ਆਂਗਣਵਾੜੀ ਮੁਲਾਜਮ ਯੂਨੀਅਨ ਨੇ ਵਿਤ ਮੰਤਰੀ ਦੇ ਦਫਤਰ ਅੱਗੇ ਕੀਤੀ ਭੁੱਖ ਹੜਤਾਲ

- - No comments

 ਸੁਖਜਿੰਦਰ ਮਾਨ         

ਬਠਿੰਡਾ, 26 ਜੁਲਾਈ -ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਬਲਾਕ ਪ੍ਰਧਾਨ ਅੰਮਿ੍ਰਤ ਪਾਲ ਕੌਰ ਬੱਲੂਆਣਾ ਤੇ ਜਸਵੀਰ ਕੌਰ ਬਠਿੰਡਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਵਰਕਰਾਂ ਵਲੋਂ ਸਥਾਨਕ ਵਿਧਾਇਕ ਤੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਅੱਗੇ ਆਪਣੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਭੁੱਖ ਹੜਤਾਲ ਰੱਖੀ ਗਈ ਤੇ ਪੰਜਾਬ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਵਰਕਰਾਂ ਤੇ ਹੈਲਪਰਾਂ ਵਲੋਂ ਆਪਣੇ ਖੂਨ ਨਾਲ ਲਿਖਿਆ ਮੰਗ ਪੱਤਰ ਮੰਤਰੀ ਦੇ ਓ.ਐਸ.ਡੀ ਨੂੰ ਦਿੱਤਾ ਗਿਆ। ਸੰਬੋਧਨ ਕਰਦਿਆਂ ਆਗੂਆਂ ਨੇ ਮੰਗ ਕੀਤੀ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਹੋਏ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ, ਐਨ ਜੀ ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਮੁੱਖ ਵਿਭਾਗ ਅਧੀਨ ਲਿਆਂਦਾ ਜਾਵੇ ਤੇ ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ। ਇਸਤੋਂ ਇਲਾਵਾ ਉਤਸਾਹ ਵਰਧਕ ਰਾਸੀ ਵਜੋਂ ਕ੍ਰਮਵਾਰ ਵਰਕਰ ਤੇ ਹੈਲਪਰ ਨੂੰ 500 ਰੁਪਏ ਤੇ 250 ਰੁਪਏ ਦਿੱਤੇ ਜਾਣ। ਇਸ ਮੌਕੇ ਗੁਰਮੀਤ ਕੌਰ ਗੋਨੇਆਣਾ , ਰਣਜੀਤ ਕੌਰ , ਬਲਵੀਰ ਕੌਰ ਭੋਖੜਾ , ਗੁਰਚਰਨ ਕੌਰ ਬਠਿੰਡਾ , ਸੁਖਦੇਵ ਕੌਰ , ਰੇਖਾ ਰਾਣੀ , ਮਨਪ੍ਰੀਤ ਕੌਰ ਸਿਵੀਆ , ਕੁਲਦੀਪ ਕੌਰ , ਰੁਪਿੰਦਰ ਕੌਰ , ਰੁਪਿੰਦਰ ਕੌਰ ਬਹਿਮਣ ਦੀਵਾਨਾ , ਦਰਸਨਾਂ , ਸੋਮਾ ਰਾਣੀ , ਸਤਵੀਰ ਕੌਰ , ਮਨਜੀਤ ਕੌਰ , , ਕਰਮਜੀਤ ਕੌਰ ਬੱਲੂਆਣਾ , ਹਰਪਿੰਦਰ ਕੌਰ, ਹਰਵੀਰ ਕੌਰ ਤੇ ਗੁਰਬਿੰਦਰ ਕੌਰ ਆਦਿ ਆਗੂ ਮੌਜੂਦ ਸਨ ।



No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines