ਤਬਦੀਲੀ ਦੇ ਬਾਵਜੂਦ ਮੰਤਰੀ ਮੰਡਲ ’ਚ ਮਾਲਵਾ ਦੀ ਸਰਦਾਰੀ ਰਹੇਗੀ ਬਰਕਰਾਰ!

- - No comments

ਮੌਜੂਦਾ ਸਮੇਂ ਮੁੱਖ ਮੰਤਰੀ ਸਹਿਤ 10 ਮੰਤਰੀ ਹਨ ਮਾਲਵਾ ਖੇਤਰ ਨਾਲ ਸਬੰਧਤ

ਦੁਆਬੇ ਤੋਂ ਦੋ ਤੇ ਮਾਝੇ ਦੇ ਹਨ ਪੰਜ ਮੰਤਰੀ

23 ਜ਼ਿਲ੍ਹਿਆਂ ਵਿਚੋਂ ਮੰਤਰੀ ਮੰਡਲ ’ਚ ਹੈ ਸਿਰਫ਼ 10 ਜ਼ਿਲ੍ਹਿਆਂ ਦੀ ਨੁਮਾਇੰਦਗੀ

ਸੁਖਜਿੰਦਰ ਮਾਨ

ਬਠਿੰਡਾ, 14 ਜੁਲਾਈ :-ਪਿਛਲੇ ਕੁੱਝ ਦਿਨਾਂ ਤੋਂ ਸੂਬੇ ਦੀ ਕਾਂਗਰਸ ਪਾਰਟੀ ’ਚ ਚੱਲ ਰਹੀ ਉਠਾ-ਬੈਠਕ ਦੌਰਾਨ ਮੰਤਰੀ ਮੰਡਲ ’ਚ ਬਦਲਾਅ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਚੱਲ ਰਹੀਆਂ ਇੰਨਾਂ ਚਰਚਾਵਾਂ ਮੁਤਾਬਕ ਇਸ ਹਫ਼ਤੇ ਦੇ ਅਖ਼ੀਰ ਤੱਕ ਮੰਤਰੀ ਮੰਡਲ ਵਿਚ ਵੱਡੀਆਂ ਤਬਦੀਲੀਆਂ ਹੋ ਸਕਦੀਆਂ ਹਨ ਪਰ ਬਦਲਾਅ ਦੇ ਬਾਵਜੂਦ ਮਾਲਵਾ ਖੇਤਰ ਦੀ ਸਰਦਾਰੀ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ। ਪਾਰਟੀ ਦੇ ਉਚ ਸੂਤਰਾਂ ਮੁਤਾਬਕ 14 ਜ਼ਿਲ੍ਹਿਆਂ ਵਿਚ ਫੈਲੇ ਮਾਲਵਾ ਪੱਟੀ ਵਿਚ ਵਿਧਾਇਕ ਸਭਾ ਦੀਆਂ 66 ਸੀਟਾਂ ਪੈਂਦੀਆਂ ਹਨ ਤੇ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਦਰਬਾਰਾ ਸਿੰਘ ਨੂੰ ਛੱਡ ਜਿਆਦਾਤਰ ਮੁੱਖ ਮੰਤਰੀ ਮਾਲਵਾ ਖੇਤਰ ਤੋਂ ਹੀ ਰਹੇ ਹਨ। ਮੌਜੂਦਾ ਸਮੇਂ ਬੇਸ਼ੱਕ ਮਾਲਵਾ ਪੱਟੀ ਨਾਲ ਸਬੰਧਤ ਦੋ ਮੰਤਰੀਆਂ ਨੂੰ ਹਟਾਉਣ ਦੀ ਸੰਭਾਵਨਾ ਹੈ ਪ੍ਰੰਤੂ ਇਸ ਖੇਤਰ ਵਿਚੋਂ ਮੰਤਰੀ ਬਣਨ ਲਈ ਕਈ ਵਿਧਾਇਕ ਕਾਹਲੇ ਦਿਖ਼ਾਈ ਦੇ ਰਹੇ ਹਨ। ਜਿੰਨ੍ਹਾਂ ਵਿਚ ਫ਼ਤਿਹਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ , ਗਿੱਦੜਵਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਖੰਨਾ ਤੋਂ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਗੁਰਕੀਰਤ ਸਿੰਘ ਕੋਟਲੀ ਮੁੱਖ ਤੌਰ ’ਤੇ ਸ਼ਾਮਲ ਹਨ। ੳੰੁਜ ਜੇਕਰ ਮੌਜੂਦਾ ਮੰਤਰੀ ਮੰਡਲ ਦੀ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਸਹਿਤ ਕੁੱਲ 17 ਮੰਤਰੀਆਂ ਵਿਚੋਂ 10 ਮਾਲਵਾ ਖੇਤਰ ਨਾਲ ਸਬੰਧਤ ਹਨ। ਸੂਚਨਾਵਾਂ ਮੁਤਾਬਕ ਇਸ ਪੱਟੀ ਵਿਚੋਂ ਦੋ ਮੰਤਰੀਆਂ ਨੂੰ ਕੈਬਨਿਟ ਵਿਚੋਂ ਬਾਹਰ ਕੀਤਾ ਜਾ ਸਕਦਾ ਹੈ, ਜਦੋਂਕਿ ਇੱਕ-ਦੋ ਦੇ ਵਿਭਾਗਾਂ ਵਿਚ ਵੀ ਤਬਦੀਲੀ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਮਾਝਾ ਬਿ੍ਰਗੇਡ ਵਿਚ ਸ਼ਾਮਲ ਪੰਜ ਮੰਤਰੀਆਂ ਵਿਚੋਂ ਇੱਕ-ਦੋ ਦੀ ਛੁੱਟੀ ਹੋ ਸਕਦੀ ਹੈ ਤੇ ਉਨ੍ਹਾਂ ਦੀ ਜਗ੍ਹਾਂ ਵੀ ਇੱਕ ਦਲਿਤ ਆਗੂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਉਧਰ ਦੁਆਬਾ ਖੇਤਰ ਨੂੰ ਵੀ ਹੋਰ ਨੁਮਾਇੰਦਗੀ ਮਿਲ ਸਕਦੀ ਹੈ। ਚਰਚਾਵਾਂ ਮੁਤਾਬਕ ਕਪੂਰਥਲਾ ਨਾਲ ਸਬੰਧਤ ਇੱਕ ਸਾਬਕਾ ਮੰਤਰੀ ਮੁੜ ਵਜ਼ਾਰਤ ’ਚ ਸ਼ਾਮਲ ਹੋਣ ਲਈ ਪੂਰਾ ਜੋਰ ਲਗਾ ਰਿਹਾ ਹੈ ਜਦੋਂਕਿ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਕੈਪਟਨ ਮੰਤਰੀ ਮੰਡਲ ਵਿਚ ਸ਼ਾਮਲ ਕਰ ਸਕਦੇ ਹਨ। ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਮੌਜੂਦਾ ਤੋਂ ਇਲਾਵਾ ਇੱਕ-ਦੋ ਹੋਰ ਜ਼ਿਲ੍ਹਿਆਂ ਦੀ ਵਜ਼ਾਰਤ ਵਿਚ ਭਾਗੀਦਾਰੀ ਹੋ ਸਕਦੀ ਹੈ ਜਦੋਂਕਿ ਮੌਜੂਦਾ ਸਮੇਂ ਪੰਜਾਬ ਦੇ 23 ਜਿਲ੍ਹਿਆਂ ਵਿਚੋਂ ਸਿਰਫ਼ 10 ਜ਼ਿਲ੍ਹਿਆਂ ਦੀ ਹੀ ਨੁਮਾਇੰਗੀ ਹੈ। ਪਟਿਆਲਾ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਸਭ ਤੋਂ ਵੱਧ 3-3 ਮੰਤਰੀ ਹਨ। ਪਟਿਆਲਾ ਸ਼ਹਿਰ ਤੋਂ ਨੁਮਾਇੰਦਗੀ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹਨ ਤੇ ਬ੍ਰਹਮ ਮਹਿੰਦਰਾ ਦੂਜੇ ਨੰਬਰ ਦੇ ਵਜ਼ੀਰ ਹਨ। ਇਸੇ ਤਰ੍ਹਾਂ ਪੰਜਾਬ ’ਚ ਸਬੰਧਤ ਸਭ ਤੋਂ ਵਧ ਚਰਚਿਤ ਮੰਤਰੀ ਮੰਨੇ ਜਾਣ ਵਾਲੇ ਸਾਧੂ ਸਿੰਘ ਧਰਮਸੋਤ ਵੀ ਨਾਭਾ ਤੋਂ ਵਿਧਾਇਕ ਹਨ। ਇਸੇ ਤਰ੍ਹਾਂ ਗੁਰਦਾਸਪੁਰ ਤੋਂ ਤਿ੍ਰਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ ਤੇ ਅਰੁਣਾ ਚੌਧਰੀ ਵਜ਼ਾਰਤ ’ਚ ਅਨੰਦ ਮਾਣ ਰਹੇ ਹਨ । ਸ਼੍ਰੀ ਅੰਮਿ੍ਰਤਸਰ  ਸਾਹਿਬ ਜ਼ਿਲ੍ਹੇ ਨਾਲ ਸਬੰਧਤ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਤੇ ਓਮ ਪ੍ਰਕਾਸ ਸੋਨੀ ਅਤੇ ਬਠਿੰਡਾ ਤੋਂ ਮਨਪ੍ਰੀਤ ਸਿੰਘ ਬਾਦਲ ਤੇ ਗੁਰਪ੍ਰੀਤ ਸਿੰਘ ਕਾਂਗੜ੍ਹ ਪ੍ਰਭਾਵਸ਼ਾਲੀ ਵਜ਼ੀਰਾਂ ਦੀ ਸ੍ਰੈਣੀ ਵਿਚ ਸ਼ਾਮਲ ਹਨ। ਸੂਬੇ ਦੇ ਪੰਜ ਜ਼ਿਲ੍ਹੇ ਅਜਿਹੇ ਹਨ, ਜਿੱਥੋਂ ਇੱਕ-ਇੱਕ ਵਿਧਾਇਕ ਵਜ਼ਾਰਤ ਵਿਚ ਸ਼ਾਮਲ ਹੈ। ਕਾਂਗਰਸ ਪਾਰਟੀ ਦੇ ਉਚ ਸੂਤਰਾਂ ਮੁਤਾਬਕ ਤਿੰਨ-ਤਿੰਨ ਅਤੇ ਦੋ-ਦੋ ਮੰਤਰੀਆਂ ਦੀ ਨੁਮਾਇੰਦਗੀ ਵਾਲੇ ਜ਼ਿਲ੍ਹਿਆਂ ਦੀ ਭਾਗੀਦਾਰੀ ਪੁਨਰਗਠਨ ਤੋਂ ਬਾਅਦ ਘਟ ਸਕਦੀ ਹੈ। 


  

No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines