ਪੁਰਾਣੀ ਪੈਨਸਨ ਬਹਾਲੀ ਤੇ ਤਨਖਾਹ ਕਮਿਸਨ ਵਿਰੁਧ ਅਧਿਆਪਕਾਂ ਵਲੋਂ ਧਰਨਾ

- - No comments

ਸੁਖਜਿੰਦਰ ਮਾਨ

ਬਠਿੰਡਾ, 18 ਜੁਲਾਈ : ਸੰਯੁਕਤ ਅਧਿਆਪਕ ਫਰੰਟ ਪੰਜਾਬ ਦੇ ਸੱਦੇ ’ਤੇ ਅੱਜ ਸਥਾਨਕ ਮਿੰਨੀ ਸਕੱਤਰੇਤ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਤੇ ਛੇਵੇਂ ਤਨਖਾਹ ਕਮਿਸਨ ਵਿਚਲੀਆਂ ਮੁਲਾਜਮ ਵਿਰੋਧੀ ਮੱਦਾਂ ਰੱਦ ਕਰਵਾਉਣ ਤੇ ਹੋਰ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਧਰਨਾ ਤੇ ਪ੍ਰਦਰਸ਼ਨ ਕੀਤਾ ਗਿਆ। ਇਸਤੋਂ ਬਾਅਦ ਸਥਾਨਕ ਬੱਸ ਸਟੈਂਡ ਅੱਗੇ ਜਾਮ ਵੀ ਲਗਾਇਆ ਗਿਆ। ਇਸ ਧਰਨੇ ਵਿਚ ਡੈਮੋਕਰੇਟਿਕ ਟੀਚਰਜ ਫਰੰਟ,6060 ਮਾਸਟਰ ਕੇਡਰ ਯੂਨੀਅਨ ,5178 ਮਾਸਟਰ ਕੇਡਰ ਯੂਨੀਅਨ ,3582 ਅਧਿਆਪਕ ਯੂਨੀਅਨ ,ਸਰੀਰਕ  ਸਿੱਖਿਆ ਅਧਿਆਪਕ ਐਸੋਸੀਏਸਨ, ਈ.ਟੀ.ਟੀ. 6505 ਅਧਿਆਪਕ ਯੂਨੀਅਨ,ਮੁੱਖ ਅਧਿਆਪਕ ਜਥੇਬੰਦੀ ਪੰਜਾਬ ਤੇ ਈ.ਟੀ.ਟੀ. ਟੀਚਰ ਯੂਨੀਅਨ ਪੰਜਾਬ ਆਦਿ ਦੇ ਵਲੰਟੀਅਰ ਪੁੱਜੇ ਹੋਏ ਸਨ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾਈ ਆਗੂਆਂ ਦਿਗਵਿਜੇਪਾਲ ਸਰਮਾ,ਵਿਕਾਸ ਗਰਗ ਰਾਮਪੁਰਾ, ਜੋਗਿੰਦਰ ਸਿੰਘ ਵਰ੍ਹੇ ਤੇ ਰਾਜਪਾਲ ਖਨੋਰੀ ਨੇ ਕਿਹਾ ਕਿ ਘਰ ਘਰ ਰੁਜਗਾਰ ਦੇਣ ਦੇ ਵਾਅਦੇ ਕਰਨ ਵਾਲੀ ਪੰਜਾਬ ਸਰਕਾਰ ਕੇਂਦਰ ਵਿਚਲੀ ਮੋਦੀ ਹਕੂਮਤ ਦੀ ਤਰਜ ’ਤੇ ਪੱਕਾ ਰੁਜਗਾਰ ਛਾਂਗਣ,ਬੇਰੁਜਗਾਰਾਂ ਦਾ ਭਵਿੱਖ ਡੋਬਣ ਤੇ ਕਾਰਪੋਰੇਟ ਘਰਾਣਿਆਂ ਦੇ ਘਰ ਭਰਨ ਦੀ ਲੋਕ,ਮੁਲਾਜਮ ਵਿਰੋਧੀ ਨੀਤੀ ਤੇ ਅਮਲ ਕਰ ਰਹੀ ਹੈ, ਜਿਸਨੂੰ ਹਰਗਿਜ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਬੁਲਾਰਿਆਂ ਨੇ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਆਖਿਆ ਕਿ ਵਿੱਤ ਵਿਭਾਗ ਨੇ ਸਾਲਾਂ ਬੱਧੀ ਮੁਲਾਜਮਾਂ ਦੀਆਂ ਡੀ.ਏ.ਦੀਆਂ ਕਿਸਤਾਂ/ਬਕਾਇਆ ਰੋਕ ਕੇ ਮੁਲਾਜਮ ਮਾਰੂ ਤਨਖਾਹ ਕਮਿਸਨ ਜਾਰੀ ਕਰਕੇ ਰਾਜ ਦੇ ਕੁੱਲ ਸਰਕਾਰੀ ਮੁਲਾਜਮਾਂ ਨਾਲ ਧੋਖਾ ਕੀਤਾ ਹੈ। ਆਗੂਆਂ ਜਗਸੀਰ ਸਹੋਤਾ,ਜਗਦੀਸ ਕੁਮਾਰ,ਦੀਪ ਰਾਜਾ, ਅਮਨਦੀਪ ਸਰਮਾ, ਬਲਬੀਰ ਚੰਦ ਲੌਂਗੋਵਾਲ ਤੇ ਨਵਚਰਨਪ੍ਰੀਤ ਕੌਰ  ਨੇ ਰੋਸ ਰੈਲੀ ਵਿੱਚ ਬੋਲਦਿਆਂ ਆਖਿਆ ਕਿ ਵਿੱਤ ਵਿਭਾਗ ਨੇ ਤਨਖਾਹ ਕਮਿਸ਼ਨ ਦੁਆਰਾ ਦਸੰਬਰ 2011 ਤੋਂ ਬਾਅਦ ਮੁਲਾਜਮਾਂ ਨੂੰ ਮਿਲੇ ਗਰੇਡ ਪੇਅ ਦੇ ਲਾਭ ਨੂੰ ਖੋਹਣ ਲਈ  2. 59 ਦੇ ਗੁਣਾਂਕ ਨੂੰ  2.25 ਦੇ ਗੁਣਾਂਕ ਵਿੱਚ ਬਦਲ ਕੇ ਆਪਣੇ ਮੁਲਾਜਮ ਵਿਰੋਧੀ ਚਿਹਰੇ ਨੂੰ ਜੱਗ ਜਾਹਰ ਕੀਤਾ ਹੈ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਦੀ ਅਗਵਾਈ ਵਿੱਚ ਕਿਸਾਨਾਂ ਨੇ ਅਧਿਆਪਕਾਂ ਲਈ ਦੁੱਧ ਪੱਤੀ ਤੇ ਕੱਚੀ ਲੱਸੀ ਦਾ ਖੁੱਲ੍ਹਾ ਲੰਗਰ ਲਾਇਆ। ਲੰਗਰ ਤੋਂ ਚਾਹ, ਲੱਸੀ ਪੀਂਦੇ ਹਜਾਰਾਂ ਅਧਿਆਪਕ ਕਿਰਤ ਕਲਮ ਦੀ ਸਾਂਝ ਨੂੰ ਉੱਚਿਆਉਂਦੇ ਪ੍ਰਤੀਤ ਹੋ ਰਹੇ ਸਨ।

       


No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines