ੍ਰਾਂਟ ਵਿਕਾਜ ਕਾਰਜਾਂ ਲਈ ਦੇਣ ਦਾ ਐਲਾਨ ਕੀਤਾ। ਇਸਤੋਂ ਪਹਿਲਾਂ ਤਾਜ਼ਪੋਸੀ ਸਮਾਗਮਾਂ ਨੂੰ ਲੈ ਕੇ ਸਥਾਨਕ ਐਮ.ਐਸ.ਡੀ ਸਕੂਲ ’ਚ ਰੱਖੇ ਇੱਕ ਸਮਾਗਮ ਵਿਚ ਸ਼ਹਿਰ ਤੋਂ ਸੈਕੜਿਆਂ ਦੀ ਤਾਦਾਦ ਵਿਚ ਵੱਖ ਵੱਖ ਹਸਤੀਆਂ ਨੇ ਰਾਜਨ ਗਰਗ ਨੂੰ ਨਵੀਂ ਨਿਯੁਕਤੀ ’ਤੇ ਵਧਾਈਆਂ ਦਿੱਤੀਆਂ। ਇਸ ਮੌਕੇ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਤ ਮੰਤਰੀ ਸ: ਬਾਦਲ ਨੇ ਕਿਹਾ ਕਿ ਪਾਰਟੀ ਪ੍ਰਤੀ ਲੰਬੀਆਂ ਸੇਵਾਵਾਂ ਕਾਰਨ ਸ਼੍ਰੀ ਗਰਗ ਨੂੰ ਪਾਰਟੀ ਨੇ ਇਹ ਮਾਣ ਦਿੱਤਾ ਹੈ ਅਤੇ ਉਹ ਆਸ ਪ੍ਰਗਟ ਕਰਦੇ ਹਨ ਕਿ ਉਹ ਪਾਰਟੀ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਊਂਦੇ ਹੋਏ ਲੋਕਾਂ ਦੀਆਂ ਆਸਾਂ ਊਮੀਦਾਂ ਤੇ ਖਰੇ ਉਤਰਨਗੇ। ਇਸ ਮੌਕੇ ਵਿੱਤ ਮੰਤਰੀ ਨੇ ਜ਼ਿਲਾ ਬਾਰ ਐਸੋਸੀਏਸ਼ਨ ਨੂੰ 50 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਣ ਵੀ ਕੀਤਾ। ਅਪਣੇ ਭਾਸਣ ਵਿਚ ਚੇਅਰਮੈਨ ਰਾਜਨ ਗਰਗ ਨੇ ਇਸ ਨਿਯੁਕਤੀ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਇੱਥੇ ਜਿਕਰਯੋਗ ਹੈ ਕਿ ਸ੍ਰੀ ਰਾਜਨ ਗਰਗ ਇਸਤੋਂ ਪਹਿਲਾਂ ਵੱਖ ਵੱਖ ਸਿਆਸੀ ਅਤੇ ਸਮਾਜਿਕ ਅਹੁਦਿਆਂ ਦੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਅ ਚੁੱਕੇ ਹਨ। ਉਹ ਪਿੱਛਲੇ 25 ਸਾਲਾਂ ਤੋਂ ਸਿਆਸੀ ਤੇ ਸਮਾਜਿਕ ਖੇਤਰਾਂ ਵਿਚ ਸੇਵਾ ਨਿਭਾਅ ਰਹੇ ਹਨ। ਇਸ ਮੌਕੇ ਚਿਰੰਜੀ ਲਾਲ ਗਰਗ, ਜੈਜੀਤ ਜੌਹਲ ,ਅਰੁਣ ਵਧਾਵਨ, ਕੇ ਕੇ ਅਗਰਵਾਲ, ਅਸ਼ੋਕ ਕੁਮਾਰ, ਰਜਿੰਦਰ ਮਿੱਤਲ, ਅਵਤਾਰ ਸਿੰਘ ਗੋਨਿਆਣਾ,ਪਿਰਥੀਪਾਲ ਸਿੰਘ ਜਲਾਲ, ਹਰਦੇਵ ਸਿੰਘ ਬਾਹੋਯਾਤਰੀ, ਰਮਨ ਗੋਇਲ, ਰੁਪਿੰਦਰ ਬਿੰਦਰਾ, ਬਲਤੇਜ ਵਾਂਦਰ, ਹਰਵਿੰਦਰ ਹੈਪੀ, ਜਗਤਾਰ ਵਾਲੀਆ, ਬਲਰਾਜ ਪੱਕਾ, ਹਰਵਿੰਦਰ ਲੱਡੂ, ਟਹਿਲ ਸਿੰਘ ਬੁੱਟਰ, ਰਜਿੰਦਰ ਸਿੱਧੂ, ਪਰਵਿੰਦਰ ਸਿੱਧੂ, ਹਰਪਾਲ ਬਾਜ਼ਵਾ, ਕੰਵਲਜੀਤ ਸਿੰਘ ਭੰਗੂ, ਬੇਅੰਤ ਸਿੰਘ ਰੰਧਾਵਾ, ਮਲਕੀਤ ਸਿੰਘ ਗਿੱਲ, ਰਾਜ ਨੰਬਰਦਾਰ, ਸੁਨੀਲ ਬਾਂਸਲ,ਸ਼ਾਮ ਲਾਲ ਜੈਨ, ਉਮੇਸ ਗੋਗੀ, ਸੁਖਰਾਜ ਔਲਖ, ਇੰਦਰਜੀਤ ਸਿੰਘ, ਰਤਨ ਰਾਹੀ, ਇੰਦਰਜੀਤ ਸਿੰਘ, ਸਾਧੂ ਸਿੰਘ,ਗੁਰਪ੍ਰੀਤ ਸਿੰਘ ਬੰਟੀ, ਚਰਨਜੀਤ ਭੋਲਾ,ਵਿਪਨ ਮੀਤੂ, ਮਿੰਟੂ ਕਪੂਰ, ਪ੍ਰਦੀਪ ਗੋਲਾ, ਗੋਰਾ ਸਿੱਧੂ, ਸ਼ਾਜਨ ਸ਼ਰਮਾ ਆਦਿ ਹਾਜਰ ਸਨ।    



ਵਿਤ ਮੰਤਰੀ ਦਾ ਘਿਰਾਓ ਕਰਨ ਪੁੱਜੇ ਠੇਕਾ ਮੁਲਾਜਮ ਪੁਲਿਸ ਨੇ ਚੁੱਕੇ

- - No comments

ਖਿੱਚਧੂਹ ਤੋਂ ਬਾਅਦ ਥਾਣੇ ਡੱਕੇ, ਕਿਸਾਨ ਆਗੂਆਂ ਦੇ ਦਖ਼ਲ ਤੋਂ ਬਾਅਦ ਛੱਡੇ 

ਬੀਤੀ ਸ਼ਾਮ ਠੇਕਾ ਮੁਲਾਜਮ ਆਗੂ ਵਰਿੰਦਰ ਦੇ ਘਰ ਕੀਤੀ ਛਾਪੇਮਾਰੀ 

ਸੁਖਜਿੰਦਰ ਮਾਨ

ਬਠਿੰਡਾ, 24 ਜੁਲਾਈ -ਸਥਾਨਕ ਐਮ.ਐਸ.ਡੀ ਸਕੂਲ ’ਚ ਇੱਕ ਸਮਾਗਮ ਵਿਚ ਸਮੂਲੀਅਤ ਕਰਨ ਆਏ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਿਰਾਓ ਕਰਨ ਪੁੱਜੇ ਠੇਕਾ ਮੁਲਾਜ਼ਮਾਂ ਦੀ ਖਿੱਚਧੂਹ ਕਰਨ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਥਾਣੇ ਬੰਦ ਕਰ ਦਿੱਤਾ। ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੇ ਬੈਨਰ ਹੇਠ ਪੰਜ ਦਰਜ਼ਨ ਦੇ ਕਰੀਬ ਪੁੱਜੇ ਠੇਕਾ ਮੁਲਾਜਮਾਂ ’ਚ ਰੋਸ਼ ਸੀ ਕਿ ਡਿਪਟੀ ਮੇਅਰ ਹਰਮੰਦਰ ਸਿੱਧੂ ਵਲੋਂ ਦਿੱਤੇ ਭਰੋਸੇ ਦੇ ਬਾਵਜੂਦ ਵਿਤ ਮੰਤਰੀ ਵਲੋਂ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਠੇਕਾ ਮੁਲਾਜਮਾਂ ਦੇ ਐਕਸ਼ਨ ਦੀ ਪਹਿਲਾਂ ਹੀ ਭਿਣਕ ਲੱਗਦਿਆਂ ਪੁਲਿਸ ਵਲੋਂ ਹਨੂੰੂਮਾਨ ਚੌਕ ਕੋਲ ਬੈਰੀਗੇਡਿੰਗ ਕਰਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਅਚਾਨਕ ਇੱਕ ਖੁੱਲੀ ਜੀਪ ’ਚ ਝੰਡੇ ਲੈ ਕੇ ਪੁੱਜੇ ਠੇਕਾ ਮੁਲਾਜਮਾਂ ਦੀ ਆਮਦ ਨੂੰ ਦੇਖਦਿਆਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਦੇ ਰੁੱਖ ਨੂੰ ਦੇਖਦਿਆਂ ਠੇਕਾ ਮੁਲਾਜਮਾਂ ਨੇ ਸੜਕ ’ਤੇ ਜਾਮ ਲਗਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਐਸ.ਪੀ ਸਿਟੀ ਜਸਪਾਲ ਤੇ ਸ਼ਹਿਰ ਦੇ ਦੋਨਾਂ ਡਿਪਟੀਆਂ ਸਹਿਤ ਪੰਜਾਂ ਥਾਣਾ ਮੁਖੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪੁਲਿਸ ਮੁਲਾਜਮਾਂ ਨੇ ਠੇਕਾ ਮੁਲਾਜਮਾਂ ਨੂੰ ਸੜਕਾਂ ਤੋਂ ਚੂੱਕ ਕੇ ਬੱਸਾਂ ਵਿਚ ਬਿਠਾ ਦਿੱਤਾ। ਇਸ ਦੌਰਾਨ ਇੱਕ ਠੇਕਾ ਮੁਲਾਜਮ ਦੀ ਪੱਗ ਵੀ ਲੱਥ ਗਈ। ਮੋਰਚੇ ਦੇ ਮੈਂਬਰਾਂ ਨੇ ਪੁਲਿਸ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ ਤੇ ਵਿਤ ਮੰਤਰੀ ਵਿਰੁਧ ਸਖ਼ਤ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਠੇਕਾ ਮੁਲਾਜਮਾਂ ਨੂੰ ਦੋ ਬੱਸਾਂ ਵਿਚ ਭਰ ਕੇ ਸਿਵਲ ਲਾਈਨ ਥਾਣੇ ਵਿਚ ਬੰਦ ਕਰ ਦਿੱਤਾ। ਕਰੀਬ ਤਿੰਨ ਵਜੇਂ ਕਿਸਾਨ ਆਗੂਆਂ ਦੀ ਦਖਲ਼ਅੰਦਾਜ਼ੀ ਤੋਂ ਬਾਅਦ ਇੰਨ੍ਹਾਂ ਨੂੰ ਛੱਡਿਆ ਗਿਆ।  ਇਸ ਦੌਰਾਨ ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ,ਗੁਰਵਿੰਦਰ ਸਿੰਘ ਪੰਨੂੰ,ਵਰਿੰਦਰ ਸਿੰਘ ਬੀਬੀਵਾਲਾ,ਜਗਸੀਰ ਸਿੰਘ ਭੰਗੂ,ਸੇਵਕ ਸਿੰਘ ਦੰਦੀਵਾਲ, ਸੰਦੀਪ ਖ਼ਾਨ,ਜਗਜੀਤ ਬਰਾੜ,ਜਸਵਿੰਦਰ ਸਿੰਘ ਆਦਿ ਨੇ ਕੈਪਟਨ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਅਤੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਇਹ ਸਰਕਾਰ ਹੁਣ ਆਪਣੇ ਮੰਤਰੀਆਂ-ਵਿਧਾਇਕਾਂ ਦੇ ਪੁੱਤਰਾਂ ਨੂੰ ਪੱਕੀਆਂ ਨੌਕਰੀਆਂ ਦੇਣ ਤੱਕ ਸੀਮਤ ਰਹਿ ਗਈ ਹੈ। ਜਦੋਂਕਿ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੇ ਕੀਤੇ ਵਾਅਦੇ ਤੋਂ ਭੱਜਿਆ ਜਾ ਰਿਹਾ। ਆਗੂਆਂ ਨੇ ਐਲਾਨ ਕੀਤਾ ਕਿ ਸਰਕਾਰ ਇਸ ਨੀਤੀ ਵਿਰੁਧ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮ 03 ਅਤੇ 04 ਅਗਸਤ ਨੂੰ ਦੋ ਦਿਨਾਂ ਦੀ ਸਮੂਹਿਕ ਛੁੱਟੀ ਲੈਕੇ ਵਿਭਾਗਾਂ ਦੇ ਕੰਮ ਦਾ ਮੁਕੰਮਲ ਬਾਈਕਾਟ ਕਰਕੇ ਵਿਭਾਗਾਂ ਦੇ ਦਫਤਰਾਂ ਅੱਗੇ ਪਰਿਵਾਰਾਂ ਸਮੇਤ ਪ੍ਰਦਰਸ਼ਨ ਕਰਨਗੇ ਤੇ ਨਾਲ ਹੀ ਮੁੱਖ ਮੰਤਰੀ,ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦਾ ਪਿੰਡਾਂ-ਸ਼ਹਿਰਾਂ ਵਿੱਚ ਆਉਣ ’ਤੇ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਵੇਗਾ। 



ਭਾਜਪਾ ਦੇ ਸੂਬਾ ਜਨਰਲ ਸਕੱਤਰ ਬਣਨ ’ਤੇ ਦਿਆਲ ਸੋਢੀ ਦਾ ਕੀਤਾ ਭਰਵਾਂ ਸਵਾਗਤ

- - No comments

 ਸੁਖਜਿੰਦਰ ਮਾਨ

ਬਠਿੰਡਾ, 20 ਜੁਲਾਈ - ਭਾਰਤੀ ਜਨਤਾ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਬਣਨ ’ਤੇ ਦਿਆਲ ਸੋਢੀ ਦਾ ਉਨ੍ਹਾਂ ਦੇ ਪਿੰਡ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਪਾਰਟੀ ਦੇ ਬਲਾਕ ਪੱਧਰ ਤੋਂ ਉਠ ਕੇ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਮੀਤ ਪ੍ਰਧਾਨ ਰਹਿਣ ਵਾਲੇ ਸ਼੍ਰੀ ਸੋਢੀ ਨਜਦੀਕੀ ਪਿੰਡ ਤੂੰਗਵਾਲੀ ਦੇ ਰਹਿਣ ਵਾਲੇ ਹਨ। ਉਨ੍ਹਾਂ ਅਪਣਾ  ਸਫ਼ਰ ਪਿੰਡ ਦੇ ਯੂਥ ਕਲੱਬ ਦੀ ਪ੍ਰਧਾਨਗੀ ਤੋਂ ਕੀਤਾ ਸੀ। ਇਸ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਸ਼੍ਰੀ ਸੋਢੀ ਦੇ ਜਨਰਲ ਸਕੱਤਰ ਬਣਨ ‘ਤੇ ਲੱਡੂ ਵੰਡ ਕੇ ਖ਼ੁਸੀ ਦਾ ਇਜ਼ਹਾਰ ਕੀਤਾ। ਇਸ ਦੌਰਾਨ ਦਿਆਲ ਸੋਢੀ ਨੇ ਵੀ ਪਿੰਡ ਵਾਸੀਆਂ ਦਾ ਹਰ ਕਦਮ ’ਤੇ ਸਾਥ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਗੁਰਜੀਤ ਮਾਨ, ਠੇਕੇਦਾਰ ਜੋਗਿੰਦਰ ਸਿੰਘ ਬਰਾੜ, ਭੁਪਿੰਦਰ ਸਿੰਘ ਸਿੱਧੂ, ਕੁਲਦੀਪ ਮਾਨ, ਗਗਨਦੀਪ ਮਾਨ, ਰਛਪਾਲ ਮਾਨ ਤੇ ਬੀਰੂ ਕੁਮਾਰ ਆਦਿ ਹਾਜ਼ਰ ਸਨ। 



   

ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ’ਤੇ ਟਹਿਲ ਸੰਧੂ ਨੇ ਦਿੱਤੀਆਂ ਵਧਾਈਆਂ

- - No comments

ਸੁਖਜਿੰਦਰ ਮਾਨ

 ਬਠਿੰਡਾ, 20 ਜੁਲਾਈ :-ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਹਾਈਕਮਾਂਡ ਵਲੋਂ ਸੂਬਾ ਪ੍ਰਧਾਨ ਦੀ ਜਿੰਮੇਵਾਰੀ ਦੇਣ ’ਤੇ ਖ਼ੁਸੀ ਦਾ ਇਜ਼ਹਾਰ ਕਰਦਿਆਂ ਪੰਜਾਬ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਟਹਿਲ ਸਿੰਘ ਸੰਧੂ ਨੇ ਅੱਜ ਚੰਡੀਗੜ੍ਹ ਵਿਖੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਸ: ਸੰਧੂ ਨੇ ਕਿਹਾ ਕਿ ਸਿੱਧੂ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਕਾਂਗਰਸ ਸਫ਼ਾ ਵਿਚ ਖ਼ੁਸੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਸੂਬੇ ਦੀਆਂ ਵਿਰੋਧੀਆਂ ਪਾਰਟੀਆਂ ਦੇ ਹੋਸਲੇ ਪਸਤ ਹੋ ਗਏ ਹਨ ਜਦੋਂਕਿ ਆਮ ਲੋਕਾਂ ਵਿਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸੰਧੂ ਨੇ ਦਾਅਵਾ ਕੀਤਾ ਕਿ 2017 ਦੀ ਤਰਜ਼ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਸਰਕਾਰ ਤੋਂ ਬਾਅਦ ਹੁਣ ਮੁੜ 2022 ਵਿਚ ਕਾਂਗਰਸ ਪਾਰਟੀ ਦੁਬਾਰਾ ਪੰਜਾਬ ਵਿੱਚ ਕਾਂਗਰਸ ਪਾਰਟੀ ਅਪਣੀ ਸਰਕਾਰ ਬਣਾਏਗੀ। 



    

ਰਾਜਨ ਗਰਗ ਬਣੇ ਜ਼ਿਲ੍ਹਾ ਯੋਜਨਾ ਬੋਰਡ ਦੇ ਨਵੇਂ ਚੇਅਰਮੈਨ

- - No comments

 ਸੁਖਜਿੰਦਰ ਮਾਨ

ਬਠਿੰਡਾ, 20 ਜੁਲਾਈ -ਸੀਨੀਅਰ ਕਾਂਗਰਸੀ ਆਗੂ ਰਾਜਨ ਗਰਗ ਨੂੰ ਪੰਜਾਬ ਸਰਕਾਰ ਨੇ ਜ਼ਿਲ੍ਹਾ ਯੋਜਨਾ ਬੋਰਡ ਦਾ ਨਵਾਂ ਚੇਅਰਮੈਨ ਲਗਾਇਆ ਹੈ। ਬਠਿੰਡਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਰਾਜਨ ਗਰਗ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਦੇ ਪੁੱਤਰ ਹਨ। ਉਨ੍ਹਾਂ ਨੂੰ ਇਹ ਚੇਅਰਮੈਨੀ ਸਾਬਕਾ ਚੇਅਰਮੈਨ ਜਗਰੂਪ ਸਿੰਘ ਗਿੱਲ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਮਿਲੀ ਹੈ, ਜਿੰਨ੍ਹਾਂ ਮੇਅਰ ਬਣਨ ਦੇ ਲਈ ਇਹ ਅਹੁੱਦਾ ਛੱਡਿਆ ਸੀ। ਗਰਗ ਪ੍ਰਵਾਰ ਪਹਿਲਾਂ ਅਕਾਲੀ ਦਲ ਵਿਚ ਰਹਿ ਚੁੱਕਿਆ ਹੈ ਪ੍ਰੰੂਤੂ 2007 ਵਿਚ ਅਕਾਲੀ ਦਲ ਨੇ ਉਨ੍ਹਾਂ ਨੂੰ ਉਮੀਦਵਾਰ ਐਲਾਨਣ ਦੇ ਬਾਵਜੁੂਦ ਮੌਕੇ ’ਤੇ ਸਰੁਪ ਚੰਦ ਸਿੰਗਲਾ ਨੂੰ ਟਿਕਟ ਦੇ ਦਿੱਤੀ ਸੀ, ਜਿਸ ਕਾਰਨ ਨਰਾਜ਼ਗੀ ਵਿਚ ਇਸ ਪ੍ਰਵਾਰ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸਮੂਲੀਅਤ ਕਰ ਲਈ ਸੀ। ਉਧਰ ਚੇਅਰਮੈਨੀ ਦਾ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਰਾਜਨ ਗਰਗ ਨੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕੀਤਾ। ਇਸ ਮੌਕੇ ਸ: ਬਾਦਲ ਨੇ ਵੀ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਕੇ ਵਧਾਈ ਦਿੱਤੀ। ਇਸ ਦੌਰਾਨ ਸ਼ਹਿਰ ਦੇ ਸਮੂਹ ਕਾਂਗਰਸੀ ਆਗੂਆਂ, ਅਗਰਵਾਲ ਭਾਈਚਾਰੇ ਅਤੇ ਮਹਾਂਵੀਰ ਦਲ ਨਾਲ ਜੁੜੀਆਂ ਸੰਸਥਾਵਾਂ ਵਲੋਂ ਨਵਨਿਯੁਕਤ ਚੇਅਰਮੈਨ ਨੂੰ ਵਧਾਈਆਂ ਦਿੱਤੀਆਂ। 


ਵਿੱਤ ਮੰਤਰੀ ਦੀ ਅਗਵਾਈ ਹੇਠ ਕੌਂਸਲਰਾਂ ਦੀ ਫੂਡ ਸਪਲਾਈ ਅਤੇ ਬਿਜਲੀ ਨਿਗਮ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ

- - No comments

 ਸੁਖਜਿੰਦਰ ਮਾਨ

ਬਠਿੰਡਾ, 20 ਜੁਲਾਈ -ਪਿਛਲੇ ਕਈ ਦਿਨਾਂ ਤੋਂ ਕੋਂਸਲਰਾਂ ਦੇ ਸਰਕਾਰੀ ਦਰਬਾਰਾਂ ’ਚ ਰੁਕੇ ਕੰਮਾਂ ਨੂੰ  ਸ਼ੁਰੂ ਕਰਵਾਉਣ ਲਈ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਵਿੱਢੀ ਮੁਹਿੰਮ ਤਹਿਤ ਅੱਜ ਕੌਂਸਲਰਾਂ ਦੀ ਫੂਡ ਤੇ ਸਿਵਲ ਸਪਲਾਈ ਅਤੇ ਪਾਵਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਗਈ। ਇਸ ਮੌਕੇ ਨਿਗਮ ਦਫ਼ਤਰ ਦੇ ਮੀਟਿੰਗ ਹਾਲ ’ਚ ਹਾਜ਼ਰ ਅਧਿਕਾਰੀਆਂ ਨੂੰ ਕੋਂਸਲਰਾਂ ਦੇ ਲੋਕਾਂ ਨਾਲ ਜੁੜੇ ਮਸਲਿਆਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ ਦੇ ਆਦੇਸ਼ ਦਿੱਤੇ ਗਏ। ਸੂਤਰਾਂ ਮੁਤਾਬਕ ਮੀਟਿੰਗ ਵਿਚ ਜਿਆਦਾਤਰ ਰਾਸ਼ਨ ਕਾਰਡਾਂ ਦੀ ਬਹਾਲੀ ਅਤੇ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਮੁੱਦਾ ਚੁੱਕਿਆ ਗਿਆ। ਇਸੇ ਤਰ੍ਹਾਂ ਪਾਵਰਕਾਮ ਦੀਆਂ ਛੋਟੀਆਂ-ਛੋਟੀਆਂ ਸਿਕਾਇਤਾਂ ਵੀ ਸਾਹਮਣੇ ਆਈ। ਵਿੱਤ ਮੰਤਰੀ ਸ: ਬਾਦਲ ਨੇ ਦੱਸਿਆ ਕਿ ਪੁਰਾਣੀ ਟੱਰਕ ਯੂਨੀਅਨ ਵਾਲੀ ਥਾਂ ’ਤੇ ਬਿਜਲੀ ਨਿਗਮ ਦਾ ਇਕ ਵੱਡਾ ਗਿ੍ਰਡ ਸਥਾਪਿਤ ਹੋਣ ਜਾ ਰਿਹਾ ਹੈ, ਜਿਸਦੇ ਨਾਲ ਸ਼ਹਿਰ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲ ਸਕੇਗੀ। ਉਨਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਨੰਵਬਰ ਮਹੀਨੇ ਤੱਕ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਪਾਵਰਕਾਮ ਦੇ ਐਕਸੀਅਨ ਹਰਦੀਪ ਸਿੰਘ, ਸਮੂਹ ਐਸ.ਡੀ.ਓ ਅਤੇ ਜੀ.ਈ ਤੋਂ ਇਲਾਵਾ ਡੀ ਐਫ ਐਸ ਸੀ ਜਸਪ੍ਰੀਤ ਸਿੰਘ ਕਾਹਲੋ ਸਹਿਤ ਅਧਿਕਾਰੀ ਹਾਜ਼ਰ ਸਨ। ਜਦੋਂਕਿ ਵਿਤ ਮੰਤਰੀ ਨਾਲ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ , ਮੇਅਰ ਰਮਨ ਗੋਇਲ, ਇੰਪਰੂਵਮੈਂਟ ਟਰੱਸਟ ਚੇਅਰਮੈਨ ਕੇ ਕੇ ਅਗਰਵਾਲ, ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਡਿਪਟੀ ਮੇਅਰ ਹਰਮੰਦਰ ਸਿੰਘ, ਬਲਾਕ ਪ੍ਰਧਾਨ ਬਲਜਿੰਦਰ ਠੇਕੇਦਾਰ ਤੇ ਹਰਵਿੰਦਰ ਲੱਡੂ ਤੋਂ ਇਲਾਵਾ ਗੁਰਇਕਬਾਲ ਸਿੰਘ ਚਹਿਲ, ਪਵਨ ਮਾਨੀ, ਸੰਦੀਪ ਗੋਇਲ, ਕੌਂਸਲਰ ਟਹਿਲ ਸਿੰਘ ਬੁੱਟਰ, ਬਲਰਾਜ ਪੱਕਾ, ਰਜਿੰਦਰ ਸਿੱਧੂ, ਪਰਵਿੰਦਰ ਸਿੱਧੂ, ਹਰਪਾਲ ਬਾਜ਼ਵਾ, ਕੰਵਲਜੀਤ ਸਿੰਘ ਭੰਗੂ, ਬੇਅੰਤ ਸਿੰਘ ਰੰਧਾਵਾ, ਮਲਕੀਤ ਸਿੰਘ ਗਿੱਲ, ਬਲਜੀਤ ਸਿੰਘ ਰਾਜੂ ਸਰਾਂ, ਵਿੱਕੀ ਨੰਬਰਦਾਰ, ਸੁਨੀਲ ਬਾਂਸਲ,ਸ਼ਾਮ ਲਾਲ ਜੈਨ, ਸੰਦੀਪ ਬੌਬੀ, ਉਮੇਸ ਗੋਗੀ, ਸੁਖਰਾਜ ਔਲਖ, ਇੰਦਰਜੀਤ ਸਿੰਘ, ਰਤਨ ਰਾਹੀ, ਸੰਜੀਵ ਸੈਣੀ, ਸਾਧੂ ਸਿੰਘ,ਗੁਰਪ੍ਰੀਤ ਸਿੰਘ ਬੰਟੀ, ਚਰਨਜੀਤ ਭੋਲਾ,ਵਿਪਨ ਮੀਤੂ, ਮਿੰਟੂ ਕਪੂਰ, ਪ੍ਰਦੀਪ ਗੋਲਾ, ਗੋਰਾ ਸਿੱਧੂ, ਸ਼ਾਜਨ ਸ਼ਰਮਾ,  ਆਦਿ ਹਾਜਰ ਸਨ।    






ਬਾਬਾ ਫ਼ਰੀਦ ਕਾਲਜ ਵਿਖੇ ਬੀ.ਕਾਮ. ਪੰਜਵਾਂ ਸਮੈਸਟਰ ਦੇ ਨਤੀਜੇ ਰਹੇ ਸ਼ਾਨਦਾਰ

- - No comments

ਸੁਖਜਿੰਦਰ ਮਾਨ

 ਬਠਿੰਡਾ, 20 ਜੁਲਾਈ - ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ. ਕਾਮ. ਪੰਜਵਾਂ ਸਮੈਸਟਰ (ਬੈਚ 2018-21) ਦੇ ਨਤੀਜੇ ਅਨੁਸਾਰ ਬਾਬਾ ਫ਼ਰੀਦ ਕਾਲਜ ਦੀ ਵਿਦਿਆਰਥਣ ਗੋਰੀ ਨੇ 95.45 ਫ਼ੀਸਦੀ ਅੰਕ ਹਾਸਲ ਕਰ ਕੇ ਕਾਲਜ ਚੋਂ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਹੈ ਜਦੋਂ ਕਿ ਦੀਕਸ਼ਾ ਬਾਂਸਲ, ਜੋਬਨਪ੍ਰੀਤ ਕੌਰ ਅਤੇ ਦੀਪਕ ਸਿੰਗਲਾ ਨੇ 94.55 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਕਾਲਜ ਵਿੱਚੋਂ ਦੂਜੀ ਪੁਜ਼ੀਸ਼ਨ ਹਾਸਲ ਕੀਤੀ ਹੈ। ਇਸੇ ਤਰ੍ਹਾਂ ਦੀਕਸ਼ਾ ਦਿਵੇਦੀ, ਗੁਰਮਨਪ੍ਰੀਤ ਕੌਰ ਸਿੱਧੂ ਅਤੇ ਸਿਮਰਨ ਕੌਰ ਨੇ 94.18 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਕਾਲਜ ਵਿੱਚੋਂ ਤੀਜੀ ਪੁਜ਼ੀਸ਼ਨ ਹਾਸਲ ਕੀਤੀ ਹੈ।  ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਹਨਾਂ ਸ਼ਾਨਦਾਰ ਨਤੀਜਿਆਂ ਲਈ ਬੀ.ਕਾਮ ਦੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।    



ਪੰਜਾਬ ਸਰਕਾਰ ਤੋ ਔਖੇ ਡੀ.ਸੀ. ਦਫ਼ਤਰ ਦੇ ਕਾਮਿਆਂ ਨੇ ਕੀਤਾ ਰੋਸ਼ ਮੁਜਾਹਰਾ

- - No comments

 ਸੁਖਜਿੰਦਰ ਮਾਨ

ਬਠਿੰਡਾ, 20 ਜੁਲਾਈ - ਛੇਵੇਂ ਪੇ ਕਮਿਸ਼ਨ ਅਤੇ ਅਪਣੀਆਂ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਪੰਜਾਬ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਨੇ ਅੱਜ ਪੰਜਾਬ ਸਰਕਾਰ ਦੇ ਨਾਂ ਪੱਖੀ ਰਵੱਈਏ ਤੋਂ ਔਖੇ ਹੋ ਕੇ ਅੱਜ ਰੋਸ਼ ਮੁਜ਼ਾਹਰਾ ਕੀਤਾ। ਜ਼ਿਲ੍ਹਾ ਪ੍ਰਧਾਨ ਕੁਲਦੀਪ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਡੀਸੀ ਦਫ਼ਤਰ ਵਿਚ ਇਕੱਤਰ ਹੋਏ ਕਾਮਿਆਂ ਨੇ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਜੋ ਵਾਅਦੇ ਕੀਤੇ ਸਨ , ਹੁਣ ਉਨ੍ਹਾਂ ਨੂੰ ਪੁੂਰਾ ਨਹੀਂ ਕੀਤਾ ਜਾ ਰਿਹਾ। ਬੁਲਾਰਿਆਂ ਨੇ ਬਕਾਇਆ ਰਹਿੰਦੀਆਂ ਡੀ.ਏ. ਦੀਆ ਕਿਸ਼ਤਾਂ ਜਾਰੀ ਕਰਨੀਆਂ, ਕੱਚੇ ਕਾਮਿਆਂ ਨੂੰ ਪੱਕੇ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਨਵੇਂ ਭਰਤੀ ਮੁਲਾਜ਼ਮਾਂ ਨੂੰ ਬੇਸਿਕ ਪੇਅ ਦੇ ਬਜਾਇ ਪੂਰੀ ਤਨਖਾਹ ਤੇ ਭਰਤੀ ਕਰਨਾ ਅਤੇ ਨਾਇਬ ਤਹਿਸੀਲਦਾਰ ਦੇ ਕੋਟੇ ਵਿੱਚ ਕਲੈਰੀਕਲ ਵਾਧਾ ਕਰਨ ਆਦਿ ਮੰਗਾਂ ਤੋਂ ਇਲਾਵਾ ਛੇਵੇਂ ਪੇਅ ਕਮਿਸ਼ਨ ਦੀ ਮੁਲਾਜਮ ਵਿਰੋਧੀ ਰੀਪੋਰਟ ’ਤੇ ਵੀ ਨਾਖ਼ੁਸੀ ਜ਼ਾਹਰ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਟਵਾਰ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਤੇਜ ਸਿੰਘ ਪੱਕਾ, ਸੁਖਪਾਲ ਸਿੰਘ ਬਰਾੜ, ਕੁਲਵੀਰ ਸਿੰਘ, ਗੁਰਪ੍ਰੀਤ ਸਿੰਘ, ਖੇਮ ਰਾਜ ਆਦਿ ਹਾਜ਼ਰ ਸਨ। 


ਬਠਿੰਡਾ ਜੇਲ੍ਹ ਦੇ ਆਲੇ-ਦੁਆਲੇ ਪੌਦੇ ਲਗਾਉਣ ਦੀ ਸ਼ੁਰੂ ਕੀਤੀ ਮੁਹਿੰਮ

- - No comments

 ਸੁਖਜਿੰਦਰ ਮਾਨ

ਬਠਿੰਡਾ, 20 ਜੁਲਾਈ -ਮਨੁੱਖੀ ਸਰੀਰ ਨੂੰ ਸ਼ਕਤੀਸ਼ਾਲੀ ਰੱਖਣ ਦੇ ਲਈ ਜਿਸ ਤਰ੍ਹਾਂ ਪੌਸ਼ਟਿਕ ਆਹਾਰ ਦੀ ਲੋੜ ਹੈ ਉਸੇ ਤਰ੍ਹਾਂ ਹੀ ਸਾਫ਼-ਸੁਥਰਾ ਅਤੇ ਹਰ-ਭਰਾ ਵਾਤਾਵਰਣ ਵੀ ਮਨੁੱਖੀ ਪ੍ਰਾਣੀ ਲਈ ਬਹੁਤ ਲਾਹੇਵੰਦ ਹੈ। ਇਹ ਪ੍ਰਗਟਾਵਾਂ ਸਥਾਨਕ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਨੇ ਜੇਲ੍ਹ ਦੇ ਆਲੇ-ਦੁਆਲੇ ਨੂੰ ਹਰਾ-ਭਰਾ ਬਣਾਉਣ ਦੇ ਮੰਤਵ ਨਾਲ ਦਰੱਖ਼ਤ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਮੌਕੇ ਕੀਤਾ। ਇਸ ਮੌਕੇ ਸੀਆਰਪੀਐਫ ਤੇ ਜੇਲ੍ਹ ਵਿਭਾਗ ਵਲੋਂ ਸਾਂਝੇ ਤੌਰ ’ਤੇ ਰੁੱਖ ਲਗਾਏ ਗਏ। ਇਸ ਮੌਕੇ ਸੀਆਰਪੀਐਫ਼ ਦੇ ਸਹਾਇਕ ਕਮਾਂਡੈਂਟ ਸ਼੍ਰੀਮਤੀ ਨੰਦਨੀ ਸ਼ਰਮਾ, ਡਿਪਟੀ ਸੁਪਰਡੈਂਟ ਫੈਕਟਰੀ ਭੁਪਿੰਦਰ ਸਿੰਘ, ਡਿਪਟੀ ਸੁਪਰਡੈਂਟ ਸਕਿਊਰਟੀ ਭੁਪਿੰਦਰ ਸਿੰਘ ਔਜਲਾ ਆਦਿ ਅਧਿਕਾਰੀ ਹਾਜ਼ਰ ਸਨ।     


ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਦੀ ਖ਼ੁਸੀ ’ਚ ਲੱਡੂ ਵੰਡੇ

- - No comments

ਸੁਖਜਿੰਦਰ ਮਾਨ

ਬਠਿੰਡਾ, 20 ਜੁਲਾਈ -ਕਾਂਗਰਸ ਹਾਈਕਮਾਂਡ ਵਲੋਂ ਸਾਬਕਾ ਮੰਤਰੀ ਨਵਜੌਤ ਸਿੰਘ ਸਿੱਧੂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾਉਣ ’ਤੇ ਖ਼ੁਸੀ ਦਾ ਇਜ਼ਹਾਰ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਗੋਨਿਆਣਾ ਅਤੇ ਹਲਕਾ ਭੁੱਚੋਂ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੇ ਪੁੱਤਰ ਰੁਪਿੰਦਰ ਸਿੰਘ ਕੋਟਭਾਈ ਦੀ ਅਗਵਾਈ ਹੇਠ ਗੋਨਿਆਣਾ ਮੰਡੀ ਵਿਖੇ ਲੱਡੂ ਵੰਡੇਗਏ। ਇਸ ਮੌਕੇ ਸ: ਬਰਾੜ ਅਤੇ ਕੋਟਭਾਈ ਨੇ ਕਿਹਾ ਕਿ ਸਿੱਧੂ ਦੇ ਪ੍ਰਧਾਨ ਬਣਨ ਨਾਲ ਪੂਰੇ ਪੰਜਾਬ ਦੇ ਪਾਰਟੀ ਵਰਕਰਾਂ ਅਤੇ ਪੰਜਾਬੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਅੱਜ ਸਿੱਧੂ ਵਰਗੇ ਲੀਡਰ ਦੀ ਲੋੜ ਸੀ, ਜਿੰਨ੍ਹਾਂ ਦੀ ਮਕਬੂਲੀਅਤ ਹਰੇਕ ਪੰਜਾਬੀ ਦੇ ਦਿਲ ਵਿਚ ਹੈ। ਇਸ ਦੌਰਾਨ ਅਵਤਾਰ ਸਿੰਘ ਬਰਾੜ ਦੀ ਅਗਵਾਈ ਹੇਠ ਇਲਾਕੇ ਦੇ ਕਾਂਗਰਸੀਆਂ ਨੇ ਕਾਰਜ਼ਕਾਰੀ ਪ੍ਰਧਾਨ ਬਣੇ ਪਵਨ ਗੋਇਲ ਦਾ ਮੂੰਹ ਮਿੱਠਾ ਕਰਵਾਕੇ ਉਸਨੂੰ ਵਧਾਈਆਂ ਦਿਤੀਆਂ। ਇਸ ਮੌਕੇ ਉਨ੍ਹਾਂ ਨਾਲ ਗੁਰਦੀਪ ਸਿੰਘ ਬਰਾੜ ਮੈਂਬਰ ਜਿਲ੍ਹਾ ਪ੍ਰੀਸਦ, ਕੁਲਵੰਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ,ਮੋਹਨ ਢੀੰਗਰਾ ਪ੍ਰਧਾਨ ਨਗਰ ਕੋਂਸਲ,ਸੰਦੀਪ ਸਿੰਘ ਬਲਾਕ ਪ੍ਰਧਾਨ,ਰਾਜ ਸਿੰਘ ਸਹਿਰੀ ਪ੍ਰਧਾਨ, ਸਰਪੰਚ ਸੇਵਕ ਸਿੰਘ ,ਸਰਪੰਚ ਕੁਲਵਿੰਦਰ ਸਿੰਘ, ਸਰਪੰਚ ਸਮਿੰਦਰ ਸਿੰਘ, ਤਾਰਾ ਚੰਦ,ਜਗਜੀਤ, ਮਨਦੀਪ ਆਦਿ ਹਾਜ਼ਰ ਸਨ। 



ਏਮਜ਼ ਬਠਿੰਡਾ ਨੇ ਆਰਥਰੋਸਕੋਪੀ ਸਰਜਰੀ ਅਤੇ ਲਿਗਾਮੈਂਟ ਇਨਜਰੀ ਲਈ ਸਰਜਰੀ ਦੀ ਸ਼ੁਰੂਆਤ ਕੀਤੀ

- - No comments

ਸੁਖਜਿੰਦਰ ਮਾਨ

ਬਠਿੰਡਾ, 20 ਜੁਲਾਈ - ਏਮਜ਼ ਬਠਿੰਡਾ ਨੇ ਇਕ ਹੋਰ ਉਪਲਬਦੀ ਹਾਸਿਲ ਕਰਦੇ ਹੋਏ ਗੋਡੇ, ਮੋਢੇ ਅਤੇ ਹੋਰ ਜੋੜਾਂ ਦੀਆਂ ਸੱਟਾਂ ਦੇ ਇਲਾਜ ਲਈ ‘ਘੱਟੋ ਘੱਟ ਇਨਵਾਸੀਵੇ ਕੀ-ਹੋਲ ਸਰਜਰੀ’ ਦੀ ਸ਼ੁਰੂਆਤ ਕੀਤੀ ਹੈ | ਹੱਡੀ ਰੋਗ ਵਿਭਾਗ ਨੇ ਇਨ੍ਹਾਂ ਸੱਟਾਂ ਲਈ ਅਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਚੀਫ ਸਰਜਨ ਡਾ: ਤਰੁਣ ਗੋਇਲ, ਜੋ ਆਰਥੋਪੀਡਿਕਸ ਵਿਭਾਗ ਦੇ ਮੁਖੀ ਵੀ ਹਨ, ਨੂੰ ਇਸ ਖੇਤਰ ਦਾ ਵਿਸ਼ਾਲ ਤਜ਼ੁਰਬਾ ਹੈ ਅਤੇ ਭਾਰਤ ਅਤੇ ਵਿਦੇਸ਼ਾਂ ਦੇ ਕਈ ਦੇਸ਼ਾਂ ਜਿਵੇਂ ਕਿ ਯੂ.ਕੇ., ਕਨੇਡਾ, ਜਰਮਨੀ ਅਤੇ ਇਟਲੀ ਵਿਚ ਇਨ੍ਹਾਂ ਪ੍ਰਕਿਰਿਆਵਾਂ ਦੀ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਟੀਮ ਵਿੱਚ ਓਰਥੋਪੇਡਿਕੈਸ ਵਿਭਾਗ ਦੇ ਡਾ: ਗਗਨਪ੍ਰੀਤ ਸਿੰਘ ਅਤੇ ਡਾ: ਲਕਸ਼ਮਣ ਦਾਸ ਅਤੇ ਅਨੱਸਥੀਸੀਓਲੋਜੀ ਵਿਭਾਗ ਤੋਂ ਡਾ: ਨਵਨੇਹ ਸਮਾਘ ਅਤੇ ਡਾ: ਨਿਮਿਸ਼ ਸਿੰਘ ਸ਼ਾਮਲ ਸਨ। ਵਿਭਾਗ ਕੋਲ ਫਿਜ਼ੀਓਥੈਰੇਪੀ ਮਾਹਰਾਂ ਦੀ ਇੱਕ ਸਮਰਪਿਤ ਟੀਮ ਵੀ ਹੈ |

ਮੈਡੀਕਲ ਸੁਪਰਡੈਂਟ ਪ੍ਰੋਫੈਸਰ ਸਤੀਸ਼ ਗੁਪਤਾ ਨੇ ਦੱਸਿਆ ਕਿ ਲਗਭਗ 6 ਮਹੀਨਿਆਂ ਤੋਂ ਇਨ੍ਹਾਂ ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ ਅਤੇ ਹੁਣ ਤੱਕ 10 ਦੇ ਕਰੀਬ ਖਿਡਾਰੀਆਂ ਦਾ ਅਜਿਹੀਆਂ ਸੱਟਾਂ ਦਾ ਸਫਲਤਾਪੂਰਵਕ ਆਪ੍ਰੇਸ਼ਨ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਖਿਡਾਰੀ ਪੇਸ਼ੇਵਰ ਅਥਲੀਟ ਸਨ ਜੋ ਰਾਜ, ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਤੇ ਖੇਡ ਚੁੱਕੇ ਹਨ। ਹਸਪਤਾਲ ਵਿੱਚ ਹਰ ਮੰਗਲਵਾਰ ਦੁਪਹਿਰ 2 ਤੋਂ 3 ਵਜੇ ਦੇ ਵਿਚਕਾਰ ਇੱਕ ਸਮਰਪਿਤ ਸਪੋਰਟਸ ਇੰਜਰੀ ਕਲੀਨਿਕ ਚਲਾਇਆ ਜਾਵੇਗਾ |   ਡਾਇਰੈਕਟਰ, ਪ੍ਰੋਫੈਸਰ ਡੀ. ਕੇ. ਸਿੰਘ ਨੇ ਕਿਹਾ ਕਿ ਇਹ ਸਹੂਲਤ ਪੰਜਾਬ ਦੇ ਉਸ ਹਿੱਸੇ ਵਿੱਚ ਵਰਦਾਨ ਸਿੱਧ ਹੋਣ ਜਾ ਰਹੀ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ।  ਬਠਿੰਡਾ, ਪਟਿਆਲੇ ਅਤੇ ਹਰਿਆਣਾ ਦੇ ਨਾਲ ਲੱਗਦੇ ਸ਼ਹਿਰ ਕੌਮੀ ਪੱਧਰ 'ਤੇ ਕਬੱਡੀ, ਬਾਸਕਟਬਾਲ ਅਤੇ ਕ੍ਰਿਕਟ ਵਰਗੀਆਂ ਖੇਡਾਂ ਦੀ ਸਿਖਲਾਈ ਦੇ ਕੇਂਦਰ ਹਨ। ਪੰਜਾਬ ਅਤੇ ਹਰਿਆਣਾ ਅਤੇ ਰਾਜਸਥਾਨ ਦੇ ਆਸ ਪਾਸ ਦੇ ਹਿੱਸਿਆਂ ਵਿਚ ਸਰਕਾਰੀ ਸੈਕਟਰ ਵਿਚ ਆਰਥਰੋਸਕੋਪਿਕ ਸਰਜਰੀ ਲਈ ਕੋਈ ਸੇਵਾਵਾਂ ਨਹੀਂ ਸਨ | ਏਮਜ਼ ਬਠਿੰਡਾ ਕਿਫਾਇਤੀ ਕੀਮਤ 'ਤੇ ਵਧੀਆ ਇਲਾਜ ਪ੍ਰਦਾਨ ਕਰੇਗਾ | ਲਿਗਾਮੈਂਟ ਇੰਜਰੀ ਉਨ੍ਹਾਂ ਲੋਕਾਂ ਵਿੱਚ ਵੀ ਹੋ ਸਕਦੀਆਂ ਹਨ ਜੋ ਖੇਡਾਂ ਵਿੱਚ ਸ਼ਾਮਲ ਨਹੀਂ ਹੁੰਦੇ ਅਤੇ ਕੀ-ਹੋਲ ਸਰਜਰੀ ਤੋਂ ਲਾਭ ਹੋ ਲੈ ਸਕਦੇ ਹਨ |


ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਆਈ ਟੀ ਵਿੰਗ ਦੀ ਪਹਿਲੀ ਲਿਸਟ ਜ਼ਾਰੀ

- - No comments

 ਸੁਖਜਿੰਦਰ ਮਾਨ

ਬਠਿੰਡਾ, 19 ਜੁਲਾਈ :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਮੁਤਾਬਿਕ ਜੱਥੇਬੰਦਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਅੱਜ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਆਈ.ਟੀ ਵਿੰਗ ਪ੍ਰਧਾਨ ਨਛੱਤਰ ਸਿੰਘ ਦੀ ਅਗਵਾਈ ਹੇਠ ਬਠਿੰਡਾ ਸ਼ਹਿਰੀ ਦੇ ਆਹੁੱਦੇਦਾਰਾ ਦੀ ਪਹਿਲੀ ਲਿਸ਼ਟ ਜ਼ਾਰੀ ਕੀਤੀ ਗਈ। ਇਸ ਲਿਸਟ ਮੁਤਾਬਕ ਸਾਬਕਾ ਕੋਂਸਲਰ ਹਰਜਿੰਦਰ ਸਿੰਘ ਛਿੰਦਾ ਤੇ ਗੁਰਦੀਪ ਸਿੰਘ ਰਾਜੂ ਨੂੰ ਸੀਨੀਅਰ ਮੀਤ ਪ੍ਰਧਾਨ, ਸੁਰਜੀਤ ਸਿੰਘ ਰਾਠੋੜ ਸ਼ੈਰੀ ਮੀਤ ਪ੍ਰਧਾਨ, ਮੋਹਿਤ ਠਾਕੁਰ, ਵੇਦ ਕੁਮਾਰ ਬਿੱਲਾ,ਅਜੈ ਕੁਮਾਰ, ਸੋਰਵ ਕੁਮਾਰ,ਲੱਕੀ ਕੋਹਲੀ ਨੂੰ ਜਰਨਲ ਸਕੱਤਰ ਬਣਾਇਆ ਗਿਆ। ਇਸੇ ਤਰ੍ਹਾਂ ਦਰਜ਼ਨਾਂ ਨੌਜਵਾਨਾਂ ਨੂੰ ਸਰਕਲ ਅਤੇ ਵਾਰਡ ਪ੍ਰਧਾਨ ਵਜੋਂ ਵੀ ਜਿੰਮੇਵਾਰੀ ਦਿੱਤੀ ਗਈ। ਇਸ ਮੌਕੇ ਵਿੰਗ ਦੇ ਸ਼ਹਿਰੀ ਪ੍ਰਧਾਨ ਮਨਪ੍ਰੀਤ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ ਵੀ ਹਾਜ਼ਰ ਸਨ।    


ਪੇ ਕਮਿਸ਼ਨ ਦੇ ਵਿਰੋਧ ’ਚ ਡਾਕਟਰਾਂ ਦਾ ਸੰਘਰਸ਼ ਜਾਰੀ

- - No comments

 ਸਰਕਾਰੀ ਓਪੀਡੀ ਦੀ ਥਾਂ ਟੈਂਟਾਂ ਵਿਚ ਕਰ ਰਹੇ ਹਨ ਮਰੀਜ਼ਾਂ ਦਾ ਇਲਾਜ਼ 

ਸੁਖਜਿੰਦਰ ਮਾਨ

ਬਠਿੰਡਾ, 19 ਜੁਲਾਈ :- ਛੇਵੇਂ ਪੇ ਕਮਿਸ਼ਨ ਦੇ ਵਿਰੋਧ ਵਿਚ ਸਰਕਾਰੀ ਡਾਕਟਰਾਂ ਵਲੋਂ ਪੀਸੀਐਮਐਸ ਦੇ ਝੰਠੇ ਹੇਠ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਸੰਘਰਸ਼ ਹੁਣ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ। ਸਰਕਾਰ ਵਿਰੁਧ ਰੋਸ਼ ਪ੍ਰਗਟ ਕਰਨ ਲਈ ਡਾਕਟਰਾਂ ਵਲੋਂ ਸਰਕਾਰੀ ਓਪੀਡੀ ਦਾ ਥਾਂ ਟੈਂਟਾਂ ਵਿਚ ਮਰੀਜ਼ਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਡਾਕਟਰਾਂ ਵਲੋਂ ਮਰੀਜ਼ਾਂ ਨੂੰ ਦਵਾਈਆਂ ਲਿਖਣ ਵਾਸਤੇ ਸਰਕਾਰੀ ਸਲਿੱਪ ਦੀ ਥਾਂ ਜਥੇਬੰਦੀ ਦੀ ਸਲਿੱਪ ਪੇਡ ਵਰਤੀ ਜਾ ਰਹੀ ਹੈ। ਹਾਲਾਂਕਿ ਡਾਕਟਰਾਂ ਵਲੋਂ ਮਾਨਵਤਾਂ ਦੇ ਪੱਖ ਨੂੰ ਦੇਖਦਿਆਂ ਐਂਮਰਜੈਂਸੀ ਸੇਵਾਵਾਂ ਜਾਰੀ ਰੱਖੀਆਂ ਹੋਈਆਂ ਹਨ ਪ੍ਰੰਤੂ ਓ.ਪੀ.ਡੀ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਟੈਸਟ ਕਰਵਾਉਣ ਲਈ ਆਏ ਲੋਕਾਂ ਨੂੰ ਨਾ ਸਿਰਫ਼ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਬਲਕਿ ਮਹਿੰਗੇ ਰੇਟ ਵੀ ਪ੍ਰਾਈਵੇਟ ਲੈਬ ਵਾਲਿਆਂ ਨੂੰ ਦੇਣੇ ਪੈ ਰਹੇ ਹਨ। ਦਸਣਾ ਬਣਦਾ ਹੈ ਕਿ ਡਾਕਟਰਾਂ ਵਲੋਂ ਵਿੱਢੇ ਸੰਘਰਸ਼ ਤਹਿਤ ਪਿਛਲੇ ਦਿਨੀਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਡਾ ਗੁਰਮੇਲ ਸਿੰਘ ਦਾ ਸਰਕਾਰ ਵਲੋਂ ਅਚਾਨਕ ਤਬਾਦਲਾ ਕਰ ਦਿੱਤਾ ਸੀ, ਜਿਸਤੋਂ ਬਾਅਦ ਡਾਕਟਰਾਂ ਵਿਚ ਹੋਰ ਵੱਧ ਰੋਸ਼ ਦੇਖਣ ਨੂੰ ਮਿਲ ਰਿਹਾ ਹੈ। ਪੀਸੀਐਮਐਸ ਦੇ ਨਵੇਂ ਬਣਾਏ ਗਏ ਜ਼ਿਲ੍ਹਾ ਪ੍ਰਧਾਨ ਡਾ. ਜਗਰੂਪ ਸਿੰਘ ਗਿੱਲ ਨੇ ਦੋਸ਼ ਲਗਾਇਆ ਕਿ ਸਰਕਾਰ ਡਾਕਟਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਉਨ੍ਹਾਂ ਨੂੰ ਹੋਰ ਸਖ਼ਤ ਕਦਮ ਚੁੱਕਣੇ ਪੈ ਰਹੇ ਹਨ। ਉਨਾਂ੍ਹ ਦਸਿਆ ਕਿ ਐਸੋਸੀਏਸ਼ਨ ਦੇ ਫੈਸਲੇ ਮੁਤਾਬਕ 22 ਜੁਲਾਈ ਨੂੰ ਚੰਡੀਗੜ੍ਹ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ।






ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ’ਤੇ ਬਠਿੰਡਾ ‘ਚ ਵੰਡੇ ਲੱਡ

- - No comments

 ਸਿੱਧੂ ਦੀ ਅਗਵਾਈ ਵਿਚ ਕਾਂਗਰਸ ਹੋਵੇਗੀ ਮਜਬੂਤ : ਕਾਂਗਰਸੀ ਆਗੂ

ਸੁਖਜਿੰਦਰ ਮਾਨ

ਬਠਿੰਡਾ, 19 ਜੁਲਾਈ :-ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਅਤੇ  ਸੰਗਤ ਸਿੰਘ ਗਿਲਜੀਆਂ, ਕੁਲਜੀਤ ਨਾਗਰਾ, ਸੁਖਵਿੰਦਰ ਸਿੰਘ ਡੈਨੀ ਅਤੇ ਪਵਨ ਗੋਇਲ ਦੇ ਕਾਰਜਕਾਰੀ ਪ੍ਰਧਾਨ ਬਣਨ ’ਤੇ ਅੱਜ ਵਿਤ ਮੰਤਰੀ ਮਨਪ੍ਰੀਤ ਬਾਦਲ ਦੇ ਮੁੱਖ ਦਫਤਰ ਅੱਗੇ ਲੱਡੂ ਵੰਡੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਅਰੁਣ ਵਧਾਵਨ, ਚੇਅਰਮੈਨ ਇੰਮਪਰੂਵਮੈਂਟ ਟਰੱਸਟ ਕੇ ਕੇ ਅਗਰਵਾਲ, ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਸੀਨੀਅਰ ਆਗੂ ਪਵਨ ਮਾਨੀ, ਰਾਜਨ ਗਰਗ, ਬਲਜਿੰਦਰ ਠੇਕੇਦਾਰ, ਹਰਵਿੰਦਰ ਲੱਡੂ, ਅਨਿਲ ਭੋਲਾ ਨੇ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਣ ’ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵਜੋਤ ਸਿੱਧੂ ਪੰਜਾਬ ਵਿੱਚ ਹਰ ਵਰਗ ਦਾ ਚਰਚਿਤ ਚਿਹਰਾ ਹਨ, ਜਿਨ੍ਹਾਂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਹੋਰ ਮਜਬੂਤ ਹੋਵੇਗੀ ਅਤੇ ਪੰਜਾਬ ਦੇ ਮਸਲੇ ਵੀ ਹੱਲ ਹੋਣਗੇ। ਇਸ ਮੌਕੇ ਸੰਦੀਪ ਗੋਇਲ, ਕੌਂਸਲਰ ਟਹਿਲ ਸਿੰਘ ਬੁੱਟਰ, ਬਲਰਾਜ ਪੱਕਾ, ਰਜਿੰਦਰ ਸਿੱਧੂ, ਪਰਵਿੰਦਰ ਸਿੱਧੂ, ਹਰਪਾਲ ਬਾਜ਼ਵਾ, ਗੁਰਵਿੰਦਰ ਲਾਡੀ, ਕੰਵਲਜੀਤ ਸਿੰਘ ਭੰਗੂ, ਬੇਅੰਤ ਸਿੰਘ ਰੰਧਾਵਾ, ਮਲਕੀਤ ਸਿੰਘ ਗਿੱਲ, ਬਲਜੀਤ ਸਿੰਘ ਰਾਜੂ ਸਰਾਂ, ਵਿੱਕੀ ਨੰਬਰਦਾਰ, ਸੁਨੀਲ ਬਾਂਸਲ,ਸ਼ਾਮ ਲਾਲ ਜੈਨ, ਸੰਦੀਪ ਬੌਬੀ, ਉਮੇਸ ਗੋਗੀ, ਸੁਖਰਾਜ ਔਲਖ, ਇੰਦਰਜੀਤ ਸਿੰਘ, ਰਤਨ ਰਾਹੀ, ਸੰਜੀਵ ਸੈਣੀ, ਸਾਧੂ ਸਿੰਘ,ਅਸਵਨੀ ਬੰਟੀ, ਚਰਨਜੀਤ ਭੋਲਾ,ਵਿਪਨ ਮੀਤੂ, ਮਿੰਟੂ ਕਪੂਰ, ਭਗਵਾਨ ਦਾਸ ਭਾਰਤੀ, ਨੱਥੂ ਰਾਮ, ਪ੍ਰਕਾਸ਼ ਚੰਦ, ਪ੍ਰਦੀਪ ਗੋਲਾ, ਡਿੰਪੀ ਬਾਗਲਾ ਆਦਿ ਹਾਜਰ ਸਨ। 



ਨਵਜੌਤ ਸਿੱਧੂ ਦੇ ਪ੍ਰਧਾਨ ਬਣਨ ਨਾਲ ਪਾਰਟੀ ਵਰਕਰਾਂ ’ਚ ਭਾਰੀ ਉਤਸ਼ਾਹ: ਵਿਧਾਇਕ ਕੋਟਭਾਈ

- - No comments

ਸਿੱਧੂ ਦੀ ਨਿਯੁਕਤੀ ਨਾਲ ਪੰਜਾਬੀਆਂ ’ਚ ਭਰਿਆ ਜੋਸ਼ : ਰੁਪਿੰਦਰ ਕੋਟਭਾਈ 

ਸੁਖਜਿੰਦਰ ਮਾਨ

ਬਠਿੰਡਾ, 19 ਜੁਲਾਈ :-ਕਾਂਗਰਸ ਹਾਈਕਮਾਂਡ ਵਲੋਂ ਸਾਬਕਾ ਮੰਤਰੀ ਨਵਜੌਤ ਸਿੰਘ ਸਿੱਧੂ ਨੂੰ ਪਾਰਟੀ ਸੂਬਾ ਪ੍ਰਧਾਨ ਬਣਾਉਣ ’ਤੇ ਖ਼ੁਸੀ ਦਾ ਇਜ਼ਹਾਰ ਕਰਦਿਆਂ ਹਲਕਾ ਭੁੱਚੋਂ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਐਲਾਨ ਕੀਤਾ ਹੈ ਕਿ 2022 ’ਚ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਅੱਜ ਇੱਥੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਸ਼੍ਰੀ ਕੋਟਭਾਈ ਨੇ ਦਾਅਵਾ ਕੀਤਾ ਕਿ ‘‘ ਸਿੱਧੂ ਦੀ ਨਿਯੁਕਤੀ ਤੋਂ ਬਾਅਦ ਪਾਰਟੀ ਆਗੂਆਂ ਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਅੱਜ ਸਿੱਧੂ ਵਰਗੇ ਲੀਡਰ ਦੀ ਲੋੜ ਸੀ, ਜਿੰਨ੍ਹਾਂ ਦੀ ਮਕਬੂਲੀਅਤ ਹਰੇਕ ਪੰਜਾਬੀ ਦੇ ਦਿਲ ਵਿਚ ਹੈ। ਇਸ ਦੌਰਾਨ ਉਨ੍ਹਾਂ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਿਲ ਸੁਭਕਾਮਨਾਵਾਂ ਦਿੱੰਦਿਆਂ ਪੂਰਨ ਹਿਮਾਇਤ ਦਾ ਭਰੋਸਾ ਦਿਵਾਇਆ। ਉਧਰ ਵਿਧਾਇਕ ਕੋਟਭਾਈ ਦੇ ਪੁੱਤਰ ਅਤੇ ਨੌਜਵਾਨ ਆਗੂ ਰੁਪਿੰਦਰ ਸਿੰਘ ਕੋਟਭਾਈ ਦੀ ਅਗਵਾਈ ਹੇਠ ਵੀ ਸਿੱਧੂ ਦੀ ਨਿਯੁਕਤੀ ਉਪਰ ਹਲਕਾ ਭੁੱਚੋਂ ਮੰਡੀ ’ਚ ਪੈਂਦੇ ਗੋਨਿਆਣਾ ਅਤੇ ਹੋਰਨਾਂ ਥਾਵਾਂ ’ਤੇ ਲੱਡੂ ਵੰਡ ਕੇ ਖ਼ੁਸੀ ਦਾ ਇਜ਼ਹਾਰ ਕੀਤਾ ਗਿਆ। ਰੁਪਿੰਦਰ ਕੋਟਭਾਈ ਨੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਨੂੰ ਅੱਜ ਸਿੱਧੂ ਵਰਗੇ ਮਹਾਨ ਲੀਡਰ ਦੀ ਜਰੂਰਤ ਸੀ, ਜਿਸਦੀ ਨਿਯੁਕਤੀ ਨਾਲ ਪੂਰੇ ਪੰਜਾਬੀਆਂ ਵਿਚ ਜੋਸ਼ ਭਰ ਗਿਆ ਹੈ। 



ਖ਼ੁਸਬਾਜ਼ ਜਟਾਣਾ ਨੇ ਦਿੱਤੀਆਂ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਨ ’ਤੇ ਵਧਾਈਆਂ

- - No comments

ਸੁਖਜਿੰਦਰ ਮਾਨ

ਬਠਿੰਡਾ, 19 ਜੁਲਾਈ :-ਬੀਤੀ ਦੇਰ ਸ਼ਾਮ ਸੀਨੀਅਰ ਆਗੂ ਨਵਜੌਤ ਸਿੱਧੂ ਨੂੰ ਪਾਰਟੀ ਦੇ ਸੂਬਾ ਪ੍ਰਧਾਨ ਦੀ ਜਿੰਮੇਵਾਰੀ ਦੇਣ ਤੋਂ ਬਾਅਦ ਕਾਂਗਰਸ ਸਫ਼ਾ ਵਿਚ ਖ਼ੁਸੀ ਦੀ ਲਹਿਰ ਹੈ। ਪਾਰਟੀ ਦੇ ਜਿਲਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਖੁਸਬਾਜ ਸਿੰਘ ਜਟਾਣਾ ਨੇ ਅੱਜ ਚੰਡੀਗੜ੍ਹ ਵਿਖੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਿਲ ਉਹਨਾਂ ਨੂੰ ਵੱਡੀ  ਜਿੰਮੇਵਾਰੀ ਮਿਲਣ ’ਤੇ ਸੁਭਕਾਮਨਾਵਾਂ ਦਿੱਤੀਆਂ। ਸ: ਜਟਾਣਾ ਨੇ ਦਾਅਵਾ ਕੀਤਾ ਕਿ ਸਿੱਧੂ ਦੀ ਨਿਯੁਕਤੀ ਤੋਂ ਬਾਅਦ ਪੂਰੇ ਪੰਜਾਬ ਦੀ ਤਰ੍ਹਾਂ ਜ਼ਿਲ੍ਹਾ ਬਠਿੰਡਾ ਅਤੇ ਖਾਸਕਰ ਹਲਕਾ ਤਲਵੰਡੀ ਸਾਬੋ ਵਿੱਚ ਖ਼ੁਸੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ 2017 ਦੀ ਤਰਜ਼ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਸਰਕਾਰ ਤੋਂ ਬਾਅਦ ਹੁਣ ਮੁੜ 2022 ਵਿਚ ਕਾਂਗਰਸ ਪਾਰਟੀ ਦੁਬਾਰਾ ਪੰਜਾਬ ਵਿੱਚ ਸਰਕਾਰ ਬਣਾ ਪੰਜਾਬ ਦੀ ਭਲਾਈ ਲਈ ਕੰਮ ਕਰਦੀ ਰਹੇਗੀ। 

   



ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ’ਤੇ ਤਲਵੰਡੀ ’ਚ ਲੱਡੂ ਵੰਡੇ

- - No comments

ਸੁਖਜਿੰਦਰ ਮਾਨ

 ਬਠਿੰਡਾ, 19 ਜੁਲਾਈ :-ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣ ਦੀ ਖੁਸ਼ੀ ਵਿੱਚ ਅੱਜ ਤਲਵੰਡੀ ਸਾਬੋ ਹਲਕੇ ਦੇ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਲੱਡੂ ਵੰਡ ਕੇ ਖ਼ੁਸੀ ਮਨਾਈ ਗਈੇ ਅਤੇ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ। ਹਲਕਾ ਇੰਚਾਰਜ਼ ਖ਼ੁਸਬਾਜ਼ ਸਿੰਘ ਜਟਾਣਾ ਦੇ ਦਿਸ਼ਾ-ਨਿਰਦੇਸ਼ਾਂ ਵਿਚ ਇਕੱਠੇ ਹੋਏ ਕਾਂਗਰਸੀ ਆਗੂਆਂ ਨੇ ਦਾਅਵਾ ਕੀਤਾ ਕਿ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਯਕੀਨੀ ਹੋਵੇਗੀ। ਇਸ ਮੌਕੇ ਸੀਨੀਅਰ ਆਗੂ ਰਣਜੀਤ ਸਿੰਘ ਸੰਧੂ, ਸੁਖਜੀਤ ਸਿੰਘ ਬੰਟੀ ਚੇਅਰਮੈਨ ਮਾਰਕੀਟ ਕਮੇਟੀ ਰਾਮਾਂ ਮੰਡੀ, ਕਿ੍ਰਸ਼ਨ ਕੁਮਾਰ ਕਾਲਾ ਪ੍ਰਧਾਨ ਨਗਰ ਕੌਂਸਲ ਰਾਮਾਂ ਮੰਡੀ, ਹਰਤੇਜ ਸਿੰਘ ਮੱਲਵਾਲਾ ਬਲਾਕ ਪ੍ਰਧਾਨ ਰਾਮਾ, ਗੁਰਚੇਤ ਸਿੰਘ  ਸਰਪੰਚ ਸ਼ੇਖੂ,ਬੇਅੰਤ ਸਿੰਘ ਚੇਅਰਮੈਨ ਬਲਾਕ ਸੰਮਤੀ ਤਲਵੰਡੀ ਸਾਬੋ,ਗੁਰਤਿੰਦਰ ਸਿੰਘ ਰਿੰਪੀ ਮਾਨ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ,ਕਿ੍ਰਸ਼ਨ ਸਿੰਘ ਭਾਗੀਵਾਂਦਰ ਸੀਨੀਅਰ ਕਾਂਗਰਸੀ ਲੀਡਰ,ਦਿਲਪ੍ਰੀਤ ਸਿੰਘ ਜਗਾ ਰਾਮ ਤੀਰਥ ਬਲਾਕ ਪ੍ਰਧਾਨ ਤਲਵੰਡੀ ਸਾਬੋ, ਜਗਤਾਰ ਸਿੰਘ ਮੈਨੂਆਣਾ ਸੀਨੀਅਰ ਕਾਂਗਰਸੀ ਨੇਤਾ,ਸਰਬਜੀਤ ਸਿੰਘ ਢਿੱਲੋਂ ਵਾਈਸ ਪ੍ਰਧਾਨ ਨਗਰ ਕੌਂਸਲ ਰਾਮਾਂ, ਮਨੋਜ ਕੁਮਾਰ ਸੀਂਗੋ  ਰਾਮਾ ਮੰਡੀ  , ਬਲਵਿੰਦਰ ਸਿੰਘ ਭੂੰਦੜ ਸਰਪੰਚ ਮਲਕਾਣਾ,ਗੁਰਸ਼ਰਨ ਸਿੰਘ ਲੱਧਾ ਸਰਪੰਚ ਜੱਜਲ  ,ਕੁਲਦੀਪ ਸਿੰਘ ਸਰਪੰਚ ਕਮਾਲੂ,ਗਣੇਸ਼ ਸਰਪੰਚ ਰਾਮਸਰਾ,ਰਾਜਿੰਦਰ  ਸਿੰਘ ਸਰਪੰਚ ਬੰਗੀ ਨਿਹਾਲ ਸਿੰਘ,ਪਾਲਾ ਰਾਮ ਸਰਪੰਚ ਮੱਲਵਾਲਾ,ਚਾਨਣ ਸਿੰਘ ਮੈਂਬਰ ਬਲਾਕ ਸੰਮਤੀ,ਭੋਲਾ ਸਿੰਘ ਸਰਪੰਚ ਸੁਖਲੱਧੀ,ਅੰਗਰੇਜ਼ ਸਿੰਘ ਸਰਪੰਚ ਪੱਕਾ ਕਾਲਾ ਤੇ ਬਲਜਿੰਦਰ ਸਿੰਘ ਪੱਕਾ ਕਲਾਂ ਆਦਿ ਹਾਜ਼ਰ ਸਨ। 


ਪੁਰਾਣੀ ਪੈਨਸਨ ਬਹਾਲੀ ਤੇ ਤਨਖਾਹ ਕਮਿਸਨ ਵਿਰੁਧ ਅਧਿਆਪਕਾਂ ਵਲੋਂ ਧਰਨਾ

- - No comments

ਸੁਖਜਿੰਦਰ ਮਾਨ

ਬਠਿੰਡਾ, 18 ਜੁਲਾਈ : ਸੰਯੁਕਤ ਅਧਿਆਪਕ ਫਰੰਟ ਪੰਜਾਬ ਦੇ ਸੱਦੇ ’ਤੇ ਅੱਜ ਸਥਾਨਕ ਮਿੰਨੀ ਸਕੱਤਰੇਤ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਤੇ ਛੇਵੇਂ ਤਨਖਾਹ ਕਮਿਸਨ ਵਿਚਲੀਆਂ ਮੁਲਾਜਮ ਵਿਰੋਧੀ ਮੱਦਾਂ ਰੱਦ ਕਰਵਾਉਣ ਤੇ ਹੋਰ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਧਰਨਾ ਤੇ ਪ੍ਰਦਰਸ਼ਨ ਕੀਤਾ ਗਿਆ। ਇਸਤੋਂ ਬਾਅਦ ਸਥਾਨਕ ਬੱਸ ਸਟੈਂਡ ਅੱਗੇ ਜਾਮ ਵੀ ਲਗਾਇਆ ਗਿਆ। ਇਸ ਧਰਨੇ ਵਿਚ ਡੈਮੋਕਰੇਟਿਕ ਟੀਚਰਜ ਫਰੰਟ,6060 ਮਾਸਟਰ ਕੇਡਰ ਯੂਨੀਅਨ ,5178 ਮਾਸਟਰ ਕੇਡਰ ਯੂਨੀਅਨ ,3582 ਅਧਿਆਪਕ ਯੂਨੀਅਨ ,ਸਰੀਰਕ  ਸਿੱਖਿਆ ਅਧਿਆਪਕ ਐਸੋਸੀਏਸਨ, ਈ.ਟੀ.ਟੀ. 6505 ਅਧਿਆਪਕ ਯੂਨੀਅਨ,ਮੁੱਖ ਅਧਿਆਪਕ ਜਥੇਬੰਦੀ ਪੰਜਾਬ ਤੇ ਈ.ਟੀ.ਟੀ. ਟੀਚਰ ਯੂਨੀਅਨ ਪੰਜਾਬ ਆਦਿ ਦੇ ਵਲੰਟੀਅਰ ਪੁੱਜੇ ਹੋਏ ਸਨ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾਈ ਆਗੂਆਂ ਦਿਗਵਿਜੇਪਾਲ ਸਰਮਾ,ਵਿਕਾਸ ਗਰਗ ਰਾਮਪੁਰਾ, ਜੋਗਿੰਦਰ ਸਿੰਘ ਵਰ੍ਹੇ ਤੇ ਰਾਜਪਾਲ ਖਨੋਰੀ ਨੇ ਕਿਹਾ ਕਿ ਘਰ ਘਰ ਰੁਜਗਾਰ ਦੇਣ ਦੇ ਵਾਅਦੇ ਕਰਨ ਵਾਲੀ ਪੰਜਾਬ ਸਰਕਾਰ ਕੇਂਦਰ ਵਿਚਲੀ ਮੋਦੀ ਹਕੂਮਤ ਦੀ ਤਰਜ ’ਤੇ ਪੱਕਾ ਰੁਜਗਾਰ ਛਾਂਗਣ,ਬੇਰੁਜਗਾਰਾਂ ਦਾ ਭਵਿੱਖ ਡੋਬਣ ਤੇ ਕਾਰਪੋਰੇਟ ਘਰਾਣਿਆਂ ਦੇ ਘਰ ਭਰਨ ਦੀ ਲੋਕ,ਮੁਲਾਜਮ ਵਿਰੋਧੀ ਨੀਤੀ ਤੇ ਅਮਲ ਕਰ ਰਹੀ ਹੈ, ਜਿਸਨੂੰ ਹਰਗਿਜ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਬੁਲਾਰਿਆਂ ਨੇ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਆਖਿਆ ਕਿ ਵਿੱਤ ਵਿਭਾਗ ਨੇ ਸਾਲਾਂ ਬੱਧੀ ਮੁਲਾਜਮਾਂ ਦੀਆਂ ਡੀ.ਏ.ਦੀਆਂ ਕਿਸਤਾਂ/ਬਕਾਇਆ ਰੋਕ ਕੇ ਮੁਲਾਜਮ ਮਾਰੂ ਤਨਖਾਹ ਕਮਿਸਨ ਜਾਰੀ ਕਰਕੇ ਰਾਜ ਦੇ ਕੁੱਲ ਸਰਕਾਰੀ ਮੁਲਾਜਮਾਂ ਨਾਲ ਧੋਖਾ ਕੀਤਾ ਹੈ। ਆਗੂਆਂ ਜਗਸੀਰ ਸਹੋਤਾ,ਜਗਦੀਸ ਕੁਮਾਰ,ਦੀਪ ਰਾਜਾ, ਅਮਨਦੀਪ ਸਰਮਾ, ਬਲਬੀਰ ਚੰਦ ਲੌਂਗੋਵਾਲ ਤੇ ਨਵਚਰਨਪ੍ਰੀਤ ਕੌਰ  ਨੇ ਰੋਸ ਰੈਲੀ ਵਿੱਚ ਬੋਲਦਿਆਂ ਆਖਿਆ ਕਿ ਵਿੱਤ ਵਿਭਾਗ ਨੇ ਤਨਖਾਹ ਕਮਿਸ਼ਨ ਦੁਆਰਾ ਦਸੰਬਰ 2011 ਤੋਂ ਬਾਅਦ ਮੁਲਾਜਮਾਂ ਨੂੰ ਮਿਲੇ ਗਰੇਡ ਪੇਅ ਦੇ ਲਾਭ ਨੂੰ ਖੋਹਣ ਲਈ  2. 59 ਦੇ ਗੁਣਾਂਕ ਨੂੰ  2.25 ਦੇ ਗੁਣਾਂਕ ਵਿੱਚ ਬਦਲ ਕੇ ਆਪਣੇ ਮੁਲਾਜਮ ਵਿਰੋਧੀ ਚਿਹਰੇ ਨੂੰ ਜੱਗ ਜਾਹਰ ਕੀਤਾ ਹੈ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਦੀ ਅਗਵਾਈ ਵਿੱਚ ਕਿਸਾਨਾਂ ਨੇ ਅਧਿਆਪਕਾਂ ਲਈ ਦੁੱਧ ਪੱਤੀ ਤੇ ਕੱਚੀ ਲੱਸੀ ਦਾ ਖੁੱਲ੍ਹਾ ਲੰਗਰ ਲਾਇਆ। ਲੰਗਰ ਤੋਂ ਚਾਹ, ਲੱਸੀ ਪੀਂਦੇ ਹਜਾਰਾਂ ਅਧਿਆਪਕ ਕਿਰਤ ਕਲਮ ਦੀ ਸਾਂਝ ਨੂੰ ਉੱਚਿਆਉਂਦੇ ਪ੍ਰਤੀਤ ਹੋ ਰਹੇ ਸਨ।

       


ਵਿਤ ਮੰਤਰੀ ਦੇ ਦਫ਼ਤਰ ਅੱਗੇ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਅਧਿਆਪਕ ਮੋਰਚਾ ਵਲੋਂ ਰੋਸ ਪ੍ਰਦਰਸ਼ਨ

- - No comments

ਪੰਜਾਬ ਸਰਕਾਰ ਵਲੋਂ ਨਵੀਂ ਪੈਨਸ਼ਨ ਪ੍ਰਣਾਲੀ ਰਾਹੀਂ ਮੁਲਾਜਮਾਂ ਨੂੰ ਕਾਰਪੋਰੇਟੀ ਲੁੱਟ ਹਵਾਲੇ ਕਰਨ ਦਾ ਸਖਤ ਵਿਰੋਧ

ਸੁਖਜਿੰਦਰ ਮਾਨ

ਬਠਿੰਡਾ, 18 ਜੁਲਾਈ :- ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਰਾਹੀਂ ਤਨਖਾਹਾਂ ਅਤੇ ਭੱਤਿਆਂ ਵਿੱਚ ਤਰਕਸੰਗਤ ਵਾਧਾ ਕਰਨ ਦੀ ਥਾਂ ਕਟੌਤੀਆਂ ਕਰਨ ਦੇ ਵਿਰੋਧ ਵਿਚ ਅੱਜ ਪੰਜਾਬ-ਯੂ.ਟੀ. ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਅਗਵਾਈ ਵਿਚ ‘ਹੱਲਾ ਬੋਲ‘ ਰੈਲੀ ਕੀਤੀ ਗਈ। ਇਸ ਰੈਲੀ ਵਿਚ  ਪੁੱਜੇ ਹਜ਼ਾਰਾਂ ਦੀ ਗਿਣਤੀ ’ਚ ਅਧਿਆਪਕਾਂ ਨੇ ਸਥਾਨਕ ਰੋਜ਼ ਗਾਰਡਨ ਕੋਲ ਰੋਸ਼ ਰੈਲੀ ਕਰਨ ਤੋਂ ਬਾਅਦ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦਾ ਘਿਰਾਓ ਕੀਤਾ। ਇਸ ਮੌਕੇ ਪੁਲਿਸ ਵਲੋਂ ਲਗਾਈਆਂ ਰੋਕਾਂ ਨੂੰ ਤੋੜਦਿਆਂ ਮੁਲਾਜਮਾਂ ਨੇ ਸਰਕਾਰ ਵਿਰੁਧ ਭਾਰੀ ਨਾਅਰੇਬਾਜ਼ੀ ਕੀਤੀ। ਇਸਤੋਂ ਇਲਾਵਾ ਪੰਜਾਬ ਸਰਕਾਰ ਦੇ ਨਾਂ ਤਹਿਸੀਲਦਾਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਮੁਲਾਜਮ ਆਗੂਆਂ ਨੇ ਦੱਸਿਆ ਕਿ ਪ੍ਰਮੁੱਖ ਮੰਗਾਂ ਵਿੱਚ ਸਮੂਹ ਕੱਚੇ, ਠੇਕਾ ਆਧਾਰਤ,ਮਾਣ ਭੱਤਾ ਵਾਲੇ, ਡੇਲੀਵੇਜ਼ ਅਤੇ ਇਨਲਿਸਟਮੈਂਟ ਮੁਲਾਜਮਾਂ ਦੀਆਂ ਸੇਵਾਵਾਂ ਰੈਗੂਲਰ ਕਰਵਾਉਣਾ, ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਸਮੇਂ ਸਾਲ 2011 ਦੌਰਾਨ ਅਨਾਮਲੀ ਕਮੇਟੀ ਵੱਲੋਂ ਮੁਲਾਜਮਾਂ ਦੀਆਂ 24 ਕੈਟਾਗਰੀਆਂ ਅਤੇ ਕੈਬਨਿਟ ਸਬ ਕਮੇਟੀ ਰਾਹੀਂ 239 ਕੈਟਾਗਰੀਆਂ ਨੂੰ ਮਿਲੇ ਵਾਧੇ ਬਰਕਰਾਰ ਰੱਖਦਿਆਂ, ਸਾਰਿਆਂ ‘ਤੇ 3.74 ਦਾ ਇੱਕਸਮਾਨ ਗੁਣਾਂਕ ਲਾਗੂ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣਾ, ਸਿੱਖਿਆ ਵਿਭਾਗ ਦੀ ਸੁਸਾਇਟੀ ਪਿਕਟਸ ‘ਚ ਰੈਗੂਲਰ ਕੰਪਿਊਟਰ ਫੈਕਲਟੀ ਤੋਂ ਇਲਾਵਾ ਮੈਰੀਟੋਰੀਅਸ/ਆਦਰਸ਼ ਸਕੂਲਾਂ ਨੂੰ ਵਿਭਾਗ ਵਿੱਚ ਮਰਜ ਕਰਦਿਆਂ ਸਮੁੱਚਾ ਸਟਾਫ ਰੈਗੂਲਰ ਕਰਨਾ, ਪਰਖ ਸਮਾਂ ਐਕਟ ਰੱਦ ਕਰਕੇ 15-01-15 ਤੋਂ ਪੂਰੇ ਭੱਤੇ, ਸਲਾਨਾ ਵਾਧੇ, ਤਨਖਾਹਾਂ ਬਹਾਲ ਕਰਦਿਆਂ ਬਕਾਏ ਜਾਰੀ ਕਰਵਾਉਣ, ਅਣ ਰਿਵਾਈਜ਼ਡ ਕੈਟਾਗਿਰੀਆਂ ਨਾਲ ਤਨਖਾਹ ਸਕੇਲਾਂ ‘ਚ ਹੋਈ ਧੱਕੇਸ਼ਾਹੀ ਦੂਰ ਕਰਨਾ, ਸਾਰੇ ਭੱਤੇ ਢਾਈ ਗੁਣਾ ਕੀਤੇ ਜਾਣਾ, ਡੀ.ਏ. ਦੀਆਂ ਪੈਂਡਿੰਗ ਕਿਸ਼ਤਾਂ ਤੇ ਬਕਾਏ ਜਾਰੀ ਕਰਨਾ, ਨਵੀ ਭਰਤੀ ਨੂੰ ਕੇਂਦਰੀ ਸਕੇਲਾਂ ਨਾਲ ਜੋੜਨ ਦਾ ਫੈਸਲਾ ਰੱਦ ਕਰਵਾਉਣਾ, ਪੂਰੀ ਪੈਨਸ਼ਨ ਲਈ ਸਮਾਂ 25 ਤੋਂ ਘਟਾ ਕੇ 20 ਸਾਲ ਕਰਵਾਉਣਾ ਅਤੇ ਸਾਰੇ ਕਾਡਰਾਂ ਲਈ ਭਰਤੀ ਦਾ ਇਸ਼ਤਿਹਾਰ ਜਾਰੀ ਕਰਵਾਉਣਾ ਤੇ ਭਰਤੀਆਂ ਦੀ ਪ੍ਰਕਿਰਿਆ ਸਮਾਂ ਬੱਧ ਢੰਗ ਨਾਲ ਪੂਰੀ ਕਰਕੇ ਨਿਯੁਕਤੀ ਪੱਤਰ ਜਾਰੀ ਕਰਵਾਉਣਾ ਸ਼ਾਮਿਲ ਹੈ। ਇਸ ਧਰਨੇ ਨੂੰ ਦਰਸ਼ਨ ਸਿੰਘ ਮੌੜ, ਮੱਖਣ ਸਿੰਘ ਖਣਗਵਾਲ,ਕਿਸ਼ੋਰ ਚੰਦ ਗਾਜ,ਗਗਨਦੀਪ ਸਿੰਘ ਪੈਰਾਮੈਡੀਕਲ,ਜਗਪਾਲ ਸਿੰਘ,ਪਰਮਿੰਦਰ ਸਿੰਘ,ਕੁਲਵਿੰਦਰ ਸਿੰਘ ਬਾਠ,ਸਿਕੰਦਰ ਧਾਲੀਵਾਲ, ਮਨਜੀਤ ਸਿੰਘ, ਬੇਅੰਤ ਸਿੰਘ, ਬਲਰਾਜ ਮੌੜ,ਸਵਰਨਜੀਤ ਕੌਰ  ਸਟਾਫ ਨਰਸ ਐਸ਼ੌਸ਼ੀਏਸ਼ਨ, ਵਿਜੈ ਕੁਮਾਰ ਅਧਿਆਪਕ ਮੋਰਚਾ,ਨਾਜਮ ਸਿੰਘ, ਧਰਮਿੰਦਰ ਸਿੰਘ,ਸੁਖਚੈਨ ਸਿੰਘ, ਰਵਿੰਦਰ ਸਿੰਘ ਪੀ ਆਰ ਟੀ ਸੀ,ਜਸਵੀਰ ਸਿੰਘ ਸੀਰਾ ਜੰਗਲਾਤ,ਲਖਵੀਰ ਸਿੰਘ ਭਾਗੀਬਾਂਦਰ,ਗੁਰਸੇਵਕ ਸਿੰਘ ਥਰਮਲ,ਰਣਜੀਤ ਸਿੰਘ ਪੈਨਸ਼ਨਰ,ਮੱਖਣ ਸਿੰਘ ਉੱਡਤ ਮਾਨਸਾ,ਜਗਦੇਵ ਸਿੰਘ ਘੁਰਕਣੀ ਜਿਲਾ ਪ੍ਰਧਾਨ ਡੀ ਐਮ ਐਫ,ਹਰੀ ਸਿੰਘ ਸਹਾਰਨਾ,ਰਾਜਵੀਰ ਸਿੰਘ ਭਿੱਖੀ,ਬੇਅੰਤ ਸਿੰਘ ਰੜ ਮਾਨਸਾ,ਨਰਿੰਦਰ ਸਿੰਘ ਮਾਖਾ ਜੀ ਟੀ ਯੂ,ਪਰਮਿੰਦਰ ਸਿੰਘ ਮਾਨਸਾ ਡੀ ਟੀ ਐਫ,ਧਰਮਿੰਦਰ ਸਿੰਘ ਹੀਰੇ ਵਾਲਾ ਜਿਲਾ ਪ੍ਰਧਾਨ ਸੀ ਪੀ ਐਫ ਕਰਮਚਾਰੀ ਯੂਨੀਅਨ, ਦਰਸ਼ਨ ਸਿੰਘ ਅਲੀਸ਼ੇਰ ਸੂਬਾ ਆਗੂ  ਬੀ ਐਡ ਫਰੰਟ,ਰਾਜ ਕੁਮਾਰ ਰੰਗਾ ਪ.ਸ.ਸ.ਫ.,ਗੁਰਜੀਤ ਸਿੰਘ ਲਾਲਿਆਵਾਲੀ ਜਲ੍ਹਿਾ ਪ੍ਰਧਾਨ ਅਧਿਆਪਕ ਦਲ,ਜਸਵਿੰਦਰ ਸ਼ਰਮਾ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਬਠਿੰਡਾ,ਪ੍ਰੇਮ ਦੋਦੜਾ,ਗੁਰਲਾਲ ਸਿੰਘ ਗੁਰਨੇ,ਗੁਰਜੀਤ ਸਿੰਘ ਜੱਸੀ,


ਠੇਕਾ ਮੁਲਾਜਮਾਂ ਨੇ ਵਿਤ ਮੰਤਰੀ ਦੇ ਉਦਘਾਟਨ ਵਾਲੀ ਜਗ੍ਹਾਂ ’ਤੇ ਪੁੱਜ ਕੇ ਕੀਤੀ ਨਾਅਰੇਬਾਜ਼ੀ

- - No comments

 ਸੁਖਜਿੰਦਰ ਮਾਨ

ਬਠਿੰਡਾ, 18 ਜੁਲਾਈ : ਸਥਾਨਕ ਪਰਸਰਾਮ ਨਗਰ ਵਿੱਚ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਡਿਸਪੋਜਲ ਪਲਾਂਟ ਦਾ ਉਦਘਾਟਨ ਕਰਨ ਆਉਣ ਦੀ ਸੂਚਨਾ ਮਿਲਣ ’ਤੇ ਕੱਚੇ ਮੁਲਾਜਮਾਂ ਵਲੋਂ ਮੌਕੇ ’ਤੇ ਪੁੱਜਕੇ ਨਾਅਰੇਬਾਜੀ ਕੀਤੀ ਗਈ। ਹਾਲਾਂਕਿ ਇਸ ਮੌਕੇ ਵਿੱਤ ਮੰਤਰੀ ਨਹੀਂ ਪੁੱਜੇ ਪ੍ਰੰਤੂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਪੁੱਜੇ ਕੱਚੇ ਮੁਲਾਜਮ ਦੀ ਆਮਦ ਨੂੰ ਦੇਖਦਿਆਂ ਪੁਲਿਸ ਵਲੋਂ ਵੱਡੇ ਸੁਰੱਖਿਆ ਪ੍ਰਬੰਧ ਕੀਤੇ ਗਏ। ਇਸ ਮੌਕੇ ਡਿਪਟੀ ਮੇਅਰ ਹਰਮਿੰਦਰ ਸਿੰਘ ਤੇ ਹੋਰਨਾਂ ਅਧਿਕਾਰੀਆਂ ਵਲੋਂ ਠੇਕਾ ਮੁਲਾਜਮਾਂ ਨੂੰ ਜਲਦੀ ਹੀ ਵਿਤ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ,ਗੁਰਵਿੰਦਰ ਸਿੰਘ ਪੰਨੂੰ,ਵਰਿੰਦਰ ਸਿੰਘ ਬੀਬੀਵਾਲਾ,ਜਗਸੀਰ ਸਿੰਘ ਭੰਗੂ,ਖੁਸ਼ਦੀਪ ਸਿੰਘ ਆਦਿ ਨੇ ਦੋਸ਼ ਲਗਾਇਆ ਕਿ ਕੈਪਟਨ ਸਰਕਾਰ ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਅਤੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਤ੍ਰਾਂਸਦੀ ਇਹ ਹੈ ਕਿ ਸਰਕਾਰ ਨੇ ਆਪਣੇ ਮੰਤਰੀਆਂ-ਵਿਧਾਇਕਾਂ ਦੇ ਪੁੱਤਰਾਂ ਨੂੰ ਤਾਂ ਪੱਕੀਆਂ ਨੌਕਰੀਆਂ ਦੇ ਦਿੱਤੀਆਂ ਪਰ ਸਮੂਹ ਸਰਕਾਰੀ ਵਿਭਾਗਾਂ ਵਿੱਚ ਪਿਛਲੇ 15-20 ਸਾਲਾਂ ਤੋਂ ਲਗਾਤਾਰ ਠੇਕਾ ਪ੍ਰਣਾਲੀ ਦੀ ਚੱਕੀ ਵਿੱਚ ਪਿਸ਼ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਵਿੱਚ ਵੱਖ-ਵੱਖ  ਕੈਟਾਗਿਰੀਆਂ ਜਿਵੇਂ ਠੇਕਾ ਪ੍ਰਣਾਲੀ,ਆਊਟਸੋਰਸਿੰਗ,ਕੰਪਨੀਆਂ,ਇਨਲਿਸਟਮੈਂਟ ਆਦਿ ਰਾਹੀਂ ਕੰਮ ਕਰਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕੀਤਾ ਜਾਵੇ,ਸਮੂਹ ਵਿਭਾਗਾਂ ਦੇ ਨਿੱਜੀਕਰਨ ਅਤੇ ਪੁਨਰਗਠਨ ਦੀ ਨੀਤੀ ਰੱਦ ਕੀਤੀ ਜਾਵੇ,ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਦੀਆਂ ਛਾਂਟੀਆਂ ਕਰਨ ਦੀ ਨੀਤੀ ਰੱਦ ਕੀਤੀ ਜਾਵੇ।       


ਕਾਂਗਰਸੀ ਕੋਂਸਲਰਾਂ ਦੀ ਨਰਾਜ਼ਗੀ ਤੋਂ ਬਾਅਦ ਕਈ ਥਾਣਾ ਮੁਖੀ ਬਦਲੇ

- - No comments

 ਸੁਖਜਿੰਦਰ ਮਾਨ


ਬਠਿੰਡਾ, 18 ਜੁਲਾਈ : ਦੋ ਦਿਨ ਪਹਿਲਾਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ, ਕੋਂਸਲਰਾਂ ਤੇ ਪੁਲਿਸ ਅਧਿਕਾਰੀਆਂ ਦੀ ਆਹਮੋ-ਸਾਹਮਣੇ ਹੋਈ ਪਲੇਠੀ ਮੀਟਿੰਗ ਤੋਂ ਬਾਅਦ ਹੁਣ ਸ਼ਹਿਰ ਦੇ ਕਈ ਥਾਣਿਆਂ ਦੇ ਮੁਖੀਆਂ ਨੂੰ ਬਦਲ ਦਿੱਤਾ ਗਿਆ ਹੈ। ਚਰਚਾ ਮੁਤਾਬਕ ਇਹ ਕਦਮ ਕੋਂਸਲਰਾਂ ਤੇ ਕਾਂਗਰਸੀ ਆਗੂਆਂ ਵਲੋਂ ਅੰਦਰਖ਼ਾਤੇ ਦਿਖ਼ਾਈ ਨਰਾਜ਼ਗੀ ਤੋਂ ਬਾਅਦ ਚੁੱਕਿਆ ਗਿਆ ਹੈ। ਸੂੁਤਰਾਂ ਨੇ ਖ਼ੁਲਾਸਾ ਕੀਤਾ ਗਿਆ ਹੈ ਕਿ ਅਪਣੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਸ਼ਹਿਰ ਦੇ ਪੰਜਾਂ ਥਾਣਿਆਂ ਵਿਚੋਂ ਬਣਦਾ ਸਤਿਕਾਰ ਨਾ ਮਿਲਣ ਕਾਰਨ ਜਿਆਦਾਤਰ ਕਾਂਗਰਸੀ ਆਗੂ ਖ਼ੁਦ ਨੂੰ ਅਸਹਿਜ਼ ਮਹਿਸੂਸ ਕਰ ਰਹੇ ਸਨ। ਸ਼ਹਿਰ ਦੇ ਇੰਨ੍ਹਾਂ ਥਾਣਾ ਮੁਖੀਆਂ ਬਾਰੇ ਇਹ ਪ੍ਰਭਾਵ ਬਣਿਆ ਹੋਇਆ ਸੀ ਕਿ ਇਹ ਲੰਮੇ ਸਮੇਂ ਤੋਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਮਨਪ੍ਰੀਤ ਸਿੰਘ ਬਾਦਲ ਦੇ ਪ੍ਰਵਾਰ ਨਾਲ ਜੁੜੇ ਹੋਣ ਕਾਰਨ ਸਥਾਨਕ ਆਗੂਆਂ ਨੂੰ ਜਿਆਦਾ ਤਵੱਜੋ ਨਹੀਂ ਦਿੰਦੇ ਸਨ। ਮੌਜੂਦਾ ਸਮੇਂ ਪੰਜਾਂ ਵਿਚੋਂ ਚਾਰ ਥਾਣਿਆਂ ਦੇ ਮੁਖੀਆਂ ਦੀ ਜਿੰਮੇਵਾਰੀ ਬਠਿੰਡਾ ਇਲਾਕੇ ਨਾਲ ਜੁੜੇ ਪੁਰਾਣੇ ਥਾਣੇਦਾਰਾਂ ਨੂੰ ਦਿੱਤੀ ਜਾ ਚੁੱਕੀ ਹੈ। ਚਰਚਾ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਸ਼ਹਿਰੀ ਪੁਲਿਸ ਵਿਚ ਹੋਰ ਵੀ ਤਬਦੀਲੀਆਂ ਹੋ ਸਕਦੀਆਂ ਹਨ। ਸੂਚਨਾ ਮੁਤਾਬਕ ਥਾਣਾ ਕੋਤਵਾਲੀ ਦਾ ਨਵਾ ਮੁਖੀ ਇੰਸਪੈਕਟਰ ਨਰਿੰਦਰ ਕੁਮਾਰ ਨੂੰ ਲਗਾਇਆ ਗਿਆ ਹੈ। ਲੰਮਾ ਸਮਾਂ ਪਹਿਲਾਂ ਥਾਣਾ ਕੈਂਟ ਅਤੇ ਹੁਣ ਥਾਣਾ ਨਥਾਣਾ ਦੇ ਮੁਖੀ ਚੱਲੇ ਆ ਰਹੇ ਨਰਿੰਦਰ ਕਾਫ਼ੀ ਸੁਲਝੇ ਹੋਏ ਪੁਲਿਸ ਅਧਿਕਾਰੀ ਮੰਨੇ ਜਾਂਦੇ ਹਨ, ਜਿਹੜੇ ‘ਵੱਡੇ ਘਰ’ ਤੇ ਕਾਂਗਰਸੀ ਆਗੂਆਂ ਨਾਲ ਬਰਾਬਰ ਤਾਲਮੇਲ ਬਣਾ ਕੇ ਚੱਲਣ ਵਿਚ ਮੁਹਾਰਤ ਰੱਖਦੇ ਹਨ। ਇਸੇ ਤਰ੍ਹਾਂ ਥਾਣਾ ਕੈਨਾਲ ਕਲੌਨੀ ਦੀ ਸਬ ਇੰਸਪੈਕਟਰ ਹਰਨੇਕ ਸਿੰਘ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਉਕਤ ਪੁਲਿਸ ਅਧਿਕਾਰੀ ਵੀ ਪਹਿਲਾਂ ਕਈ ਥਾਣਿਆਂ ਤੇ ਚੌਕੀਆਂ ਦੇ ਇੰਚਾਰਜ਼ ਰਹਿ ਚੁੱਕੇ ਹਨ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਥਾਣਾ ਕੋਤਵਾਲੀ ਤੇ ਕੈਨਾਲ ਕਲੌਨੀ ਦੇ ਮੁਖੀ ਦੇ ਤੌਰ ’ਤੇ  ਸਬ ਇੰਸਪੈਕਟਰ ਦਲਜੀਤ ਸਿੰਘ ਤੇ ਅੰਮਿ੍ਰਤਪਾਲ ਸਿੰਘ ਜਿੰਮੇਵਾਰੀ ਨਿਭਾ ਰਹੇ ਸਨ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਕੁੱਝ ਦਿਨ ਪਹਿਲਾਂ ਹੀ ਥਾਣਾ ਥਰਮਲ ਦੇ ਨੌਜਵਾਨ ਮੁਖੀ ਰਵਿੰਦਰ ਸਿੰਘ ਦਾ ਤਬਦਾਲਾ ਕਰਕੇ ਉਨ੍ਹਾਂ ਦੀ ਥਾਂ ਬਲਵਿੰਦਰ ਸਿੰਘ ਨੂੰ ਲਗਾਇਆ ਗਿਆ ਹੈ।





   

1 ਕਰੋੜ 32 ਲੱਖ ਦੀ ਲਾਗਤ ਨਾਲ ਤਿਆਰ ਆਲਮ ਬਸਤੀ ਡਿਸਪੋਜ਼ਲ ਦਾ ਕੀਤਾ ਉਦਘਾਟਨ

- - No comments

ਲਾਇਨੋਂ ਪਾਰ ਦੇ 50 ਹਜਾਰ ਲੋਕਾਂ ਨੂੰ ਹੋਵੇਗਾ ਫਾਇਦਾ

ਸੁਖਜਿੰਦਰ ਮਾਨ

ਬਠਿੰਡਾ, 18 ਜੁਲਾਈ : ਅੱਜ ਬਠਿੰਡਾ ਸ਼ਹਿਰੀ ਕਾਂਗਰਸ ਪ੍ਰਧਾਨ ਅਰੁਣ ਵਧਾਵਨ, ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ,  ਡਿਪਟੀ ਮੇਅਰ ਹਰਮੰਦਰ ਸਿੰਘ ਨੇ 1 ਕਰੋੜ 32 ਲੱਖ ਦੀ ਲਾਗਤ ਨਾਲ ਆਲਮ ਬਸਤੀ ਡਿਸਪੋਜ਼ਲ ਦਾ ਉਦਘਾਟਨ ਕੀਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਅਤੇ ਅਰੁਣ ਵਧਾਵਨ ਨੇ ਬੋਲਦਿਆ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਿਛਲੇ 40-45 ਸਾਲਾਂ ਤੋਂ ਲੰਮਕਦੀ ਲੋਕਾਂ ਦੀ ਮੰਗ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਡਿਸਪੋਜ਼ਲ ਨਾਲ ਸ਼ਹਿਰ ਦੇ ਵਾਰਡ ਨੰਬਰ 37, 41, 42, 44, 45 ਅਤੇ 46 ਦੇ ਵਸਨੀਕਾਂ ਨੂੰ ਰਾਹਤ ਮਿਲੇਗੀ। ਇਸ ਮੌਕੇ ਅਸ਼ੋਕ ਪ੍ਰਧਾਨ ਅਤੇ ਅਰੁਣ ਵਧਾਵਨ ਨੇ ਕਿਹਾ ਕਿ ਇਸ ਡਿਸਪੋਜ਼ਲ ਦੇ ਚਾਲੂ ਹੋਣ ਨਾਲ ਲਾਇਨੋਂ ਪਾਰ ਦੇ ਲੋਕਾਂ ਨੂੰ ਇਸ ਦਾ ਪੂਰਾ ਲਾਭ ਮਿਲੇਗਾ। ਇਸ ਨਾਲ ਪਰਸ ਰਾਮ ਨਗਰ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਜਲਦ ਹੋਇਆ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਹ ਪ੍ਰੋਜੈਕਟ ਨੂੰ ਨਿੱਜੀ ਦਿਲਚਸਪੀ ਨਾਲ ਪੂਰਾ ਕੀਤਾ ਹੈ।  ਇੱਥੇ ਜਿਕਰਯੋਗ ਹੈ ਕਿ ਪਾਣੀ ਦੀ ਨਿਕਾਸੀ ਬਠਿੰਡਾ ਸ਼ਹਿਰ ਦੀ ਇੱਕ ਪ੍ਰਮੁੱਖ ਸਮੱਸਿਆ ਸੀ ਅਤੇ ਵਿੱਤ ਮੰਤਰੀ ਪਿੱਛਲੇ ਲੰਬੇ ਤੋਂ ਇਸ ਦੇ ਸਥਾਈ ਹੱਲ ਲਈ ਯੋਜਨਾਬੰਦੀ ਕਰਵਾ ਕੇ ਪ੍ਰੋਜੈਕਟ ਕਰਵਾਉਣ ਵਿਚ ਲੱਗੇ ਹੋਏ ਹਨ। ਇਸ ਲੜੀ ਵਿਚ ਬਾਰਿਸਾਂ ਦੇ ਪਾਣੀ ਦੇ ਸਟੋਰਜ ਲਈ ਦੋ ਟੋਭਿਆਂ ਦੀ ਸਮਰੱਥਾ ਵਧਾਈ ਗਈ ਉਥੇ ਹੀ ਕਈ ਨਵੇਂ ਡਿਸਪੋਜ਼ਲ ਪਾਵਰ ਹਾਊਸ ਰੋਡ, ਸਿਰਕੀ ਬਾਜ਼ਾਰ ਆਦਿ ਸ਼ੁਰੂ ਕਰਵਾਏ ਗਏ ਹਨ ਜਿਸ ਨਾਲ ਹੁਣ ਇਸ ਸਮੱਸਿਆ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਵਾਰਡ ਨੰਬਰ 37 ਦੇ ਕੌਂਸਲਰ ਅਤੇ ਸੀਨੀਅਰ ਡਿਪਟੀ ਮੇਅਰ ਅਸ਼ੌਕ ਪ੍ਰਧਾਨ, ਵਾਰਡ ਨੰਬਰ 41 ਦੇ ਕੌਂਸਲਰ ਕੁਲਵਿੰਦਰ ਕੌਰ, ਵਾਰਡ ਨੰਬਰ 42 ਦੇ ਕੌਂਸਲਰ ਸੁਖਰਾਜ ਸਿੰਘ ਔਲਖ , ਵਾਰਡ ਨੰਬਰ 44 ਦੇ ਕੌਂਸਲਰ ਇੰਦਰਜੀਤ ਸਿੰਘ ਇੰਦਰ, ਵਾਰਡ ਨੰਬਰ 45 ਦੇ ਕੌਂਸਲਰ ਰਾਜ ਰਾਣੀ, ਵਾਰਡ ਨੰਬਰ 46 ਦੇ ਕੌਂਸਲਰ ਰਤਨ ਰਾਹੀ ਵਿਸ਼ੇਸ਼ ਤੌਰ ਤੇ ਵਿੱਤ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਵਿੱਤ ਮੰਤਰੀ ਨੇ ਪੂਰੀ ਯੋਜਨਾਬੱਧ ਤਰੀਕੇ ਨਾਲ ਇਸ ਮਸਲੇ ਦਾ ਹੱਲ ਕੀਤਾ ਹੈ। ਇਸ ਮੌਕੇ ਪਵਨ ਮਾਨੀ, ਬਲਜਿੰਦਰ ਠੇਕੇਦਾਰ,ਰਾਜਨ ਗਰਗ, ਹਰਵਿੰਦਰ ਲੱਡੂ, ਸਾਧੂ ਸਿੰਘ, ਜਗਪਾਲ ਗੋਰਾ ਸਿੱਧੂ,ਵਿਪਨ ਮੀਤੂ ਅਤੇ ਸਮੂਹ ਕੌਂਸਲਰ ਮੌਜੂਦ ਆਦਿ ਹਾਜ਼ਰ ਸਨ। 


ਆਪ ਆਗੂਆਂ ਤੇ ਵਰਕਰਾਂ ਨਾਲ ਧੱਕੇਸਾਹੀ ਨਹੀਂ ਕਰਾਂਗੇ ਬਰਦਾਸਤ : ਜੀਦਾ

- - No comments

ਸੁਖਜਿੰਦਰ ਮਾਨ

ਬਠਿੰਡਾ 17 ਜੁਲਾਈ :-ਆਮ ਆਦਮੀ ਪਾਰਟੀ ਦੇ ਸਥਾਨਕ ਸਹਿਰ ਤੋਂ ਕੋਂਸਲਰੀ ਦੀ ਚੋਣ ਲੜਣ ਵਾਲੇ ਕੁੱਝ ਵਰਕਰਾਂ ਨੂੰ ਧਮਕੀਆਂ ਮਿਲਣ ਦਾ ਦੋਸ਼ ਲਗਾਉਂਦਿਆਂ ਪਾਰਟੀ ਆਗੂਆਂ ਨੇ ਐਲਾਨ ਕੀਤਾ ਕਿ ਸੱਤਾਧਿਰ ਦੀਆਂ ਅਜਿਹੀਆਂ ਗਿੱਦੜਭਬਕੀਆਂ ਤੋਂ ਪਾਰਟੀ ਆਗੂ ਤੇ ਵਰਕਰ ਡਰਣ ਵਾਲੇ ਨਹੀਂ ਹਨ। ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ  ਪਾਰਟੀ ਦੇ ਲੀਗਲ ਸੈੱਲ ਦੇ ਸੂਬਾ ਸਹਿ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਤੇ ਜਿਲ੍ਹਾ ਇੰਚਾਰਜ ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਵਾਰਡ ਨੰਬਰ 39 ਤੋਂ ਮਹਿਲਾ ਉਮੀਦਵਾਰ ਰਿੰਕੂ ਭਾਦੁੜੀ ਅਤੇ ਵਾਰਡ ਨੰਬਰ 42 ਤੋਂ ਉਮੀਦਵਾਰ ਡਾਕਟਰ ਸੁਖਚਰਨ ਸਿੰਘ ਬਰਾੜ ਉਪਰ ਪਾਰਟੀ ਛੱਡਣ ਲਈ ਦਬਾਅ  ਪਾਇਆ ਜਾ ਰਿਹਾ ਤੇ ਅਜਿਹਾ ਨਾ ਕਰਨ ‘ਤੇ ਕਥਿਤ ਤੌਰ ਉਪਰ ਨੁਕਸਾਨ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਐਡਵੋਕੇਟ ਜੀਦਾ ਨੇ ਕਿਹਾ ਕਿ ਪਾਰਟੀ ਦੀ ਮਹਿਲਾ ਵਰਕਰ ਨਾਲ ਗਲਤ ਵਿਵਹਾਰ ਕਰਨ ਵਾਲੇ ਕਾਂਗਰਸ ਪਾਰਟੀ ਦੇ ਇੱਕ ਆਗੂ ਦੀ ਵੀਡਿਉ ਵੀ ਉਨ੍ਹਾਂ ਕੋਲ ਮੌਜੂਦ ਹੈ। ਉਨ੍ਹਾਂ ਸਹਿਰ ਅੰਦਰ ਗੁਰਦੁਆਰਾ ਗੁਰ ਨਾਨਕ ਬਾੜੀ ਗੁਰੂ ਗੋਬਿੰਦ ਸਿੰਘ ਨਗਰ ਉਪਰ ਵੀ ਕਾਂਗਰਸੀ ਆਗੂਆਂ ਵੱਲੋਂ ਧੱਕੇਸਾਹੀ ਨਾਲ ਕਬਜਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਵਰਕਰਾਂ ਨੂੰ ਧਮਕੀਆਂ ਦੇਣੀਆਂ ਬੰਦ ਨਾ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਪਾਰਟੀ ਸਹਿਰ ਵਿਚ ਰੋਸ਼ ਪ੍ਰਦਰਸ਼ਨ ਕਰਨ ਤੋਂ ਇਲਾਵਾ ਸੂਬੇ ਦੇ ਰਾਜਪਾਲ ਨੂੰ ਮੰਗ ਪੱਤਰ ਵੀ ਸੋਪੇਗੀ।


ਕਿਸਾਨ ਯੂਨੀਅਨ ਨੇ ਪਾਰਲੀਮੈਂਟ ਘਿਰਾਓ ਦੀਆਂ ਤਿਆਰੀਆਂ ਵਿੱਢੀਆਂ

- - No comments

ਸੁਖਜਿੰਦਰ ਮਾਨ

ਬਠਿੰਡਾ, 17 ਜੁਲਾਈ :-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਆਗਾਮੀ 22 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮਾਨਸੂਨ ਸ਼ੈਸਨ ਵਿਚ ਖੇਤੀ ਬਿੱਲਾਂ ਦੀ ਵਾਪਸੀ ਨੂੰ ਲੈ ਕੇ ਪਾਰਲੀਮੈਂਟ ਘਿਰਾਓ ਦੇ ਦਿੱਤੇ ਸੱਦੇ ਨੂੰ ਸਫ਼ਲ ਬਣਾਉਣ ਲਈ ਅੱਜ ਸਥਾਨਕ ਚਿਲਡਰਨ ਪਾਰਕ ’ਚ ਭਾਰਤੀ ਕਿਸਾਨ ਯੂਨੀਅਨ ਮਾਨਸਾ ਵਲੋਂ ਮੀਟਿੰਗ ਕੀਤੀ ਗਈ। ਯੂਨੀਅਨ ਦੇ ਸੂਬਾ ਪ੍ਰਧਾਨ ਬੋਘ ਸਿੰਘ ਮਾਨਸਾ, ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ ਅਤੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੀਦਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਮੋਰਚੇ ਦੇ ਸੱਦੇ ਹੇਠ 22 ਜੁਲਾਈ ਤੋਂ ਹਰ ਰੋਜ਼ ਕਿਸਾਨ ਜਥੈਬੰਦੀਆਂ ਦੇ 5-5 ਨੁਮਾਇੰਦੇ ਪਾਰਲੀਮੈਂਟ ਵੱਲ ਮਾਰਚ ਕਰਦੇ ਹੋਏ ਜਾਣਗੇ ਤੇ ਉਥੇ ਕਿਸਾਨ ਵਿਰੋਧੀ ਬਿੱਲਾਂ ਨੂੰ ਵਾਪਸ ਲੈਣ ਲਈ ਨਾਅਰੇਬਾਜੀ ਕਰਨਗੇ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜਿਹੜੇ ਐਮ.ਪੀ ਖੇਤੀ ਵਿਰੋਧੀ ਬਿੱਲਾਂ ਦੀ ਵਾਪਸੀ ਲਈ ਕਿਸਾਨਾਂ ਨਾਲ ਨਹੀਂ ਖੜਣਗੇ, ਉਨ੍ਹਾਂ ਦਾ ਵੀ ਭਾਜਪਾ ਵਾਂਗ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਜਨਰਲ ਸਕੱਤਰ ਸੁਖਦਰਸ਼ਨ ਖੇਮੂਆਣਾ, ਕਾਰਜ਼ਕਾਰੀ ਪ੍ਰਧਾਨ ਸੁਰਜੀਤ ਸਿੰਘ ਸੰਦੋਹਾ, ਖ਼ਜਾਨਚੀ ਭੋਲਾ ਸਿੰਘ ਗੋਨਿਆਣਾ, ਮੀਤ ਪ੍ਰਧਾਨ ਮੋਹਣਾ ਸਿੰਘ ਕੋਟਫੱਤਾ, ਬਠਿੰਡਾ ਬਲਾਕ ਦੇ ਪ੍ਰਧਾਨ ਰੇਸਮ ਸਿੰਘ ਜੀਦਾ, ਮੋੜ ਬਲਾਕ ਦੇ ਪ੍ਰਧਾਨ ਜਸਵਿੰਦਰ ਸਿੰਘ ਗਹਿਰੀ ਤੇ ਧਰਮ ਸਿੰਘ ਆਦਿ ਹਾਜ਼ਰ ਸਨ। 






ਗੁਰਦੂਆਰਾ ਗੁਰੂ ਨਾਨਕਵਾੜੀ ਦੀ ਨਵੀਂ ਪ੍ਰਬੰਧਕੀ ਕਮੇਟੀ ਚੁਣੀ

- - No comments

 ਗੁਰੂ ਘਰ ਦੀ ਨਵੀਂ ਕਮੇਟੀ ਚੁਣੀ 

ਸੁਖਜਿੰਦਰ ਮਾਨ

ਬਠਿੰਡਾ, 16 ਜੁਲਾਈ :-ਸਥਾਨਕ ਗੁਰੂ ਗੋਬਿੰਦ ਸਿੰਘ ਨਗਰ ’ਚ ਸਥਿਤ ਗੁਰਦੂਆਰਾ ਗੁਰੂ ਨਾਨਕਵਾੜੀ ਦੀ ਪ੍ਰਬੰਧਕੀ ਕਮੇਟੀ ਦੀ ਅੱਜ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿਚ ਬਲਕਾਰ ਸਿੰਘ ਨੂੰ ਪ੍ਰਧਾਨ ਹਰਬੰਸ ਸਿੰਘ ਸੀਨੀ ਮੀਤ ਪ੍ਰਧਾਨ, ਪ੍ਰੀਤਮ ਸਿੰਘ ਬਰਾੜ ਜਨਰਲ ਸਕੱਤਰ, ਖ਼ਜਾਨਚੀ ਡਾ ਬਿਕਰਮਜੀਤ ਸਿੰਘ, ਮੀਤ ਪ੍ਰਧਾਨ ਕਰਮ ਸਿੰਘ, ਮੁੱਖ ਸਲਾਹਕਾਰ ਲਾਭ ਸਿੰਘ ਤੋਂ ਇਲਾਵਾ ਗੁਰਦੇਵ ਸਿੰਘ, ਰੇਸਮ ਸਿੰਘ, ਡਾ ਗੁਰਚਰਨਜੀਤ ਸਿੰਘ, ਸੂਬੇਦਾਰ ਜਗਤਾਰ ਸਿੰਘ, ਗੁਰਚਰਨ ਸਿੰਘ ਵਿਰਕ, ਜਗਵਿੰਦਰ ਸਿੰਘ ਖ਼ਾਲਸਾ ਤੇ ਬਲਦੇਵ ਸਿੰਘ ਆਦਿ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ਇਹ ਵੀ ਫ਼ੈਸਲਾ ਲਿਆ ਕਿ ਗੁਰੂ ਘਰ ਦੀ ਨਵੀਂ ਬਣੀ ਕਮੈਟੀ ਕਿਸੇ ਸਿਆਸੀ ਪਾਰਟੀ ਦੇ ਕੰਮਾਂ ਵਿਚ ਹਿੱਸਾ ਨਹੀਂ ਲਵੇਗੀ, ਬਲਕਿ ਧਾਰਮਿਕ ਤੇ ਸਮਾਜਿਕ ਕੰਮਾਂ ਨੂੰ ਸਮਰਪਿਤ ਰਹੇਗੀ।  


 

ਮਨਰੇਗਾ ਕਾਮਿਆਂ ਨੇ ਫ਼ੂਕੀ ਸਰਕਾਰ ਦੇ ਲਾਰਿਆਂ ਦੀ ਪੰਡ

- - No comments

ਸੁਖਜਿੰਦਰ ਮਾਨ

ਬਠਿੰਡਾ, 16 ਜੁਲਾਈ :-ਪਿਛਲੇ 12 ਸਾਲਾਂ ਤੋਂ ਪੰਚਾਇਤੀ ਵਿਭਾਗ ’ਚ ਮਨਰੇਗਾ ਸਕੀਮ ਅਧੀਨ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਨਰੇਗਾ ਕਾਮਿਆਂ ਨੇ ਅੱਜ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਨੂੰ ਫ਼ੂਕ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਮਨਰੇਗਾ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਦੀ ਅਗਵਾਈ ਹੇਠ ਸ਼ੁਰੂ ਹੋਇਆ ਇਹ ਪ੍ਰਦਰਸ਼ਨ  ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਖ਼ਤਮ ਹੋਇਆ। ਜਿੱਥੇ ਭਾਰੀ ਗਿਣਤੀ ’ਚ ਤੈਨਾਤ ਪੁਲਿਸ ਬਲ ਦੀ ਮੌਜੂਦਗੀ ਵਿਚ ਨਰੇਗਾ ਕਾਮਿਆਂ ਨੇ ਇਹ ਪੰਡ ਫ਼ੂਕ ਕੇ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੁਲਾਜਮਾਂ ਦੀਆਂ ਅੱਖਾਂ ਪੂੰਝਣ ਲਈ ਦੋ ਸਾਲ ਪਹਿਲਾਂ ਮੰਤਰੀਆਂ ਦੀ ਸਬ ਕਮੇਟੀ ਬਣਾਈ ਗਈ ਸੀ ਪੰ੍ਰਤੂ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ। ਇਸਤੋਂ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਵਿਚ ਧਰਨਾ ਵੀ ਦਿੱਤਾ ਗਿਆ। 


ਬਠਿੰਡਾ ’ਚ ਹੁਣ ਚੁਣੇ ਹੋਏ ਨੁਮਾਇੰਦਿਆਂ ਨੂੰ ਅਣਗੋਲਿਆ ਨਹੀਂ ਕਰ ਸਕੇਗੀ ਪੁਲਿਸ

- - No comments

ਵਿੱਤ ਮੰਤਰੀ ਦੀ ਅਗਵਾਈ ਵਿਚ ਕੌਂਸਲਰਾਂ ਅਤੇ ਪੁਲੀਸ ਅਧਿਕਾਰੀਆਂ ਦੀ ਅਹਿਮ ਮੀਟਿੰਗ 

ਸੁਖਜਿੰਦਰ ਮਾਨ                  

ਬਠਿੰਡਾ, 16 ਜੁਲਾਈ :-ਬਠਿੰਡਾ ਦੇ ਪੁਲਿਸ ਅਧਿਕਾਰੀ ਹੁਣ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਫ਼ਤਰ ਦੀ ਬਜ਼ਾਏ ਚੁਣੇ ਹੋਏ ਕੋਂਸਲਰਾਂ ਦੀ ਕਹੀ ਗੱਲ ਨੂੰ ਵਜ਼ਨ ਦੇਣਗੇ। ਲੋਕਤੰਤਰ ਦੀ ਹੇਠਲੀ ਪੋੜੀ ਦੇ ਇੰਨ੍ਹਾਂ ਨੁਮਾਇੰਦਿਆਂ ਨੂੰ ਅਣਗੋਲਿਆ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਹੋਵੇਗੀ। ਇਹ ਫੈਸਲਾ ਅੱਜ ਸਥਾਨਕ ਨਗਰ ਨਿਗਮ ਦਫ਼ਤਰ ’ਚ ਵਿਤ ਮੰਤਰੀ ਸ: ਬਾਦਲ ਦੀ ਅਗਵਾਈ ਹੇਠ ਸ਼ਹਿਰ ਦੇ ਚੁਣੇ ਹੋਏ ਕਾਂਗਰਸ ਦੇ ਕੌਂਸਲਰਾਂ ਅਤੇ ਪੁਲਿਸ ਅਧਿਕਾਰੀਆਂ, ਥਾਣਾ ਮੁਖੀਆਂ ਦੀ ਹੋਈ ਅਹਿਮ ਮੀਟਿੰਗ ਵਿਚ ਲਿਆ ਗਿਆ। ਗੌਰਤਲਬ ਹੈ ਕਿ ਚੋਣਾਂ ਨਜਦੀਕ ਆਉਂਦੇ ਹੀ ਕੋਂਸਲਰਾਂ ਦੀ ਠੁੱਕ ਬਣਾਉਣ ਲਈ ਜਿੱਥੇ ਬੀਤੇ ਕੱਲ ਵਿਤ ਮੰਤਰੀ ਦੀ ਅਗਵਾਈ ਹੇਠ ਨਿਗਮ ਤੇ ਸਿਵਲ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਗਈ ਸੀ, ਉਥੇ ਅੱਜ ਪੁਲਿਸ ਅਧਿਕਾਰੀਆਂ ਨੂੰ ਸਾਹਮਣੇ ਬਿਠਾ ਕੇ ਕਾਂਗਰਸੀਆਂ ਦੀ ਟੌਹਰ ਵਧਾਉਣ ਦੀ ਕੋਸ਼ਿਸ਼ ਕੀਤੀ ਗਈ। ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਕਾਂਗਰਸੀਆਂ ਨੇ ਸਭ ਤੋਂ ਵੱਧ ਭੜਾਸ ਪੁਲਿਸ ਦੇ ਇੱਕ ਚਰਚਿਤ ਵਿੰਗ ਦੇ ਇੰਚਾਰਜ਼ ਅਤੇ ਵੂਮੈਂਨ ਸੈੱਲ ਵਿਰੁਧ ਕੱਢੀ। ਨਿਗਮ ਦੇ ਇੱਕ ਚੁਣੇ ਹੋਏ ਵੱਡੇ ਅਹੁੱਦੇਦਾਰ ਨੇ ਖੁੱਲੇ ਤੌਰ ’ਤੇ ਇਸ ਵਿੰਗ ਦੇ ਮੁਖੀ ਉਪਰ ‘‘ਪੈਸੇ ਦਾ ਪੁੱਤ’’ ਬਣਨ ਦੇ ਦੋਸ਼ ਲਗਾਏ। ਚਰਚਾ ਮੁਤਾਬਕ ਜਲਦੀ ਹੀ ਬਠਿੰਡਾ ਸ਼ਹਿਰ ਦੇ ਉਕਤ ਵਿੰਗ ਦੇ ਮੁਖੀ ਸਹਿਤ ਕਈ ਹੋਰ ਪੁਲਿਸ ਅਧਿਕਾਰੀਆਂ ਨੂੰ ਬਦਲਿਆਂ ਜਾ ਸਕਦਾ ਹੈ। ਇਹੀ ਨਹੀਂ ਵੂਮੇਂਨ ਸੈੱਲ ਦੀ ਕਾਰਗੁਜ਼ਾਰੀ ਤੋਂ ਅੱਕੇ ਕਾਂਗਰਸੀਆਂ ਵਲੋਂ ਇਸ ਥਾਣੇ ਨੂੰ ਵੀ ਸ਼ਹਿਰੀ ਤੇ ਦਿਹਾਤੀ ਦੋ ਭਾਗਾਂ ਵਿਚ ਵੰਡਣ ਦੀ ਸਲਾਹ ਦਿੱਤੀ ਹੈ। ਸੂਤਰਾਂ ਮੁਤਾਬਕ ਹਾਲਾਂਕਿ ਮੀਟਿੰਗ ਦੌਰਾਨ ਜਿਆਦਾਤਰ ਕਾਂਗਰਸੀ ਕੋਂਸਲਰ ਪੁਲਿਸ ਅਧਿਕਾਰੀਆਂ ਦੀ ਕਾਰਗੁਜ਼ਾਰੀ ਉਪਰ ‘ਮਿੱਠੇ ਪੋਚੇ’ ਮਾਰਦੇ ਹੋਏ ਨਜਰ ਆਏ ਪ੍ਰੰਤੂ ਵਿਤ ਮੰਤਰੀ ਦੇ ਰਿਸ਼ਤੇਦਾਰ ਨੇ ਹੈਰਾਨੀਜਨਕ ਤਰੀਕੇ ਨਾਲ ਨਰਾਜ਼ਗੀ ਜਤਾਉਂਦਿਆਂ ਇੱਕ ਹਫ਼ਤੇ ’ਚ ਪੁਲਿਸ ਨੂੰ ਅਪਣੀ ਕਾਰਜ਼ਸੈਲੀ ਵਿਚ ਸੁਧਾਰ ਲਿਆਉਣ ਦੀ ਹਿਦਾਇਤ ਕੀਤੀ। ਪਤਾ ਲੱਗਿਆ ਕਿ ਲਾਈਨੋਪਾਰ ਦੇ ਜਿਆਦਾਤਰ ਕੋਂਸਲਰਾਂ ਨੇ ਨਸ਼ੇ ਦੀ ਸਰੇਆਮ ਹੋ ਰਹੀ ਵਿੱਕਰੀ ਦਾ ਮੁੱਦਾ ਚੁੱਕਦਿਆਂ ਥਾਣਾ ਮੁਖੀਆਂ ਤੋਂ ਹੇਠਲੇ ਸਾਰੇ ਸਟਾਫ਼ ਨੂੰ ਤਬਦੀਲ ਕਰਨ ਦੀ ਮੰਗ ਰੱਖੀ। ਕਈ ਕੋਂਸਲਰਾਂ ਨੇ ਅਕਾਲੀ ਸਰਕਾਰ ਦੇ ਟਿਕੇ ਬੈਠੇ ਹੋਏ ਛੋਟੇ ਥਾਣੇਦਾਰਾਂ ਤੇ ਹੋਲਦਾਰਾਂ ਦੇ ਨਾਮ ਲੈ ਕੇ ਸਿਕਾਇਤਾਂ ਕੀਤੀਆਂ। ਵਿੱਤ ਮੰਤਰੀ ਨੇ ਪੁਲੀਸ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੁਣੇ ਹੋਏ ਨੁਮਾਇੰਦਿਆਂ ਦੀ ਗੱਲ ਸੁਣਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ। ਇਹ ਵੀ ਹਦਾਇਤ ਕੀਤੀ ਕਿ ਜਾਤੀ ਰੰਜਿਸ਼ ਦੀ ਰਾਜਨੀਤੀ ਨੂੰ ਪਾਸੇ ਛੱਡ ਕੇ ਸ਼ਹਿਰ ਵਿਚ ਰਾਮ ਰਾਜ ਲਿਆਉਣ ਲਈ ਪੁਲੀਸ ਪ੍ਰਸ਼ਾਸਨ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਵੇ ਤਾਂ ਜੋ ਸ਼ਹਿਰ ਵਾਸੀ ਬਿਨਾਂ ਕਿਸੇ ਡਰ ਤੋਂ ਜਿੰਦਗੀ ਬਤੀਤ ਕਰ ਸਕਣ। ਇਸ ਮੌਕੇ ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ , ਡਿਪਟੀ ਮੇਅਰ ਹਰਮੰਦਰ ਸਿੰਘ ਸਿੱਧੂ, ਇੰਪਰੂਵਮੈਂਟ ਟਰੱਸਟ ਚੇਅਰਮੈਨ ਕੇ ਕੇ ਅਗਰਵਾਲ,ਜੈਜੀਤ ਜੌਹਲ, ਸ਼ਹਿਰੀ ਪ੍ਰਧਾਨ ਅਰੁਣ ਵਧਾਵਨ, ਓ.ਐਸ.ਡੀ ਜਗਤਾਰ ਢਿੱਲੋਂ, ਬਲਾਕ ਪ੍ਰਧਾਨ ਬਲਜਿੰਦਰ ਠੇਕੇਦਾਰ ਤੇ ਹਰਵਿੰਦਰ ਸਿੰਘ ਲੱਡੂ ਤੋਂ ਇਲਾਵਾ  ਸੰਦੀਪ ਗੋਇਲ, ਰਾਜਨ ਗਰਗ, ਪਵਨ ਮਾਨੀ, ਪ੍ਰਵੀਨ ਗਰਗ, ਬਲਰਾਜ ਪੱਕਾ, ਕੰਵਲਜੀਤ ਸਿੰਘ ਭੰਗੂ, ਬੇਅੰਤ ਸਿੰਘ ਰੰਧਾਵਾ, ਮਲਕੀਤ ਸਿੰਘ ਗਿੱਲ, ਰਜਿੰਦਰ ਸਿੰਘ ਸਿੱਧੂ, ਪਰਵਿੰਦਰ ਸਿੰਘ ਸਿੱਧੂ, ਬਲਜੀਤ ਸਿੰਘ ਰਾਜੂ ਸਰਾਂ, ਟਹਿਲ ਸਿੰਘ ਬੂੱਟਰ, ਵਿੱਕੀ ਨੰਬਰਦਾਰ, ਟਹਿਲ ਸਿੰਘ ਸੰਧੂ, ਸੁਨੀਲ ਬਾਂਸਲ,ਸ਼ਾਮ ਲਾਲ ਜੈਨ, ਸੰਦੀਪ ਬੌਬੀ, ਉਮੇਸ ਗੋਗੀ, ਸੁਖਰਾਜ ਔਲਖ, ਇੰਦਰਜੀਤ ਸਿੰਘ, ਰਤਨ ਰਾਹੀ, ਸੰਜੀਵ ਸੈਣੀ ਆਦਿ ਮੌਜੂਦ ਸਨ।  


ਬਾਕਸ


ਜਮੀਨੀ ਵਿਵਾਦ ਦੇ ਹੱਲ ਲਈ ਬਣੇਗੀ ਪੰਚਾਇਤ

ਬਠਿੰਡਾ: ਸੂਚਨਾ ਮੁਤਾਬਕ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਸ਼ਹਿਰ ਵਿਚ ਵਿਵਾਦਤ ਜਮੀਨਾਂ ਦੇ ਮਾਮਲੇ ਵਿਚ ਸੁਣਵਾਈ ਹੁਣ ਇਕੱਲੀ ਪੁਲਿਸ ਨਹੀਂ ਕਰੇਗੀ। ਇਸਦੇ ਲਈ ਪੁਲਿਸ, ਮਾਲ, ਇਲਾਕੇ ਦੇ ਕੋਂਸਲਰ ਅਤੇ ਦੋ ਮੋਹਤਬਰ ਵਿਅਕਤੀਆਂ ਦੀ ਸਮੂਲੀਅਤ ਵਾਲੀ ਇੱਕ ਕਮੇਟੀ ਬਣੇਗੀ। ਇਸੇ ਤਰ੍ਹਾਂ ਟਰੈਫ਼ਿਕ ਵਿਵਸਥਾ ਨੂੰ ਵੀ ਸੁਧਾਰਨ ਲਈ ਵੀ ਵਿਸੇਸ ਧਿਆਨ ਦਿੱਤਾ ਜਾਵੇਗਾ। ਸ਼ਹਿਰ ਵਿਚ ਨਸ਼ਾ ਖੋਰੀ ਤੇ ਗੁੰਡਾਗਰਦੀ ਰੋਕਣ ਲਈ ਪੈਟਰੋਿਗ ਵਧਾਈ ਜਾਵੇਗੀ। 



ਪੰਜਾਬ ਦੇ ਵਿਕਾਸ ਲਈ ਨਹੀਂ ਹੈ ਪੈਸੇ ਦੀ ਕੋਈ ਕਮੀ, 14 ਹਜਾਰ ਕਰੋੜ ਰਾਖਵੇਂ ਰੱਖੇ -ਮਨਪ੍ਰੀਤ ਸਿੰਘ ਬਾਦਲ

- - No comments

ਬਠਿੰਡਾ ਦੇ ਸਾਮਲਾਟ ਦੀ ਜਮੀਨ ਤੇ ਰਹਿ ਰਹੇ ਲੋਕਾਂ ਨੂੰ ਮਿਲਣਗੇ ਮਾਲਕੀ ਹੱਕ                                                                  ਸੁਖਜਿੰਦਰ ਮਾਨ

ਬਠਿੰਡਾ, 15 ਜੁਲਾਈ:-ਵਿੱਤ ਮੰਤਰੀ ਅਤੇ ਬਠਿੰਡਾ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਅਪਣੇ ਹਲਕਾ ਬਠਿੰਡਾ ਸ਼ਹਿਰੀ ਦੇ ਦੌਰੇ ਦੌਰਾਨ ਆਖਿਆ ਹੈ ਕਿ ਪੰਜਾਬ ਦੇ ਵਿਕਾਸ ਲਈ ਸੂਬਾ ਸਰਕਾਰ ਕੋਲ ਫੰਡ ਦੀ ਕੋਈ ਘਾਟ ਨਹੀਂ ਹੈ ਅਤੇ ਰਾਜ ਸਰਕਾਰ ਨੇ ਚਾਲੂ ਵਿੱਤੀ ਸਾਲ ਦੌਰਾਨ ਹਰਿਆਣਾ ਦੇ 8000 ਕਰੋੜ ਦੇ ਮੁਕਾਬਲੇ 14000 ਕਰੋੜ ਰੁਪਏ ਪੂੰਜੀ ਖਰਚ ਵਜੋਂ ਵਿਕਾਸ ਪ੍ਰੋਜੈਕਟਾਂ ਲਈ ਰੱਖੇ ਹਨ। ਇਹ ਦਾਅਵਾ ਅੱਜ ਉਨ੍ਹਾਂ ਇੱਥੇ ਨਗਰ ਨਿਗਮ ਦੇ ਕੌਂਸਲਰਾਂ ਅਤੇ ਅਧਿਕਾਰੀਆਂ ਨਾਲ ਇਕ ਬੈਠਕ ਤੋਂ ਬਾਅਦ ਕਰਦਿਆਂ ਬਠਿੰਡਾ ਸਹਿਰ ਦੇ ਵਿਕਾਸ ਲਈ 4.59 ਕਰੋੜ ਰੁਪਏ ਦੀ ਰਕਮ ਵੀ ਨਗਰ ਨਿਗਮ ਨੂੰ ਜਾਰੀ ਕੀਤੀ। 

ਸ: ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਸਹਿਰ ਦੀ ਸਾਮਲਾਟ ’ਤੇ 12 ਸਾਲ ਤੋਂ ਪੁਰਾਣੇ ਰਹਿ ਰਹੇ ਲੋਕਾਂ ਨੂੰ  ਕੁਲੈਕਟਰ ਰੇਟ ਦੇ ਹਿਸਾਬ ਨਾਲ ਥਾਂ ਦਾ ਮਾਲਕੀ ਹੱਕ ਦਿੱਤਾ ਜਾਵੇਗਾ ਤੇ ਇਸਦੇ ਲਈ ਇਕ ਨੀਤੀ ਬਣਾ ਕੇ ਨਿਗਮ ਵਲੋਂ ਵਿਸੇਸ ਕੈਂਪ ਲਗਾ ਕਿ ਸਾਰੀ ਕਾਰਵਾਈ ਮੁਕੰਮਲ ਕੀਤੀ ਜਾਵੇ। ਇਸੇ ਤਰ੍ਹਾਂ ਨਿਗਮ ਦੀਆਂ ਦੁਕਾਨਾਂ ਦੇ ਕਿਰਾਏਦਾਰ ਵੀ ਜੇਕਰ ਚਾਹੁਣ ਤਾਂ ਦੁਕਾਨਾਂ ਨੂੰ ਖਰੀਦ ਕਰ ਸਕਦੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੌਂਸਲਰਾਂ ਨਾਲ ਇੱਕਲੇ ਇੱਕਲੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਵਾਰਡਾਂ ਦੇ ਵਿਕਾਸ ਕਾਰਜਾਂ ਸਬੰਧੀ ਚਰਚਾ ਕੀਤੀ। ਸ: ਬਾਦਲ ਨੇ ਕਿਹਾ ਕਿ ਕੌਂਸਲਰਾਂ ਨਾਲ ਸਹਿਰ ਦੇ ਵਿਕਾਸ ਦੀ ਚਰਚਾ ਲਈ ਹਰ 15 ਦਿਨਾਂ ਬਾਅਦ ਬੈਠਕ ਹੋਇਆ ਕਰੇਗੀ ਅਤੇ ਇਸ ਦੌਰਾਨ ਕੌਂਸਲਰਾਂ ਦੇ ਸੁਝਾਅ ਅਨੁਸਾਰ ਨਿਗਮ ਵੱਲੋਂ ਕੀਤੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਹੋਇਆ ਕਰੇਗੀ। ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਵੀ ਸੱਪਸਟ ਕੀਤਾ ਕਿ ਚੁਣੇ ਹੋਏ ਨੁੰਮਾਇੰਦਿਆਂ ਦੀ ਜਨਤਕ ਕੰਮਾਂ ਪ੍ਰਤੀ ਰਾਏ ਨੂੰ ਪਹਿਲ ਦੇ ਅਧਾਰ ਤੇ ਮੰਨਦੇ ਹੋਏ ਕੰਮ ਮੁਕੰਮਲ ਕੀਤੇ ਜਾਣ।  ਉਨ੍ਹਾਂ ਕਿਹਾ ਕਿ ਦੀਵਾਲੀ ਤੱਕ ਸਹਿਰ ਦੇ ਵਾਰਡਾਂ ਵਿਚ ਚੱਲ ਰਹੇ ਸਾਰੇ ਚੱਲ ਰਹੇ ਵਿਕਾਸ ਪ੍ਰੋਜੈਕਟ ਪੂਰੇ ਕਰਕੇ ਲੋਕ ਸਮਰਪਿਤ ਕਰ ਦਿੱਤੇ ਜਾਣਗੇ। ਇਸ ਮੌਕੇ ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੌਕ ਪ੍ਰਧਾਨ , ਡਿਪਟੀ ਮੇਅਰ ਹਰਮੰਦਰ ਸਿੰਘ ਸਿੱਧੂ, ਇੰਪਰੂਵਮੈਂਟ ਟਰੱਸਟ ਚੇਅਰਮੈਨ ਕੇ ਕੇ ਅਗਰਵਾਲ,ਜੈਜੀਤ ਜੌਹਲ, ਅਰੁਣ ਵਧਾਵਨ, ਮੈਂਬਰ ਫਾਇਨਾਂਸ ਕਮੇਟੀ ਪ੍ਰਵੀਨ ਗਰਗ, ਬਲਜਿੰਦਰ ਠੇਕੇਦਾਰ, ਸੰਦੀਪ ਗੋਇਲ, ਰਾਜਨ ਗਰਗ, ਪਵਨ ਮਾਨੀ, ਕੋਂਸਲਰ ਬਲਰਾਜ ਪੱਕਾ, ਹਰਵਿੰਦਰ ਲੱਡੂ, ਕੰਵਲਜੀਤ ਸਿੰਘ ਭੰਗੂ, ਟਹਿਲ ਸਿੰਘ ਸੰਧੂ, ਸੁਨੀਲ ਬਾਂਸਲ ,ਬੇਅੰਤ ਸਿੰਘ ਰੰਧਾਵਾ, ਮਲਕੀਤ ਸਿੰਘ ਗਿੱਲ, ਰਜਿੰਦਰ ਸਿੰਘ ਸਿੱਧੂ, ਪਰਵਿੰਦਰ ਸਿੰਘ ਸਿੱਧੂ, ਬਲਜੀਤ ਸਿੰਘ ਰਾਜੂ ਸਰਾਂ, ਟਹਿਲ ਸਿੰਘ ਬੂੱਟਰ, ਸ਼ਾਮ ਲਾਲ ਜੈਨ  ,ਵਿੱਕੀ ਨੰਬਰਦਾਰ, ਸੰਦੀਪ ਬੌਬੀ, ਉਮੇਸ ਗੋਗੀ, ਸੁਖਰਾਜ ਔਲਖ, ਇੰਦਰਜੀਤ ਸਿੰਘ, ਰਤਨ ਰਾਹੀ, ਸੰਜੀਵ ਸੈਣੀ ਆਦਿ ਮੌਜੂਦ ਸਨ।     


ਬੀ.ਐਫ.ਜੀ.ਆਈ. ਦੇ 4 ਵਿਦਿਆਰਥੀ ਨੌਕਰੀ ਲਈ ਚੁਣੇ

- - No comments

 ਸੁਖਜਿੰਦਰ ਮਾਨ

ਬਠਿੰਡਾ, 15 ਜੁਲਾਈ:-ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਅਤੇ ਬਾਬਾ ਫ਼ਰੀਦ ਕਾਲਜ ਦੇ ਚਾਰ ਵਿਦਿਆਰਥੀਆਂ ਨੂੰ ਪ੍ਰਾਈਵੇਟ ਕੰਪਨੀਆਂ ਨੇ ਨੌਕਰੀ ਲਈ ਚੁਣਿਆ ਹੈ। ਕਾਲਜ਼ ਕੈਂਪਸ ’ਚ ਆਯੋਜਿਤ ਪਲੇਸਮੈਂਟ ਡਰਾਈਵ ਦੌਰਾਨ ਜਸਟ ਡਾਇਲ ਦੇ ਅਧਿਕਾਰੀਆਂ ਨੇ ਆਨਲਾਈਨ ਐਪਟੀਚਿਊਡ ਟੈਸਟ ਰਾਹੀਂ ਵਿਦਿਆਰਥੀਆਂ ਦੀ ਚੋਣ ਪ੍ਰੀਕਿਰਿਆ ਸ਼ੁਰੂ ਕਰਨ ਤੋਂ ਬਾਦ ਵਰਚੂਅਲ ਇੰਟਰਵਿਊ ਕੀਤੀ। ਵਿਦਿਆਰਥੀਆਂ ਨੇ ਪੂਰੇ ਹੌਸਲੇ ਅਤੇ ਸਵੈ-ਵਿਸ਼ਵਾਸ ਨਾਲ ਇੰਟਰਵਿਊ ਦਿੱਤੀ। ਜਿਸਤੋਂ ਬਾਅਦ ਐਮ.ਬੀ.ਏ. (ਬੈਚ 2019-21) ਦੇ 3 ਵਿਦਿਆਰਥੀਆਂ ਗੌਰਵ ਬਾਂਸਲ, ਸੁਖਬੀਰ ਸਿੰਘ ਅਤੇ ਪਿ੍ਰੰਸ ਕੁਮਾਰ ਸ੍ਰੀਵਾਸਤਵ ਅਤੇ ਬੀ.ਬੀ.ਏ. (ਬੈਚ 2018-21) ਦੇ ਵਿਦਿਆਰਥੀ ਸ਼ਾਹਨਿਵਾਜ਼ ਮਲਿਕ ਨੂੰ ਫ਼ੀਲਡ ਸੇਲਜ਼ ਐਗਜ਼ੈਕਟਿਵ ਦੇ ਅਹੁਦੇ ਲਈ ਚੁਣ ਲਿਆ ਗਿਆ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸੰਸਥਾ ਦੇ ਮਿਹਨਤੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਸਫਲ ਹੋਏ ਉਪਰੋਕਤ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। 


ਠੇਕਾ ਕਾਮਿਆਂ ਨੇ ਵਿਤ ਮੰਤਰੀ ਦਾ ਕੀਤਾ ਕਾਲੀਆਂ ਝੰਡੀਆ ਨਾਲ ਵਿਰੋਧ

- - No comments

ਸੁਖਜਿੰਦਰ ਮਾਨ                                                                                                                                        ਬਠਿੰਡਾ, 15 ਜੁਲਾਈ:- ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਠੇਕਾ ਮੁਲਾਜ਼ਮ ਸੰਘਰਸ ਕਮੇਟੀ ਪਾਵਰਕੋਮ ਵਲੋਂ ਅੱਜ ਸਥਾਨਕ ਨਿਗਮ ਦਫ਼ਤਰ ਵਿਚ ਆਏ ਵਿਤ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖ਼ਾਈਆਂ ਗਈਆਂ। ਹਾਲਾਂਕਿ ਇਸ ਮੌਕੇ ਪ੍ਰਸ਼ਾਸਨ ਵਲੋਂ ਕਮੇਟੀ ਆਗੂਆਂ ਦੀ ਵਿਤ ਮੰਤਰੀ ਨਾਲ ਮੀਟਿੰਗ ਵੀ ਕਾਰਵਾਈ ਗਈ ਪ੍ਰੰਤੂ ਸਾਰਥਕ ਨਤੀਜ਼ੇ ਨਾ ਨਿਕਲਣ ’ਤੇ ਮੁਲਾਜਮਾਂ ਨੇ ਰੋਸ਼ ਜ਼ਾਹਰ ਕੀਤਾ। ਸੂਚਨਾ ਮੁਤਾਬਕ ਕਮੇਟੀ ਆਗੂਆਂ ਨੂੰ ਵਿਤ ਮੰਤਰੀ ਦੀ ਬਠਿੰਡਾ ਆਮਦ ਦਾ ਪਤਾ ਚੱਲਦਿਆਂ ਹੀ ਉਹ ਨਿਗਮ ਦਫ਼ਤਰ ਅੱਗੇ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿੱਥੇ ਉਨ੍ਹਾਂ ਰੋਸ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ਵਿਚ ਪੁੱਜੀ ਪੁਲਿਸ ਨੇ ਵੀ ਉਨ੍ਹਾਂ ਨੂੰ ਬਾਹਰ ਹੀ ਰੋਕ ਲਿਆ ਪਰ ਠੇਕਾ ਕਾਮਿਆਂ ਨੇ ਅਪਣਾ ਪ੍ਰਦਰਸ਼ਨ ਜਾਰੀ ਰੱਖਿਆ। ਕਮੇਟੀ ਦੇੇ ਆਗੂਆਂ ਗੁਰਵਿੰਦਰ ਪੰਨੂ, ਖੁਸਦੀਪ ਸਿੰਘ ਜਗਜੀਤ ਸਿੰਘ ਤੇ ਸੀ.ਅੇਚ.ਬੀ ਦੇ ਆਗੂ ਜਸਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਸਮੂਹ ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਹੁਣ ਸਾਢੇ ਚਾਰ ਸਾਲ ਬੀਤਣ ਦੇ ਬਾਅਦ ਧੋਖਾ ਕੀਤਾ ਜਾ ਰਿਹਾ। ਆਗੂਆਂ ਨੇ ਖਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਸੰਭਾਵਨਾਵਾਂ ਹਨ ਕਿ ਸਰਕਾਰ ਵੱਲੋਂ ਤਨਖਾਹਾਂ ਵਿੱਚ ਨਿਗੂਣਾ ਵਾਧਾ ਕਰਕੇ ਠੇਕਾ ਮੁਲਾਜਮਾਂ ਨੂੰ ਠੇਕਾ ਪ੍ਰਣਾਲੀ ਪ੍ਰਵਾਨ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ,ਜਿਸ ਦੇ ਵਿਰੋਧ ਵਜੋਂ ਠੇਕਾ ਮੁਲਾਜਮ ਸੰਘਰਸ ਮੋਰਚਾ ਪੰਜਾਬ ਦੇ ਬੈਨਰ ਹੇਠ ਅਗਲੇ ਸੰਘਰਸ਼ ਦਾ ਐਲਾਨ ਕਰਦੇ ਹੋਏ ਕਿਹਾ ਕਿ ਪਹਿਲਾਂ ਤੋਂ ਤਹਿ ਸੰਘਰਸ਼ ਮੁਤਾਬਿਕ ਪੰਜਾਬ ਦੇ ਐੱਮ.ਪੀਜ਼.,ਮੁੱਖ ਮੰਤਰੀ,ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦਾ ਪਿੰਡਾਂ ਵਿੱਚ ਕਾਲੇ ਝੰਡਿਆਂ ਨਾਲ ਵਿਰੋਧ ਕਰਨ ਦਾ ਫੈਸਲਾ ਲਿਆ ਗਿਆ ਹੈ। 


ਮਹਿੰਗਾਈ ਵਿਰੁਧ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਨੇ ਦਿੱਤਾ ਧਰਨਾ

- - No comments

ਸੁਖਜਿੰਦਰ ਮਾਨ

ਬਠਿੰਡਾ, 15 ਜੁਲਾਈ:-ਦੇਸ਼ ’ਚ ਦਿਨੋਂ-ਬ-ਦਿਨ ਵਧ ਰਹੀ ਮਹਿੰਗਾਈ ਦੇ ਵਿਰੋਧ ’ਚ ਅੱਜ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਵਲੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਤਹਿਸੀਲਦਾਰ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਭੋਲਾ ਸਿੰਘ ਗਿੱਲਪੱਤੀ ਨੇ ਦੋਸ਼ ਲਗਾਇਆ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਹੇਠ ਨਰਿੰਦਰ ਮੋਦੀ ਨੇ ਚੰਗੇ ਦਿਨ ਲਿਆਉਣ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਜਨਤਾ ਦੇ ਬੁਰੇ ਦਿਨ ਆਉਂਣੇ ਸ਼ੁਰੂ ਹੋ ਗਏ। ਮੋਦੀ ਸਰਕਾਰ ਦੌਰਾਨ ਨਾ ਸਿਰਫ਼ ਤੇਲ ਦੀਆਂ ਕੀਮਤਾਂ  ਆਸਮਾਨ ਨੂੰ ਚੜ੍ਹ ਗਈਆਂ, ਬਲਕਿ ਰਸੋਈ ਦਾ ਬਜ਼ਟ ਵੀ ਵਿਗੜ ਹੋ ਗਿਆ। ਇਸ ਮੌਕੇ ਬੁਲਾਰਿਆਂ ਨੇ ਮੋਦੀ ਦੇ ਨਾਲ-ਨਾਲ ਕੈਪਟਨ ਸਰਕਾਰ ਉਪਰ ਵੀ ਰਗੜ੍ਹੇ ਲਗਾਉਂਦਿਆਂ ਸੂਬਾ ਸਰਕਾਰ ਨੂੰ ਵੀ ਮਹਿੰਗਾਈ ਘਟਾਉਣ ਵਿਚ ਅਪੀਲ ਕੀਤੀ। ਇਸ ਮੌਕੇ ਮਹਿੰਦਰ ਸਿੰਘ ਸਿੱਧੂ ਜਨਰਲ ਸਕੱਤਰ, ਸਰਬਜੀਤ ਸਿੰਘ ਡੂੰਮਵਾਲੀ ਜ਼ਿਲ੍ਹਾ ਪ੍ਰਧਾਨ, ਵੇਦ ਪ੍ਰਕਾਸ਼ ਮੀਤ ਪ੍ਰਧਾਨ, ਮੱਖਣ ਸਿੰਘ ਲਹਿਰਾ ਬੇਗਾ, ਗੁਰਮੇਲ ਸਿੰਘ ਮਹਿਰਾਜ, ਸ਼ਿੰਦਰਪਾਲ ਬਰਾੜ ਲੀਗਲ ਸੈੱਲ, ਬੀਬੀ ਗੁਰਮਿੰਦਰ ਕੌਰ ਢੱਲੋਂ, ਪਰਮਜੀਤ ਕੌਰ ਖਾਲਸਾ ਜ਼ਿਲ੍ਹਾ ਪ੍ਰਧਾਨ, ਚੌਧਰੀ ਰਾਜੇਸ਼ ਗਹਿਰੀਵਾਲ, ਕੁਲਬੀਰ ਸਿੰਘ ਬਰਾੜ ਆਦਿ ਮੌਜੂਦ ਸਨ।  


-16 ਜੁਲਾਈ ਨੂੰ ਖ਼ਜ਼ਾਨਾ ਮੰਤਰੀ ਸ਼੍ਰੀ ਮਨਪ੍ਰੀਤ ਬਾਦਲ ਦੇ ਦਫਤਰ ਦਾ ਕੀਤਾ ਜਾਵੇਗਾ ਘਿਰਾਓ: ਅਮਰਜੀਤ ਮਹਿਤਾ

- - No comments

 ਪੰਜਾਬ ਪ੍ਰਦੇਸ਼ ਵਿਉਪਾਰ ਮੰਡਲ ਅਤੇ ਡੀਸੀ ਦਫ਼ਤਰ ਕਾਮਿਆਂ ਦੇ ਆਪਸੀ ਤਾਲਮੇਲ ਨਾਲ  ਬਠਿੰਡਾ ਤੋਂ ਸ਼ੁਰੂ ਕੀਤੀ ਪੈਦਲ ਯਾਤਰਾ ਦਾ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸਮਾਪਨ

-ਭਾਰੀ ਬਾਰਸ਼ ਦੇ ਬਾਵਜੂਦ ਅਮਰਜੀਤ ਮਹਿਤਾ ਦਾ ਜ਼ੋਰਦਾਰ ਸੁਆਗਤ

ਬਠਿੰਡਾ, 15 ਜੁਲਾਈ(ਸੁਖਜਿੰਦਰ ਮਾਨ):-ਪੰਜਾਬ ਪ੍ਰਦੇਸ਼ ਵਪਾਰ ਮੰਡਲ ਅਤੇ ਪੰਜਾਬ ਰਾਜ ਜ਼ਿਲ੍ਹਾ (ਡੀਸੀ) ਦਫਤਰ ਕਰਮਚਾਰੀ ਯੂਨੀਅਨ ਦੇ ਆਪਸੀ ਤਾਲਮੇਲ ਨਾਲ ਪੰਜਾਬ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਕਾਰੋਬਾਰੀ ਅਮਰਜੀਤ ਮਹਿਤਾ, ਸੀਨੀਅਰ ਮੀਤ ਪ੍ਰਧਾਨ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ 7 ਜੁਲਾਈ ਤੋਂ ਪੈਦਲ ਯਾਤਰਾ ਬਠਿੰਡਾ ਤੋਂ ਸ਼੍ਰੀ ਹਰਿਮੰਦਰ ਸਾਹਿਬ ਲਈ ਸ਼ੁਰੂ ਕੀਤੀ ਗਈ ਸੀ। ਜੋ ਵਾਇਆ ਬਾਜਾਖਾਨਾ, ਕੋਟਕਪੂਰਾ, ਜ਼ੀਰਾ, ਹਰੀਕੇ, ਤਰਨਤਾਰਨ ਰਾਹੀਂ ਹੁੰਦੀ ਹੋਈ ਦਰਬਾਰ ਸਾਹਿਬ ਵਿਖੇ 12 ਜੁਲਾਈ ਨੂੰ ਪੁੱਜੀ। ਜਿਸ ਵਿੱਚ ਡੀਸੀ ਦਫ਼ਤਰ ਕਾਮਿਆਂ ਨੇ ਵਪਾਰੀਆਂ ਦੇ ਨਾਲ ਸਹਿਯੋਗ ਅਤੇ ਪੂਰਨ ਸ਼ਮੂਲੀਅਤ ਵੀ ਕੀਤੀ। ਇਸ ਪੈਦਲ ਯਾਤਰਾ ਦੇ  ਦਰਬਾਰ ਸਾਹਿਬ ਕੋਲ ਪੁੱਜਣ ਤੇ ਭਾਰੀ ਬਾਰਸ਼ ਦੇ ਬਾਵਜੂਦ ਵੀ ਜ਼ੋਰਦਾਰ ਢੰਗ ਨਾਲ ਸੁਆਗਤ ਕੀਤਾ ਗਿਆ। ਇਸ ਮੌਕੇ ਸਮੁੱਚੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਮੁਲਾਜ਼ਮ ਅਤੇ ਪੰਜਾਬ ਦੇ ਕੋਨੇ ਕੋਨੇ ਤੋਂ ਵਪਾਰੀ ਵਰਗ ਵੱਡੀ ਗਿਣਤੀ ਵਿੱਚ ਪੁੱਜੇ। ਅੱਜ ਪ੍ਰੈਸ ਕਾਨਫਰੰਸ ਦੌਰਾਨ ਅਮਰਜੀਤ ਮਹਿਤਾ ਨੇ ਪੈਦਲ ਯਾਤਰਾ ਵਿੱਚ ਸਹਿਯੋਗ ਦੇਣ ਵਾਲਿਆਂ ਤੋਂ ਇਲਾਵਾ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਯਾਤਰਾ ਵਿੱਚ ਲੋਕਾਂ ਨੇ ਉਨ੍ਹਾਂ ਨੂੰ ਬੇਸ਼ੁਮਾਰ ਪਿਆਰ ਅਤੇ ਸਤਿਕਾਰ ਦਿੱਤਾ, ਜਿਨ੍ਹਾਂ ਦੇ ਹੌਸਲੇ ਕਾਰਨ ਇਹ ਯਾਤਰਾ ਸਫ਼ਲ ਰਹੀ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਵੀ ਹਾਜ਼ਰ ਸਨ। ਸ੍ਰੀ ਮਹਿਤਾ ਨੇ ਕਿਹਾ ਕਿ ਇਸ ਵਪਾਰੀ ਵਰਗ ਅਤੇ ਮੁਲਾਜ਼ਮ ਵਰਗ ਦੇ ਇਕੱਠੇ ਹੋ ਕੇ ਲੜੇ ਜਾ ਰਹੇ ਸੰਘਰਸ਼ ਨਾਲ ਕੈਪਟਨ ਸਰਕਾਰ ਦੀਆਂ ਜੜ੍ਹਾਂ ਹਿੱਲ ਜਾਣਗੀਆਂ। ਇਹ ਵੀ ਕਿਹਾ ਕਿ ਇਸ ਵਾਰ ਵਿੱਤ ਮੰਤਰੀ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚਡ਼੍ਹਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪੈਦਲ ਯਾਤਰਾ ਦੇ ਸਮਾਪਤੀ ਸਮੇਂ ਸਮੁੱਚੇ ਵਪਾਰੀ ਵਰਗ ਅਤੇ ਮੁਲਾਜ਼ਮ ਵਰਗ ਵੱਲੋਂ ਸੰਗਤ ਦੇ ਰੂਪ ਵਿੱਚ ਦਰਬਾਰ  ਸਾਹਿਬ ਵਿਖੇ ਪਰਿਕਰਮਾ ਕਰਦਿਆਂ ਵਾਹਿਗੁਰੂ ਵਾਹਿਗੁਰੂ ਅੱਗੇ ਇਹ ਅਰਦਾਸ ਕੀਤੀ ਗਈ ਕਿ ਉਹ ਕੈਪਟਨ ਸਾਬ੍ਹ ਅਤੇ ਸ੍ਰੀ ਮਨਪ੍ਰੀਤ ਬਾਦਲ ਨੂੰ ਸੁਮੱਤ ਬਖ਼ਸ਼ੇ ਅਤੇ ਉਹ ਆਪਣੀ ਗ਼ਲਤੀ ਨੂੰ ਸੁਧਾਰਦੇ ਹੋਏ ਛੇਵਾਂ ਤਨਖ਼ਾਹ ਕਮਿਸ਼ਨ  ਮੁਲਾਜ਼ਮ ਮੰਗ ਅਨੁਸਾਰ 3.01 ਦੇ ਫੈਕਟਰ ਨਾਲ ਵਧਾਕੇ ਲਾਗੂ ਕਰੇ। ਮਹਿੰਗਾਈ ਭੱਤੇ ਦਾ ਬਕਾਇਆ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਕੱਚੇ ਮੁਲਾਜ਼ਮ ਪੱਕੇ ਕਰਨ, ਪੂਰੀ ਤਨਖ਼ਾਹ ਤੇ ਭਰਤੀ, ਨਵੀਂ ਭਰਤੀ ਤੇ ਕੇਂਦਰ ਸਰਕਾਰ ਦੇ ਸੱਤਵੇਂ ਤਨਖ਼ਾਹ ਕਮਿਸ਼ਨ ਨੂੰ ਲਾਗੂ ਕਰਨ ਦਾ ਪੱਤਰ ਵਾਪਸ ਲੈਣ ਅਤੇ ਵਾਪਸ ਲਏ ਭੱਤੇ ਮੁੜ ਚਾਲੂ ਕਰਨ, ਵਿਭਾਗਾਂ ਦੇ ਪੁਨਰਗਠਨ ਸਮੇਂ ਸਮਾਪਤ ਕੀਤੀਆਂ ਅਸਾਮੀਆਂ ਅਤੇ ਕਾਡਰ ਨੂੰ ਮੁੜ ਬਹਾਲ ਕਰਨ, ਡੀਸੀ ਦਫਤਰ ਦੇ ਮੁਲਾਜ਼ਮਾਂ ਨੂੰ ਪੰਜ ਫ਼ੀਸਦੀ ਪ੍ਰਸ਼ਾਸਕੀ ਭੱਤਾ, ਸੀਨੀਅਰ ਸਹਾਇਕ ਤੋਂ ਨੈਬ ਤਹਿਸੀਲਦਾਰ ਦੀ ਭਰਤੀ ਲਈ ਕੋਟਾ ਪੰਜਾਹ ਫੀਸਦੀ ਕਰਨ, ਨਵਾਂ ਸਟਾਫ ਭਰਤੀ ਕਰਨ ਅਤੇ ਪਦ ਉੱਨਤੀਆਂ ਕਰਨ ਤੋਂ ਇਲਾਵਾ ਹੋਰ ਮੰਗ ਪੱਤਰ ਚ ਸ਼ਾਮਲ ਮੰਗਾਂ ਨੂੰ ਤੁਰੰਤ ਲਾਗੂ ਕਰੇ ਅਤੇ ਇਸ ਦੇ ਨਾਲ ਨਾਲ ਵਪਾਰੀਆਂ ਦੀਆਂ ਜਾਇਜ਼ ਮੰਗਾਂ ਵੀ ਲਾਗੂ ਕਰੇ। ਉਨ੍ਹਾਂ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਦੀ ਥਾਂ ਵਿੱਚੋਂ 100 ਤੋਂ 200 ਏਕੜ ਜ਼ਮੀਨ ਬਠਿੰਡਾ ਦੇ ਵਪਾਰੀਆਂ ਅਤੇ ਬਠਿੰਡਾ ਨਿਵਾਸੀਆਂ ਲਈ ਰਾਖਵੀਂ ਕੀਤੀ ਜਾਵੇ ਤਾਂ ਜੋ ਬਠਿੰਡਾ ਨਿਵਾਸੀ ਅਪਣਾ ਰੋਜ਼ਗਾਰ ਕਰ ਸਕਣ। ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੇਸ਼ ਵਪਾਰ ਮੰਡਲ ਅਤੇ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਸ਼੍ਰੀ ਮਨਪ੍ਰੀਤ ਬਾਦਲ ਦੇ ਵਿਧਾਨ ਸਭਾ ਹਲਕਾ ਬਠਿੰਡਾ ਵਿਖੇ 16 ਜੁਲਾਈ ਨੂੰ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਅਤੇ ਵਪਾਰੀ ਵਰਗ ਵੱਲੋਂ ਸਾਂਝੇ ਤੌਰ  ਤੇ ਵੱਡੀ ਮਹਾਂ ਰੈਲੀ ਕੀਤੀ ਜਾਵੇਗੀ ਅਤੇ ਉਸ ਉਪਰੰਤ ਰੋਸ ਮਾਰਚ ਕੱਢ ਕੇ ਸ਼੍ਰੀ ਮਨਪ੍ਰੀਤ ਬਾਦਲ ਖ਼ਜ਼ਾਨਾ ਮੰਤਰੀ ਦੇ ਦਫਤਰ ਦਾ ਘਿਰਾਓ ਵੀ ਕੀਤਾ ਜਾਵੇਗਾ। ਉਸ ਦਿਨ ਡੀਸੀ ਦਫਤਰਾਂ ਵਿਚ ਮੁਕੰਮਲ ਕੰਮ ਠੱਪ ਰੱਖਿਆ ਜਾਵੇਗਾ। ਕੋਰੋਨਾ ਆਦਿ ਨਾਲ ਜੁੜਿਆ ਕੰਮ ਵੀ ਨਹੀਂ ਕੀਤਾ ਜਾਵੇਗਾ। ਸ੍ਰੀ ਮਹਿਤਾ ਨੇ ਇਹ ਵੀ ਕਿਹਾ ਕਿ ਤਨਖਾਹ ਕਮਿਸ਼ਨ ਤਨਖਾਹਾਂ ਵਿਚ ਵਾਧਾ ਕਰਨ ਲਈ ਦਸ ਸਾਲ ਬਾਅਦ ਬਿਠਾਏ ਜਾਂਦੇ ਹਨ, ਪ੍ਰੰਤੂ ਇਸ ਤਨਖਾਹ ਕਮਿਸ਼ਨ ਵੱਲੋਂ ਤਨਖਾਹਾਂ ਅਤੇ ਭੱਤੇ ਘਟਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ, ਜੋ ਕਿ ਕੈਪਟਨ ਸਰਕਾਰ ਦਾ ਮੁਲਾਜ਼ਮਾਂ ਪ੍ਰਤੀ ਮਾਰੂ ਰਵੱਈਏ ਨੂੰ ਦਰਸਾਉਂਦਾ ਹੈ। ਇਸ ਤੋਂ ਵੀ ਮੁਲਾਜ਼ਮ ਖ਼ਫਾ ਹਨ ਕਿ ਇੰਨੇ ਵੱਡੇ ਸੰਘਰਸ਼ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਪ੍ਰਤੀਕਰਮ ਨਹੀਂ ਆ ਰਿਹਾ। ਸਿਰਫ਼ ਇਹ ਆਪਣੀ ਕੁਰਸੀ ਦੀ ਲੜਾਈ ਵਿੱਚ ਉਲਝੇ ਹੋਏ ਹਨ, ਪੰਜਾਬ ਦਾ ਕੋਈ ਖਿਆਲ ਨਹੀਂ ਹੈ । ਇਸ ਆਉਣ ਵਾਲੇ ਸੰਘਰਸ਼ ਵਿਚ ਪੰਜਾਬ ਦੇ ਕੈਪਟਨ ਸਰਕਾਰ ਤੋਂ ਦੁਖੀ ਹੋਰਨਾਂ ਵਰਗਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।



ਤਬਦੀਲੀ ਦੇ ਬਾਵਜੂਦ ਮੰਤਰੀ ਮੰਡਲ ’ਚ ਮਾਲਵਾ ਦੀ ਸਰਦਾਰੀ ਰਹੇਗੀ ਬਰਕਰਾਰ!

- - No comments

ਮੌਜੂਦਾ ਸਮੇਂ ਮੁੱਖ ਮੰਤਰੀ ਸਹਿਤ 10 ਮੰਤਰੀ ਹਨ ਮਾਲਵਾ ਖੇਤਰ ਨਾਲ ਸਬੰਧਤ

ਦੁਆਬੇ ਤੋਂ ਦੋ ਤੇ ਮਾਝੇ ਦੇ ਹਨ ਪੰਜ ਮੰਤਰੀ

23 ਜ਼ਿਲ੍ਹਿਆਂ ਵਿਚੋਂ ਮੰਤਰੀ ਮੰਡਲ ’ਚ ਹੈ ਸਿਰਫ਼ 10 ਜ਼ਿਲ੍ਹਿਆਂ ਦੀ ਨੁਮਾਇੰਦਗੀ

ਸੁਖਜਿੰਦਰ ਮਾਨ

ਬਠਿੰਡਾ, 14 ਜੁਲਾਈ :-ਪਿਛਲੇ ਕੁੱਝ ਦਿਨਾਂ ਤੋਂ ਸੂਬੇ ਦੀ ਕਾਂਗਰਸ ਪਾਰਟੀ ’ਚ ਚੱਲ ਰਹੀ ਉਠਾ-ਬੈਠਕ ਦੌਰਾਨ ਮੰਤਰੀ ਮੰਡਲ ’ਚ ਬਦਲਾਅ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਚੱਲ ਰਹੀਆਂ ਇੰਨਾਂ ਚਰਚਾਵਾਂ ਮੁਤਾਬਕ ਇਸ ਹਫ਼ਤੇ ਦੇ ਅਖ਼ੀਰ ਤੱਕ ਮੰਤਰੀ ਮੰਡਲ ਵਿਚ ਵੱਡੀਆਂ ਤਬਦੀਲੀਆਂ ਹੋ ਸਕਦੀਆਂ ਹਨ ਪਰ ਬਦਲਾਅ ਦੇ ਬਾਵਜੂਦ ਮਾਲਵਾ ਖੇਤਰ ਦੀ ਸਰਦਾਰੀ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ। ਪਾਰਟੀ ਦੇ ਉਚ ਸੂਤਰਾਂ ਮੁਤਾਬਕ 14 ਜ਼ਿਲ੍ਹਿਆਂ ਵਿਚ ਫੈਲੇ ਮਾਲਵਾ ਪੱਟੀ ਵਿਚ ਵਿਧਾਇਕ ਸਭਾ ਦੀਆਂ 66 ਸੀਟਾਂ ਪੈਂਦੀਆਂ ਹਨ ਤੇ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਦਰਬਾਰਾ ਸਿੰਘ ਨੂੰ ਛੱਡ ਜਿਆਦਾਤਰ ਮੁੱਖ ਮੰਤਰੀ ਮਾਲਵਾ ਖੇਤਰ ਤੋਂ ਹੀ ਰਹੇ ਹਨ। ਮੌਜੂਦਾ ਸਮੇਂ ਬੇਸ਼ੱਕ ਮਾਲਵਾ ਪੱਟੀ ਨਾਲ ਸਬੰਧਤ ਦੋ ਮੰਤਰੀਆਂ ਨੂੰ ਹਟਾਉਣ ਦੀ ਸੰਭਾਵਨਾ ਹੈ ਪ੍ਰੰਤੂ ਇਸ ਖੇਤਰ ਵਿਚੋਂ ਮੰਤਰੀ ਬਣਨ ਲਈ ਕਈ ਵਿਧਾਇਕ ਕਾਹਲੇ ਦਿਖ਼ਾਈ ਦੇ ਰਹੇ ਹਨ। ਜਿੰਨ੍ਹਾਂ ਵਿਚ ਫ਼ਤਿਹਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ , ਗਿੱਦੜਵਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਖੰਨਾ ਤੋਂ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਗੁਰਕੀਰਤ ਸਿੰਘ ਕੋਟਲੀ ਮੁੱਖ ਤੌਰ ’ਤੇ ਸ਼ਾਮਲ ਹਨ। ੳੰੁਜ ਜੇਕਰ ਮੌਜੂਦਾ ਮੰਤਰੀ ਮੰਡਲ ਦੀ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਸਹਿਤ ਕੁੱਲ 17 ਮੰਤਰੀਆਂ ਵਿਚੋਂ 10 ਮਾਲਵਾ ਖੇਤਰ ਨਾਲ ਸਬੰਧਤ ਹਨ। ਸੂਚਨਾਵਾਂ ਮੁਤਾਬਕ ਇਸ ਪੱਟੀ ਵਿਚੋਂ ਦੋ ਮੰਤਰੀਆਂ ਨੂੰ ਕੈਬਨਿਟ ਵਿਚੋਂ ਬਾਹਰ ਕੀਤਾ ਜਾ ਸਕਦਾ ਹੈ, ਜਦੋਂਕਿ ਇੱਕ-ਦੋ ਦੇ ਵਿਭਾਗਾਂ ਵਿਚ ਵੀ ਤਬਦੀਲੀ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਮਾਝਾ ਬਿ੍ਰਗੇਡ ਵਿਚ ਸ਼ਾਮਲ ਪੰਜ ਮੰਤਰੀਆਂ ਵਿਚੋਂ ਇੱਕ-ਦੋ ਦੀ ਛੁੱਟੀ ਹੋ ਸਕਦੀ ਹੈ ਤੇ ਉਨ੍ਹਾਂ ਦੀ ਜਗ੍ਹਾਂ ਵੀ ਇੱਕ ਦਲਿਤ ਆਗੂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਉਧਰ ਦੁਆਬਾ ਖੇਤਰ ਨੂੰ ਵੀ ਹੋਰ ਨੁਮਾਇੰਦਗੀ ਮਿਲ ਸਕਦੀ ਹੈ। ਚਰਚਾਵਾਂ ਮੁਤਾਬਕ ਕਪੂਰਥਲਾ ਨਾਲ ਸਬੰਧਤ ਇੱਕ ਸਾਬਕਾ ਮੰਤਰੀ ਮੁੜ ਵਜ਼ਾਰਤ ’ਚ ਸ਼ਾਮਲ ਹੋਣ ਲਈ ਪੂਰਾ ਜੋਰ ਲਗਾ ਰਿਹਾ ਹੈ ਜਦੋਂਕਿ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਕੈਪਟਨ ਮੰਤਰੀ ਮੰਡਲ ਵਿਚ ਸ਼ਾਮਲ ਕਰ ਸਕਦੇ ਹਨ। ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਮੌਜੂਦਾ ਤੋਂ ਇਲਾਵਾ ਇੱਕ-ਦੋ ਹੋਰ ਜ਼ਿਲ੍ਹਿਆਂ ਦੀ ਵਜ਼ਾਰਤ ਵਿਚ ਭਾਗੀਦਾਰੀ ਹੋ ਸਕਦੀ ਹੈ ਜਦੋਂਕਿ ਮੌਜੂਦਾ ਸਮੇਂ ਪੰਜਾਬ ਦੇ 23 ਜਿਲ੍ਹਿਆਂ ਵਿਚੋਂ ਸਿਰਫ਼ 10 ਜ਼ਿਲ੍ਹਿਆਂ ਦੀ ਹੀ ਨੁਮਾਇੰਗੀ ਹੈ। ਪਟਿਆਲਾ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਸਭ ਤੋਂ ਵੱਧ 3-3 ਮੰਤਰੀ ਹਨ। ਪਟਿਆਲਾ ਸ਼ਹਿਰ ਤੋਂ ਨੁਮਾਇੰਦਗੀ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹਨ ਤੇ ਬ੍ਰਹਮ ਮਹਿੰਦਰਾ ਦੂਜੇ ਨੰਬਰ ਦੇ ਵਜ਼ੀਰ ਹਨ। ਇਸੇ ਤਰ੍ਹਾਂ ਪੰਜਾਬ ’ਚ ਸਬੰਧਤ ਸਭ ਤੋਂ ਵਧ ਚਰਚਿਤ ਮੰਤਰੀ ਮੰਨੇ ਜਾਣ ਵਾਲੇ ਸਾਧੂ ਸਿੰਘ ਧਰਮਸੋਤ ਵੀ ਨਾਭਾ ਤੋਂ ਵਿਧਾਇਕ ਹਨ। ਇਸੇ ਤਰ੍ਹਾਂ ਗੁਰਦਾਸਪੁਰ ਤੋਂ ਤਿ੍ਰਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ ਤੇ ਅਰੁਣਾ ਚੌਧਰੀ ਵਜ਼ਾਰਤ ’ਚ ਅਨੰਦ ਮਾਣ ਰਹੇ ਹਨ । ਸ਼੍ਰੀ ਅੰਮਿ੍ਰਤਸਰ  ਸਾਹਿਬ ਜ਼ਿਲ੍ਹੇ ਨਾਲ ਸਬੰਧਤ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਤੇ ਓਮ ਪ੍ਰਕਾਸ ਸੋਨੀ ਅਤੇ ਬਠਿੰਡਾ ਤੋਂ ਮਨਪ੍ਰੀਤ ਸਿੰਘ ਬਾਦਲ ਤੇ ਗੁਰਪ੍ਰੀਤ ਸਿੰਘ ਕਾਂਗੜ੍ਹ ਪ੍ਰਭਾਵਸ਼ਾਲੀ ਵਜ਼ੀਰਾਂ ਦੀ ਸ੍ਰੈਣੀ ਵਿਚ ਸ਼ਾਮਲ ਹਨ। ਸੂਬੇ ਦੇ ਪੰਜ ਜ਼ਿਲ੍ਹੇ ਅਜਿਹੇ ਹਨ, ਜਿੱਥੋਂ ਇੱਕ-ਇੱਕ ਵਿਧਾਇਕ ਵਜ਼ਾਰਤ ਵਿਚ ਸ਼ਾਮਲ ਹੈ। ਕਾਂਗਰਸ ਪਾਰਟੀ ਦੇ ਉਚ ਸੂਤਰਾਂ ਮੁਤਾਬਕ ਤਿੰਨ-ਤਿੰਨ ਅਤੇ ਦੋ-ਦੋ ਮੰਤਰੀਆਂ ਦੀ ਨੁਮਾਇੰਦਗੀ ਵਾਲੇ ਜ਼ਿਲ੍ਹਿਆਂ ਦੀ ਭਾਗੀਦਾਰੀ ਪੁਨਰਗਠਨ ਤੋਂ ਬਾਅਦ ਘਟ ਸਕਦੀ ਹੈ।