ਬਠਿੰਡਾ ’ਚ ਲੱਗੇ ਸੂਬੇ ਪੱਧਰੀ ਮੁਲਾਜਮ ਧਰਨੇ ’ਚ ਕੀਤੀ ਸਮੂਲੀਅਤ
ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ : ਮੁਲਾਜਮ ਮੰਗਾਂ ਨੂੰ ਲੈ ਕੇ ਚੁਫ਼ੇਰਿਓ ਘਿਰੀ ਪੰਜਾਬ ਸਰਕਾਰ ਵਿਰੁਧ ਮਾਲ ਵਿਭਾਗ ਦੀ ਕਾਨੂੰਗੋ ਐਸੋਸ਼ੀਏਸਨ ਨੇ ਧਰਨਾ ਲਗਾਇਆ। ਮਿੰਨੀ ਸਕੱਤਰੇਤ ਅੱਗੇ ਲੱਗੇ ਪੰਜਾਬ ਭਰ ਦੇ ਧਰਨੇ ਵਿਚ ਐਸੋਸੀਏਸ਼ਨ ੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਮਲੂਕਾ ਦੀ ਅਗਵਾਈ ਹੇਠ ਸਮੂਲੀਅਤ ਕਰਦਿਆਂ ਕਾਨੂੰਗੋਜ਼ ਨੇ ਸਰਕਾਰ ਵਿਰੁਧ ਭਰਵੀਂ ਨਾਅਰੇਬਾਜੀ ਕੀਤੀ।
ਇਸ ਮੌਕੇ ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਛੇਵੇ ਤਨਖਾਹ ਕਮਿਸ਼ਨ ਦੀ ਰਿਪੋਰਟ 1-1-16 ਤੋਂ ਬਕਾਏ ਸਮੇਤ ਲਾਗੂ ਕੀਤੀ ਜਾਵੇ, ਨਵੇ ਮੁਲਜ਼ਮਾਂ ਨੂੰ ਪੂਰੀ ਤਨਖਾਹ ’ਤੇ ਭਰਤੀ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਮਹਿੰਗਾਈ ਭੱਤਿਆ ਦੀ ਰਹਿੰਦੀਆਂ ਕਿਸ਼ਤਾਂ ਤਰੁੰਤ ਬਹਾਲ ਕਰਨ ਤੋਂ ਇਲਾਵਾ ਮੁਲਾਜ਼ਮਾਂ ਦੀ ਛਾਂਟੀਆਂ ਬੰਦ ਕਰਨ ਸਹਿਤ ਮੁਲਾਜ਼ਮਾਂ ਤੋਂ ਹਰ ਮਹੀਨੇ ਲਿਆ ਜਾਣ ਵਾਲਾ 200 ਰੁਪਏ ਦਾ ਵਿਕਾਸ ਟੈਕਸ ਬੰਦ ਕੀਤਾ ਜਾਵੇ। ਇਸ ਮੌਕੇ ਜਨਰਲ ਸਕੱਤਰ ਗੁਰਜੀਵਨ ਸਿੰਘ, ਖ਼ਜਾਨਚੀ ਲਖਵੀਰ ਸਿੰਘ ਮਾਨ ਤੋਂ ਇਲਾਵਾ ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।
No comments
Post a Comment
Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ
Link to Commenting Guidelines