ਵਰਕਰ ਮਿਸ਼ਨ 2022 ਲਈ ਜੀਅ-ਜਾਨ ਨਾਲ ਜੁਟਣ: ਖੁਸ਼ਬਾਜ ਜਟਾਣਾ

- - No comments

ਸੁਖਜਿੰਦਰ ਮਾਨ                                                                                                                                            ਬਠਿੰਡਾ, 29 ਜੁਲਾਈ - ਜ਼ਿਲਾ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਦੇ ਜੋਨ ਬੂਥ ਕੋਆਰਡੀਨੇਟਰਾਂ ਅਤੇ ਹਲਕੇ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਅੱਜ ਜ਼ਿਲਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਅਤੇ ਹਲਕਾ ਇੰਚਾਰਜ  ਖੁਸ਼ਬਾਜ ਸਿੰਘ ਜਟਾਣਾ ਵੱਲੋਂ ਇੱਕ ਭਰਵੀਂ ਮੀਟਿੰਗ ਮਾਹਲ ਪੈਲੇਸ ਮੋੜ ਰੋਡ ਤਲਵੰਡੀ ਸਾਬੋ ਵਿਖੇ ਕੀਤੀ ਗਈ। ਇਸ ਮੌਕੇ ਉਹਨਾਂ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਮਿਸ਼ਨ 2022 ਲਈ ਜੀਅ-ਜਾਨ ਨਾਲ ਜੁਟ ਜਾਣ ਨੂੰ ਕਿਹਾ। ਉਹਨਾਂ ਨੇ ਆਪਣੇ ਸੰਬੋਧਨ ਵਿਚ ਆਪਣੇ ਹਰ ਵਰਕਰ ਸਾਥੀ ਹਲਕੇ ਦੇ ਹਰ ਘਰ ਨਾਲ ਰਾਬਤਾ ਕਰ ਉਹਨਾਂ ਦੀਆਂ ਮੁਸਕਲਾਂ ਜਾਣ ਉਹਨਾਂ ਦਾ ਹੱਲ ਕਰਨ ਲਈ ਹਰ ਯਤਨ ਕਰਨ ਲਈ ਕਿਹਾ। ਉਹਨਾਂ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਘਰ ਵਿੱਚ ਕਾਂਗਰਸ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਪਹੁੰਚਾਉਣ ਲਈ ਕਿਹਾ। ਉਹਨਾਂ ਨੇ ਅੱਗੇ ਕਿਹਾ ਤਲਵੰਡੀ ਸਾਬੋ ਨੂੰ ਪੰਜਾਬ ਦਾ ਨੰਬਰ ਵਨ ਹਲਕਾ ਬਣਾਉਣ ਦਾ ਬੀੜਾ  ਉਹਨਾਂ ਨੇ ਚੁਕਿਆ ਹੈ ਉਹ ਸਭਨਾ ਦੀ ਸਹਾਇਤਾ ਨਾਲ ਹੀ ਪੂਰਾ ਹੋਵੇਗਾ, ਉਹ ਪੰਜਾਬ ਸਰਕਾਰ ਤੋਂ ਹਰ ਤਰ੍ਹਾਂ ਦੀ ਸਹਾਇਤਾ ਆਪਣੇ ਹਲਕੇ ਲਈ ਲਿਆਉਂਦੇ ਰਹਿਣਗੇ।     


ਉੱਘੇ ਕਿਸਾਨ ਆਗੂ ਸਿੰਗਾਰਾ ਮਾਨ ਨੂੰ ਸਦਮਾ, ਪਤਨੀ ਦਾ ਦਿਹਾਂਤ

- - No comments

 ਵੱਖ ਵੱਖ ਜਥੇਬੰਦੀਆਂ ਵਲੋਂ ਦੁੱਖ ਦਾ ਪ੍ਰਗਟਾਵਾ                                                                                                        ਸੁਖਜਿੰਦਰ ਮਾਨ                                                                                                                                                 ਬਠਿੰਡਾ, 27 ਜੁਲਾਈ - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਅਤੇ ਜਿਲਾ ਬਠਿੰਡਾ  ਦੇ ਪ੍ਰਧਾਨ ਸਿੰਗਾਰਾ ਸਿੰਘ ਮਾਨ ਦੀ ਜੀਵਨ ਸਾਥਣ ਮਨਜੀਤ ਕੌਰ ਦੀ ਸੰਖੇਪ ਬਿਮਾਰੀ ਕਾਰਨ ਅੱਜ ਸਦੀਵੀ ਵਿਛੋੜਾ ਦੇ ਗਏ ।  ਅੱਜ ਉਹਨਾ ਦੇ ਅੰਤਿਮ ਸੰਸਕਾਰ ਸਮੇਂ  ਔਰਤਾਂ ਸਮੇਤ ਭਾਰੀ ਗਿਣਤੀ ਚ ਬੀਕੇਯੂ ਏਕਤਾ ਉਗਰਾਹਾਂ ਦੇ ਵਰਕਰਾਂ ਤੇ ਪਿੰਡ ਵਾਸੀਆਂ ਵੱਲੋਂ ਸ਼ਮੂਲੀਅਤ ਗੲੀ।ਸਵਰਗੀ ਮਨਜੀਤ ਕੌਰ ਦੀ ਮਿ੍ਤਕ ਦੇਹ ਉੱਪਰ ਬੀਕੇਯੂ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਵੱਲੋਂ ਝੰਡੇ ਪਾਕੇ ਉਹਨਾਂ ਨੂੰ ਸਤਿਕਾਰ ਭੇਟ ਕੀਤਾ ਗਿਆ। ਇਸ ਸੰਬੰਧੀ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਪ੍ਰੈਸ ਨੂੰ ਦੱਸਿਆ ਕਿ ਮਨਜੀਤ ਕੌਰ ਬੜੇ ਮਿਲਣਸਾਰ ਸੁਭਾਅ ਦੇ ਸਨ । ਉਹ ਕਿਸਾਨ ਸੰਘਰਸ਼ਾਂ ਵਿੱਚ ਸਿੰਗਾਰਾ ਸਿੰਘ ਦਾ ਪੂਰਾ ਸਾਥ ਦਿੰਦੇ ਸਨ ਅਤੇ ਆਪ ਵੀ 2000 ਵਿੱਚ ਜੇਠੂਕੇ ਕਿਰਇਆ ਘੋਲ ਤੋਂ ਲੈ ਕੇ ਸਾਰੇ ਘੋਲਾਂ ਵਿੱਚ ਸ਼ਾਮਲ ਹੁੰਦੇ ਰਹੇ । ਉਨ੍ਹਾਂ  ਦਿੱਲੀ ਮੋਰਚੇ ਵਿੱਚ  ਵੀ ਹਾਜਰੀ ਲਵਾਈ ਅਤੇ ਹੁਣ ਆਪਣੇ ਫੌਜੀ ਪੁੱਤਰ ਦੇ ਛੁੱਟੀ ਆਉਣ ਤੇ ਮੋਰਚੇ ਵਿੱਚ ਜਾਣ ਦੇ ਇੱਛਕ ਸਨ ਪਰ ਅਚਾਨਕ ਚਿੰਬੜੀ ਬਿਮਾਰੀ ਨਾਲ ਉਨ੍ਹਾਂ ਦੀ ਇਹ ਇੱਛਾ ਪੂਰੀ ਨਹੀਂ ਹੋਣ ਦਿੱਤੀ । ਕਿਸਾਨ ਆਗੂਆਂ ਨੇ ਦੱਸਿਆ ਉਨ੍ਹਾਂ ਦਾ ਸੋਕ ਸਮਾਗਮ 5 ਅਗਸਤ ਦਿਨ ਵੀਰਵਾਰ ਨੂੰ ਪਿੰਡ ਗਿੱਦੜ ਵਿਖੇ 12 ਵਜੇ ਹੋਵੇਗਾ ।ਅੱਜ ਮਨਜੀਤ ਕੌਰ ਸਸਕਾਰ ਸਮੇਂ ਬੀਕੇਯੂ ਉਗਰਾਹਾਂ ਦੇ  ਝੰਡਾ ਸਿੰਘ ਜੇਠੂਕੇ , ਔਰਤ ਵਿੰਗ ਦੀ ਆਗੂ ਪਰਮਜੀਤ ਕੌਰ ਪਿੱਥੋ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਅਸ਼ਵਨੀ ਘੁੱਦਾ, ਲੋਕ ਮੋਰਚਾ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਜਗਰੂਪ ਸਿੰਘ ਤੇ ਗੁਰਵਿੰਦਰ ਪੰਨੂ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਡਾਕਟਰ ਮਨਜੀਤ ਸਿੰਘ, ਨਥਾਣਾ ਤੋਂ ਪੰਜਾਬੀ ਟਿਰਬਿਊਨ  ਦੇ ਪੱਤਰਕਾਰ ਭਗਵਾਨ ਦਾਸ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁੰਨਾ ਵਲੋਂ ਪਹੁੰਚ ਕੇ ਕਿਸਾਨ ਆਗੂ ਨਾਲ਼ ਦੁੱਖ਼ ਸਾਂਝਾ ਕੀਤਾ ਗਿਆ ਅਤੇ ਡੀ ਟੀ ਐਫ ਤੋਂ ਦਿਗਵਿਜੇ ਸ਼ਰਮਾ , ਨਿਊਜ਼ੀਲੈਂਡ ਵਲੋਂ    ਪੱਤਰਕਾਰ ਭਾਰਤੀ ,ਜਿਲਾ ਬਠਿੰਡਾ ਦੇ ਸਮੂਹ ਪੱਤਰਕਾਰਾਂ ਸਮੇਤ ਬਹੁਤ ਸਾਰੀਆਂ ਜਥੇਬੰਦੀਆਂ ਨੇ ਸੋਕ ਸਨੇਹੇ ਭੇਜੇ। 


ਬਠਿੰਡਾ ’ਚ 9 ਹਜ਼ਾਰ ਬੇਜਮੀਨੇ ਮਜਦੂਰਾਂ ਨੂੰ ਮਿਲੇਗਾ ਸਾਢੇ 16 ਕਰੋੜ ਦਾ ਲਾਭ

- - No comments

ਕਾਂਗਰਸ ਸਰਕਾਰ ਦੀ ਕਰਜ਼ਾ ਮੁਆਫ਼ੀ ਸਕੀਮ

ਸੁਖਜਿੰਦਰ ਮਾਨ

ਬਠਿੰਡਾ, 27 ਜੁਲਾਈ -ਕੈਪਟਨ ਸਰਕਾਰ ਦੀ ਕਰਜ਼ਾ ਮੁਆਫ਼ ਸਕੀਮ ਦਾ ਬਠਿੰਡਾ ਜ਼ਿਲ੍ਹੇ ’ਚ ਕਰੀਬ 9 ਹਜ਼ਾਰ ਬੇਜਮੀਨੇ ਮਜਦੂਰਾਂ ਨੂੰ ਲਾਭ ਹੋਵੇਗਾ। ਜ਼ਿਲ੍ਹਾ ਪੱਧਰ ‘ਤੇ ਪ੍ਰਸ਼ਾਸਨ ਵਲੋਂ ਤਿਆਰ ਕੀਤੀਆਂ ਸੂਚੀਆਂ ਮੁਤਾਬਕ 88 ਸਹਿਕਾਰੀ ਸਭਾ ਨਾਲ ਜੁੜੇ ਇੰਨ੍ਹਾਂ ਬੇਜਮੀਨੇ 9063 ਮਜਦੂਰਾਂ ਨੂੰ ਸਾਢੇ 16 ਕਰੋੜ ਦੀ ਰਾਹਤ ਦਿੱਤੀ ਜਾ ਰਹੀ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ’ਚ ਇੰਨ੍ਹਾਂ ਬੇਜਮੀਨੇ ਪੇਂਡੂ ਤੇ ਖੇਤ ਮਜਦੂਰਾਂ ਨੂੰ ਹਲਕਾ ਪੱਧਰ ’ਤੇ ਕੀਤੇ ਜਾ ਰਹੇ ਸਮਾਗਮ ਵਿਚ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡੇ ਜਾਣਗੇ। ਜਦੋਂਕਿ ਸੂਬਾ ਪੱਧਰ ’ਤੇ ਮੁੱਖ ਮੰਤਰੀ ਦੁਆਰਾ ਸੰਭਾਵਿਤ ਤੌਰ ’ਤੇ ਵਰਚੂਅਲ ਸਮਾਗਮ ਰਾਹੀ ਇਸ ਵਿਚ ਹਿੱਸਾ ਲਿਆ ਜਾਵੇਗਾ। ਇੱਥੇ ਦਸਣਾ ਬਣਦਾ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਛੋਟੇ ਤੇ ਦਰਮਿਆਨੇ ਕਿਸਾਨਾਂ ਤੋਂ ਬਾਅਦ ਬੇਜਮੀਨੇ ਖੇਤ ਮਜਦੂਰਾਂ ਦਾ ਵੀ 590 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਵਿਚਕਾਰ ਇਹ ਵੀ ਚਰਚਾ ਚੱਲੀ ਸੀ ਕਿ 30 ਜੂਨ 2021 ਤੱਕ ਕਰਜਾ ਅਦਾ ਕਰਨ ਵਾਲੇ ਮਜਦੂਰਾਂ ਨੂੰ ਇਹ ਲਾਭ ਨਹੀਂ ਮਿਲੇਗਾ ਪ੍ਰੰਤੂ ਸਹਿਕਾਰਤਾ ਵਿਭਾਗ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਤਹਿਤ ਕਰਜਾ ਮੁਆਫ਼ੀ ਦੀ ਹੱਦ 31 ਮਾਰਚ 2017 ਨੂੰ ਹੀ ਲਿਆ ਜਾ ਰਿਹਾ ਹੈ। ਇੱਥੇ ਦਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਇਸਤੋਂ ਪਹਿਲਾਂ ਦੋ ਪੜਾਵਾਂ ਵਿਚ ਛੋਟੇ ਤੇ ਦਰਮਿਆਨੇ ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ਼ ਕਰਨ ਦੀ ਮੁਹਿੰਮ ਚਲਾ ਚੁੱਕੀ ਹੈ। ਉਜ ਦੂਜੇ ਪੜਾਅ ਤਹਿਤ ਢਾਈ ਤੋਂ ਪੰਜ ਏਕੜ ਤੱਕ ਵਾਲੇ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਵਾਲੀ ਸਕੀਮ ਵਿਚ ਹਾਲੇ ਵੱਡੀ ਗਿਣਤੀ ਵਿਚ ਕਿਸਾਨਾਂ ਬਕਾਇਆ ਰਹਿੰਦੇ ਹਨ। ਚਰਚਾ ਮੁਤਾਬਕ ਸਰਕਾਰ ਆਉਣ ਵਾਲੇ ਸਮੇਂ ਵਿਚ ਲੰਬਿਤ ਪਏ ਕਰਜ਼ਾ ਮੁਆਫ਼ੀ ਦੇ ਕੇਸਾਂ ਨੂੰ ਨਿਬੇੜ ਸਕਦੀ ਹੈ। ਕਿਸਾਨਾਂ ਦੀ ਕਰਜ਼ਾ ਮੁਆਫ਼ੀ ਸਕੀਮ ਤਹਿਤ ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਹੀ ਢਾਈ ਸੋ ਕਰੋੜ ਦੇ ਕਰੀਬ ਰਾਸ਼ੀ ਸੁਸਾਇਟੀਆਂ ਦੇ ਵਿਚ ਪੁੱਜੀ ਹੈ। ਉਧਰ, ਜ਼ਿਲਾ ਕਾਂਗਰਸ ਦੇ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਨੇ ਪੰਜਾਬ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਦਾਅਵਾ ਕੀਤਾ ਕਿ ‘‘ ਸੂਬੇ ’ਚ ਪਹਿਲੀ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੇ ਨਾਲ-ਨਾਲ ਖੇਤ ਮਜਦੂਰਾਂ ਦੇ ਕਰਜ਼ਾ ਮੁਆਫ਼ੀ ਕਰਕੇ ਕਿਸਾਨ ਤੇ ਮਜਦੂਰ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ’’ ਸ: ਜਟਾਣਾ ਨੇ ਕਿਹਾ ਕਿ ਹੁਣ ਤੱਕ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਜਿਆਦਾਤਰ ਵਾਅਦਿਆਂ ਨੂੰ ਪੂਰਾ ਕਰ ਚੁੱਕਾ ਹੈ ਤੇ ਬਕਾਇਆ ਵਾਅਦੇ ਆਉਣ ਵਾਲੇ ਦਿਨਾਂ ’ਚ ਪੂਰੇ ਕੀਤੇ ਜਾਣਗੇ। ਉਧਰ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਵੀ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਵਲੋਂ ਕੀਤੇ ਸਾਰੇ ਵਾਅਦੇ ਪੂਰੇ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਜੋੜੀ ਦੀ ਅਗਵਾਈ ਹੇਠ ਮੁੜ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਇਹ ਲੋਕ ਭਲਾਈ ਦੀਆਂ ਸਕੀਮਾਂ ਅੱਗੇ ਵੀ ਜਾਰੀ ਰੱਖੀਆਂ ਜਾਣਗੀਆਂ। 


      

ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਮਿਸ਼ਨ 2022 ਲਈ ਡਟਣ ਦੀ ਕੀਤੀ ਅਪੀਲ

- - No comments

 ਖੁਸਬਾਜ਼ ਜਟਾਣਾ ਨੇ ਦਿਖ਼ਾਈ ਤਾਕਤ

ਸੁਖਜਿੰਦਰ ਮਾਨ

ਬਠਿੰਡਾ, 27 ਜੁਲਾਈ -ਤਲਵੰਡੀ ਸਾਬੋ ਹਲਕੇ ਦੇ ਇੰਚਾਰਜ਼ ਅਤੇ ਜਿਲਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਖੁਸਬਾਜ ਸਿੰਘ ਜਟਾਣਾ ਨੇ ਮਿਸ਼ਨ 2022 ਨੂੰ ਫ਼ਤਿਹ ਕਰਨ ਲਈ ਮੁਹਿੰਮ ਵਿੱਢਦਿਆਂ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਪਾਰਟੀ ਤੇ ਸਰਕਾਰ ਦੀਆਂ ਨੀਤੀਆਂ ਤੇ ਕੰਮਾਂ ਨੂੰ ਘਰ ਘਰ ਪਹੁੰਚਾਉਣ ਦੀ ਅਪੀਲ ਕੀਤੀ ਹੈ। ਅੱਜ ਰਾਮਾ ਮੰਡੀ ਦੀ ਐਸ.ਐਸ.ਡੀ ਧਰਮਸਾਲਾ ਵਿਖੇ ਹਲਕੇ ਦੇ ਯੂਥ ਵਿੰਗ ਅਤੇ ਕਿਸਾਨ ਵਿੰਗ ਦੇ ਮੈਂਬਰਾਂ ਦੀ ਸੱਦੀ ਮੀਟਿੰਗ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ’ਚ ਵਿਕਾਸ ਸਿਰਫ਼ ਕਾਂਗਰਸ ਸਰਕਾਰਾਂ ਦੌਰਾਨ ਹੀ ਹੋਇਆ ਹੈ। ਇਸ ਮੀਟਿੰਗ ਵਿਚ ਯੂਥ ਤੇ ਕਿਸਾਨ ਵਿੰਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਲਕੇ ਦੇ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਮੌਜੂਦ ਰਹੇ।ਇਸ ਮੌਕੇ ਹਲਕੇ ਵਿੱਚ ਪਿੰਡ ਪੱਧਰ ਦੀਆਂ ਇਕਾਈਆਂ ਦਾ ਗਠਨ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਸਭ ਪਾਰਟੀ ਵਰਕਰ ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਦੀ ਜਾਣਕਾਰੀ ਹਰ ਘਰ ਪਹੁੰਚਾਉਣ ਅਤੇ ਹਲਕੇ ਵਿੱਚ ਆ ਰਹੀਆਂ ਸਮੱਸਿਆਵਾਂ ਦੀ ਜਾਣਕਾਰੀ ਵੀ ਲੈਣ, ਜਿਸ ਨਾਲ ਦਰਪੇਸ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾ ਸਕੇ  । ਇਸ ਮੌਕੇ ਉਹਨਾਂ ਵਰਕਰ ਸਾਥੀਆਂ ਨੂੰ ਇੱਕਜੁਟ ਹੋ ਲੋਕ ਭਲਾਈ ਕੰਮਾਂ ਵਿਚ ਜੁਟਣ ਲਈ ਕਿਹਾ । ਸਰਦਾਰ ਜਟਾਣਾ ਨੇ ਅੱਗੇ ਸੰਬੋਧਨ ਵਿਚ ਮਿਸਨ 2022 ਲਈ ਹੁਣੇ ਤੋਂ ਜੁਟਣ ਲਈ ਕਿਹਾ ਤਾਂ ਜੋ ਹਲਕੇ ਨੂੰ ਹੋਰ ਤਰੱਕੀ ਦੀਆਂ ਰਾਹਾਂ ਤੇ ਲਿਜਾਇਆ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਤਲਵੰਡੀ ਸਾਬੋ ਦਾ ਸਭ ਤੋਂ ਵਿਕਾਸ ਮੌਜੂਦਾ ਕਾਂਗਰਸ ਸਰਕਾਰ ਵੇਲੇ ਹੀ ਹੋਇਆ ਹੈ।   


  

ਪਨਬੱਸ ਅਤੇ ਪੀ ਆਰ ਟੀ ਸੀ ਕਾਮਿਆਂ ਨੇ ਦੋ ਘੰਟੇ ਕੀਤਾ ਬੱਸ ਅੱਡਾ ਜਾਮ

- - No comments

3-4 ਨੂੰ ਮੁੜ ਬੱਸ ਸਟੈਂਡ ਬੰਦ ਕਰਨ ਦਾ ਕੀਤਾ ਐਲਾਨ 

ਸੁਖਜਿੰਦਰ ਮਾਨ                                                                                                                                            ਬਠਿੰਡਾ, 26 ਜੁਲਾਈ - ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਰੋਡਵੇਜ/ਪਨਬੱਸ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਅਤੇ ਪੀ ਆਰ ਟੀ ਸੀ ਦੇ ਕਾਮਿਆਂ ਵਲੋਂ ਦੋ ਘੰਟੇ ਸਥਾਨਕ ਬੱਸ ਅੱਡੇ ਨੂੰ ਜਾਮ ਕੀਤਾ ਗਿਆ। ਇਸ ਦੌਰਾਨ ਸਰਕਾਰ ਵਿਰੁਧ ਰੋਸ ਪ੍ਰਦਰਸਨ ਕਰਦਿਆਂ ਆਗੂਆਂ ਨੇ ਦੋਸ਼ ਲਗਾਇਆ ਕਿ ਚੋਣਾਂ ਤੋਂ ਪਹਿਲਾਂ ਠੇਕਾ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਦਾ ਭਰੋਸਾ ਦੇ ਕੇ ਸੱਤਾ ਵਿਚ ਆਈ ਕਾਂਗਰਸ ਸਰਕਾਰ ਸਾਢੇ ਚਾਰ ਸਾਲ ਬੀਤਣ ਦੇ ਬਾਅਦ ਪੱਕੇ ਕਰਨ ਦੀ ਥਾਂ ਕੱਚੇ ਮੁਲਾਜਮਾਂ ਨੂੰ ਡਾਂਗਾਂ ਨਾਲ ਕੁੱਟ ਰਹੀ ਹੈ। ਇਸ ਮੌਕੇ ਪ੍ਰਧਾਨ ਗੁਰਸਿਕੰਦਰ ਸਿੰਘ, ਮੀਤ ਪ੍ਰਧਾਨ ਗੁਰਦੀਪ ਸਿੰਘ, ਕੈਸੀਅਰ ਰਵਿੰਦਰ ਸਿੰਘ,ਚੇਅਰਮੈਨ ਸਰਬਜੀਤ ਸਿੰਘ, ਹਰਤਾਰ  ਸਿੰਘ, ਮਨਪ੍ਰੀਤ ਸਿੰਘ, ਕੁਲਦੀਪ ਸਿੰਘ, ਮਲਕੀਤ ਸਿੰਘ, ਰਣਜੀਤ ਸਿੰਘ ਤੇ ਹੋਰ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਰੋਡਵੇਜ ਪਨਬੱਸ ਅਤੇ ਪੀ ਆਰ ਟੀ ਸੀ ਵਿੱਚ ਘੱਟੋ-ਘੱਟ 10 ਹਜਾਰ ਬੱਸਾਂ ਪਾਈਆਂ ਜਾਣ, ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮਾਂ ਨੂੰ ਉਹਨਾਂ ਦੇ ਪਿੱਤਰੀ ਵਿਭਾਗਾਂ ਵਿੱਚ ਪੱਕੇ ਕੀਤਾ ਜਾਵੇ, ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤਾ ਜਾਵੇੇ ਇਸ ਦੌਰਾਨ ਐਲਾਨ ਕੀਤਾ ਕਿ 3-4 ਅਗਸਤ ਨੂੰ ਮੁੜ ਬੱਸ ਸਟੈਂਡ ਬੰਦ ਕਰਕੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ। 

   


ਆਂਗਣਵਾੜੀ ਮੁਲਾਜਮ ਯੂਨੀਅਨ ਨੇ ਵਿਤ ਮੰਤਰੀ ਦੇ ਦਫਤਰ ਅੱਗੇ ਕੀਤੀ ਭੁੱਖ ਹੜਤਾਲ

- - No comments

 ਸੁਖਜਿੰਦਰ ਮਾਨ         

ਬਠਿੰਡਾ, 26 ਜੁਲਾਈ -ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਬਲਾਕ ਪ੍ਰਧਾਨ ਅੰਮਿ੍ਰਤ ਪਾਲ ਕੌਰ ਬੱਲੂਆਣਾ ਤੇ ਜਸਵੀਰ ਕੌਰ ਬਠਿੰਡਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਵਰਕਰਾਂ ਵਲੋਂ ਸਥਾਨਕ ਵਿਧਾਇਕ ਤੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਅੱਗੇ ਆਪਣੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਭੁੱਖ ਹੜਤਾਲ ਰੱਖੀ ਗਈ ਤੇ ਪੰਜਾਬ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਵਰਕਰਾਂ ਤੇ ਹੈਲਪਰਾਂ ਵਲੋਂ ਆਪਣੇ ਖੂਨ ਨਾਲ ਲਿਖਿਆ ਮੰਗ ਪੱਤਰ ਮੰਤਰੀ ਦੇ ਓ.ਐਸ.ਡੀ ਨੂੰ ਦਿੱਤਾ ਗਿਆ। ਸੰਬੋਧਨ ਕਰਦਿਆਂ ਆਗੂਆਂ ਨੇ ਮੰਗ ਕੀਤੀ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਹੋਏ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ, ਐਨ ਜੀ ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਮੁੱਖ ਵਿਭਾਗ ਅਧੀਨ ਲਿਆਂਦਾ ਜਾਵੇ ਤੇ ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ। ਇਸਤੋਂ ਇਲਾਵਾ ਉਤਸਾਹ ਵਰਧਕ ਰਾਸੀ ਵਜੋਂ ਕ੍ਰਮਵਾਰ ਵਰਕਰ ਤੇ ਹੈਲਪਰ ਨੂੰ 500 ਰੁਪਏ ਤੇ 250 ਰੁਪਏ ਦਿੱਤੇ ਜਾਣ। ਇਸ ਮੌਕੇ ਗੁਰਮੀਤ ਕੌਰ ਗੋਨੇਆਣਾ , ਰਣਜੀਤ ਕੌਰ , ਬਲਵੀਰ ਕੌਰ ਭੋਖੜਾ , ਗੁਰਚਰਨ ਕੌਰ ਬਠਿੰਡਾ , ਸੁਖਦੇਵ ਕੌਰ , ਰੇਖਾ ਰਾਣੀ , ਮਨਪ੍ਰੀਤ ਕੌਰ ਸਿਵੀਆ , ਕੁਲਦੀਪ ਕੌਰ , ਰੁਪਿੰਦਰ ਕੌਰ , ਰੁਪਿੰਦਰ ਕੌਰ ਬਹਿਮਣ ਦੀਵਾਨਾ , ਦਰਸਨਾਂ , ਸੋਮਾ ਰਾਣੀ , ਸਤਵੀਰ ਕੌਰ , ਮਨਜੀਤ ਕੌਰ , , ਕਰਮਜੀਤ ਕੌਰ ਬੱਲੂਆਣਾ , ਹਰਪਿੰਦਰ ਕੌਰ, ਹਰਵੀਰ ਕੌਰ ਤੇ ਗੁਰਬਿੰਦਰ ਕੌਰ ਆਦਿ ਆਗੂ ਮੌਜੂਦ ਸਨ ।



ਕਾਂਗਰਸੀ ਕੋਂਸਲਰਾਂ ਨੇ ਮਨਾਇਆ ਵਿਤ ਮੰਤਰੀ ਦਾ ਜਨਮ ਦਿਨ

- - No comments

 ਸੁਖਜਿੰਦਰ ਮਾਨ                                                                                                                                           ਬਠਿੰਡਾ, 26 ਜੁਲਾਈ-ਸੂਬੇ ਦੇ ਵਿਤ ਮੰਤਰੀ ਤੇ ਸਥਾਨਕ ਹਲਕੇ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਦਾ ਅੱਜ ਨਗਰ ਨਿਗਮ ਦਫਤਰ ਵਿਖੇ ਕੋਂਸਲਰਾਂ ਤੇ ਹੋਰਨਾਂ ਵਲੋਂ ਕੇਕਕੱਟ ਕੇ ਜਨਮ ਦਿਨ ਮਨਾਇਆ ਗਿਆ। ਸਮਾਗਮ ਦੌਰਾਨ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ.ਕੇ.ਅਗਰਵਾਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ, ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ,ਬਠਿੰਡਾ ਸ਼ਹਿਰੀ ਪ੍ਰਧਾਨ ਅਰੁਣ ਵਧਾਧਣ ਆਦਿ ਵਲੋਂ ਵਿੱਤ ਮੰਤਰੀ ਦੀ ਲੰਮੀ ਉਮਰ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਹਰਵਿੰਦਰ ਲੱਡੂ, ਕੋਂਸਲਰ ਬਲਰਾਜ ਪੱਕਾ, ਪਰਵਿੰਦਰ ਸਿੰਘ ਸਿੱਧੂ, ਟਹਿਲ ਸਿੰਘ ਬੁੱਟਰ, ਰਜਿੰਦਰ ਸਿੱਧੂ, ਰਜਿੰਦਰ ਸਿੰਘ ਰਾਜੂ ਮਾਨ, ਹਰਪਾਲ ਬਾਜ਼ਵਾ, ਕੰਵਲਜੀਤ ਸਿੰਘ ਭੰਗੂ, ਬੇਅੰਤ ਸਿੰਘ ਰੰਧਾਵਾ, ਮਲਕੀਤ ਸਿੰਘ ਗਿੱਲ, ਸੰਦੀਪ ਬੌਬੀ, ਸੁਨੀਲ ਬਾਂਸਲ,ਸ਼ਾਮ ਲਾਲ ਜੈਨ, ਉਮੇਸ ਗੋਗੀ, ਸੁਖਰਾਜ ਔਲਖ, ਇੰਦਰਜੀਤ ਸਿੰਘ, ਰਤਨ ਰਾਹੀ, ਸਾਧੂ ਸਿੰਘ,ਗੁਰਪ੍ਰੀਤ ਸਿੰਘ ਬੰਟੀ, ਚਰਨਜੀਤ ਭੋਲਾ,ਵਿਪਨ ਮੀਤੂ, ਮਿੰਟੂ ਕਪੂਰ, ਪ੍ਰਦੀਪ ਗੋਲਾ, ਗੋਰਾ ਸਿੱਧੂ, ਸ਼ਾਜਨ ਸ਼ਰਮਾ ਤੇ ਹੋਰ ਕਾਂਗਰਸੀ ਵਰਕਰ ਹਾਜਰ ਸਨ।