ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਕੀਤਾ ਗਿਆ ਸੀ ਗ੍ਰਿਫਤਾਰ
ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਹਫਤਾ ਪਹਿਲਾਂ ਭਾਰੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਸਹਿਤ ਕਾਬੂ ਕੀਤਾ ਗਿਆ ਨਸ਼ਾ ਤਸਕਰ ਸਥਾਨਕ ਸਿਵਲ ਹਸਪਤਾਲ ਵਿਚੋਂ ਫ਼ਰਾਰ ਹੋ ਗਿਆ। ਕਥਿਤ ਦੋਸ਼ੀ ਦੀ ਕਰੋਨਾ ਰੀਪੋਰਟ ਪਾਜ਼ੀਟਿਵ ਆਈ ਸੀ, ਜਿਸਦੇ ਚੱਲਦੇ ਉਸਨੂੰ 23 ਮਾਰਚ ਨੂੰ ਸਿਵਲ ਹਸਪਤਾਲ ਦੇ ਕਰੋਨਾ ਵਾਰਡ ਵਿਚ ‘ਚ ਦਾਖਲ ਕਰਵਾਇਆ ਗਿਆ ਸੀ। ਖ਼ਬਰ ਲਿਖੇ ਜਾਣ ਤੱਕ ਪੁਲਿਸ ਨੂੰ ਫ਼ਰਾਰ ਹਵਾਲਾਤੀ ਅਵਤਾਰ ਸਿੰਘ ਉਰਫ਼ ਤਾਰੀ ਦੀ ਕੋਈ ਉਘ ਸੁੱਘ ਨਹੀਂ ਮਿਲੀ ਸੀ।
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਉਕਤ ਹਵਾਲਾਤੀ ਦੀ ਨਿਗਰਾਨੀ ’ਤੇ ਤੈਨਾਤ ਗਾਰਦ ’ਚ ਸ਼ਾਮਲ ਚਾਰ ਪੁਲਿਸ ਮੁਲਾਜਮਾਂ ਵਿਰੁਧ ਪੁਲਿਸ ਵਲੋਂ ਪਰਚਾ ਦਰਜ਼ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਲੰਘੀ 19 ਮਾਰਚ ਨੂੰ ਸੀਆਈਏ ਸਟਾਫ਼ ਨੇ ਅਵਤਾਰ ਸਿੰਘ ਉਰਫ ਤਾਰੀ ਨੂੰ 1300 ਨਸ਼ੀਲੀਆਂ ਗੋਲੀਆਂ ਸਹਿਤ ਕਾਬੂ ਕੀਤਾ ਗਿਆ ਸੀ। ਉਸਦੇ ਵਿਰੁਧ ਥਾਣਾ ਨਥਾਣਾ ਵਿਚ ਐੱਨਡੀਪੀਐੱਸ ਐਕਟ ਅਧੀਨ ਪਰਚਾ ਦਰਜ਼ ਕਰਨ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਕਰੋਨਾ ਟੈਸਟ ਕਰਵਾਉਣ ਤੋਂ ਬਾਅਦ ਬਠਿੰਡਾ ਜੇਲ੍ਹ ‘ਚ ਭੇਜਣ ਦੇ ਹੁਕਮ ਦਿੱਤੇ ਸਨ। ਇਸ ਦੌਰਾਨ ਉਸਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ, ਜਿਸ ਕਾਰਨ ਉਸਨੂੰ 23 ਮਾਰਚ ਨੂੰ ਸਿਵਲ ਹਸਪਤਾਲ ਦੇ ਕੋਰੋਨਾ ਵਾਰਡ ‘ਚ ਦਾਖਲ ਕੀਤਾ ਗਿਆ ਸੀ। ਇੱਥੇ ਲੰਘੀ ਰਾਤ ਉਹ ਤੀਸਰੀ ਮੰਜਲ ’ਚ ਕਮਰੇ ਦੀ ਤਾਕੀ ਦਾ ਸ਼ੀਸ਼ਾ ਖੋਲ੍ਹ ਕੇ ਫ਼ਰਾਰ ਹੋ ਗਿਆ। ਸੂਤਰਾਂ ਮੁਤਾਬਕ ਸੁਰੱਖਿਆ ’ਚ ਤੈਨਾਤ ਗਾਰਦ ਨੂੰ ਇਸਦੀ ਜਾਣਕਾਰੀ ਕਾਫ਼ੀ ਦੇਰੀ ਨਾਲ ਮਿਲੀ, ਜਿਸਦੇ ਚੱਲਦੇ ਉਸਦਾ ਕੁੱਝ ਪਤਾ ਨਹੀਂ ਲੱਗਿਆ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਫ਼ਰਾਰ ਹਵਾਲਾਤੀ ਇਕੱਲਾ ਨਸ਼ਾ ਤਸਕਰ ਹੀ ਨਹੀਂ ਸੀ, ਬਲਕਿ ਉਹ ਕਰੋਨਾ ਪਾਜ਼ੀਟਿਵ ਵੀ ਹੈ, ਜਿਸਦੇ ਚੱਲਦੇ ਇਹ ਮਹਾਂਮਾਰੀ ਹੋਰਨਾਂ ਨੂੰ ਵੀ ਹੋ ਸਕਦੀ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਹਵਾਲਾਤੀ ਅਵਤਾਰ ਸਿੰਘ ਵਿਰੁਧ ਪਰਚਾ ਦਰਜ਼ ਕਰ ਲਿਆ ਹੈ ਜਦੋਂਕਿ ਗਾਰਦ ’ਚ ਤੈਨਾਤ ਇੱਕ ਥਾਣੇਦਾਰ ਅਤੇ ਦੋ ਹੋਲਦਾਰਾਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
No comments
Post a Comment
Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ
Link to Commenting Guidelines