ਵਿੱਤ ਮੰਤਰੀ ਦੀ ਹਾਜਰੀ ’ਚ ਰਾਜਨ ਗਰਗ ਨੇ ਸੰਭਾਲਿਆ ਚੇਅਰਮੈਨ ਦਾ ਅਹੁਦਾ

- - No comments

 ਮਨਪ੍ਰੀਤ ਵਲੋਂ ਜ਼ਿਲੇ ’ਚ ਵਿਕਾਸ ਕਾਰਜਾਂ ਲਈ 50 ਕਰੋੜ ਹੋਰ ਦੇਣ ਦਾ ਐਲਾਨ


ਸੁਖਜਿੰਦਰ ਮਾਨ

ਬਠਿੰਡਾ, 24 ਜੁਲਾਈ --ਸ਼ਹਿਰ ਦੇ ਉਘੇ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਦੇ ਪੁੱਤਰ ਰਾਜਨ ਗਰਗ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਜਰੀ ਵਿਚ ਜ਼ਿਲਾ ਪਲਾਨਿੰਗ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ। ਇਸ ਮੌਕੇ ਸ: ਬਾਦਲ ਨੇ ਨਵੇਂ ਚੇਅਰਮੈਨ ਨੂੰ ਸੁਭਕਾਮਨਾਵਾਂ ਭੇਂਟ ਕਰਦਿਆਂ ਪਲਾਨਿੰਗ ਬੋਰਡ ਰਾਹੀਂ ਜ਼ਿਲੇ ਨੂੰ ਬਜਟ ਵਿਚ ਕੀਤੇ ਉਪਬੰਧਾਂ ਤੋਂ ਬਿਨਾਂ 50 ਕਰੋੜ ਰੁਪਏ ਦੀ ਹੋਰ ਗ੍ਰਾਂਟ ਵਿਕਾਜ ਕਾਰਜਾਂ ਲਈ ਦੇਣ ਦਾ ਐਲਾਨ ਕੀਤਾ। ਇਸਤੋਂ ਪਹਿਲਾਂ ਤਾਜ਼ਪੋਸੀ ਸਮਾਗਮਾਂ ਨੂੰ ਲੈ ਕੇ ਸਥਾਨਕ ਐਮ.ਐਸ.ਡੀ ਸਕੂਲ ’ਚ ਰੱਖੇ ਇੱਕ ਸਮਾਗਮ ਵਿਚ ਸ਼ਹਿਰ ਤੋਂ ਸੈਕੜਿਆਂ ਦੀ ਤਾਦਾਦ ਵਿਚ ਵੱਖ ਵੱਖ ਹਸਤੀਆਂ ਨੇ ਰਾਜਨ ਗਰਗ ਨੂੰ ਨਵੀਂ ਨਿਯੁਕਤੀ ’ਤੇ ਵਧਾਈਆਂ ਦਿੱਤੀਆਂ। ਇਸ ਮੌਕੇ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਤ ਮੰਤਰੀ ਸ: ਬਾਦਲ ਨੇ ਕਿਹਾ ਕਿ ਪਾਰਟੀ ਪ੍ਰਤੀ ਲੰਬੀਆਂ ਸੇਵਾਵਾਂ ਕਾਰਨ ਸ਼੍ਰੀ ਗਰਗ ਨੂੰ ਪਾਰਟੀ ਨੇ ਇਹ ਮਾਣ ਦਿੱਤਾ ਹੈ ਅਤੇ ਉਹ ਆਸ ਪ੍ਰਗਟ ਕਰਦੇ ਹਨ ਕਿ ਉਹ ਪਾਰਟੀ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਊਂਦੇ ਹੋਏ ਲੋਕਾਂ ਦੀਆਂ ਆਸਾਂ ਊਮੀਦਾਂ ਤੇ ਖਰੇ ਉਤਰਨਗੇ। ਇਸ ਮੌਕੇ ਵਿੱਤ ਮੰਤਰੀ ਨੇ ਜ਼ਿਲਾ ਬਾਰ ਐਸੋਸੀਏਸ਼ਨ ਨੂੰ 50 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਣ ਵੀ ਕੀਤਾ। ਅਪਣੇ ਭਾਸਣ ਵਿਚ ਚੇਅਰਮੈਨ ਰਾਜਨ ਗਰਗ ਨੇ ਇਸ ਨਿਯੁਕਤੀ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਇੱਥੇ ਜਿਕਰਯੋਗ ਹੈ ਕਿ ਸ੍ਰੀ ਰਾਜਨ ਗਰਗ ਇਸਤੋਂ ਪਹਿਲਾਂ ਵੱਖ ਵੱਖ ਸਿਆਸੀ ਅਤੇ ਸਮਾਜਿਕ ਅਹੁਦਿਆਂ ਦੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਅ ਚੁੱਕੇ ਹਨ। ਉਹ ਪਿੱਛਲੇ 25 ਸਾਲਾਂ ਤੋਂ ਸਿਆਸੀ ਤੇ ਸਮਾਜਿਕ ਖੇਤਰਾਂ ਵਿਚ ਸੇਵਾ ਨਿਭਾਅ ਰਹੇ ਹਨ। ਇਸ ਮੌਕੇ ਚਿਰੰਜੀ ਲਾਲ ਗਰਗ, ਜੈਜੀਤ ਜੌਹਲ ,ਅਰੁਣ ਵਧਾਵਨ, ਕੇ ਕੇ ਅਗਰਵਾਲ, ਅਸ਼ੋਕ ਕੁਮਾਰ, ਰਜਿੰਦਰ ਮਿੱਤਲ, ਅਵਤਾਰ ਸਿੰਘ ਗੋਨਿਆਣਾ,ਪਿਰਥੀਪਾਲ ਸਿੰਘ ਜਲਾਲ, ਹਰਦੇਵ ਸਿੰਘ ਬਾਹੋਯਾਤਰੀ, ਰਮਨ ਗੋਇਲ, ਰੁਪਿੰਦਰ ਬਿੰਦਰਾ, ਬਲਤੇਜ ਵਾਂਦਰ, ਹਰਵਿੰਦਰ ਹੈਪੀ, ਜਗਤਾਰ ਵਾਲੀਆ, ਬਲਰਾਜ ਪੱਕਾ, ਹਰਵਿੰਦਰ ਲੱਡੂ, ਟਹਿਲ ਸਿੰਘ ਬੁੱਟਰ, ਰਜਿੰਦਰ ਸਿੱਧੂ, ਪਰਵਿੰਦਰ ਸਿੱਧੂ, ਹਰਪਾਲ ਬਾਜ਼ਵਾ, ਕੰਵਲਜੀਤ ਸਿੰਘ ਭੰਗੂ, ਬੇਅੰਤ ਸਿੰਘ ਰੰਧਾਵਾ, ਮਲਕੀਤ ਸਿੰਘ ਗਿੱਲ, ਰਾਜ ਨੰਬਰਦਾਰ, ਸੁਨੀਲ ਬਾਂਸਲ,ਸ਼ਾਮ ਲਾਲ ਜੈਨ, ਉਮੇਸ ਗੋਗੀ, ਸੁਖਰਾਜ ਔਲਖ, ਇੰਦਰਜੀਤ ਸਿੰਘ, ਰਤਨ ਰਾਹੀ, ਇੰਦਰਜੀਤ ਸਿੰਘ, ਸਾਧੂ ਸਿੰਘ,ਗੁਰਪ੍ਰੀਤ ਸਿੰਘ ਬੰਟੀ, ਚਰਨਜੀਤ ਭੋਲਾ,ਵਿਪਨ ਮੀਤੂ, ਮਿੰਟੂ ਕਪੂਰ, ਪ੍ਰਦੀਪ ਗੋਲਾ, ਗੋਰਾ ਸਿੱਧੂ, ਸ਼ਾਜਨ ਸ਼ਰਮਾ ਆਦਿ ਹਾਜਰ ਸਨ।    



No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines