ਬਠਿੰਡਾ 'ਚ ਇੱਕ ਦਿਨ ਵਿਚ ਮਸ਼ਹੂਰ ਡਾਕਟਰ ਸਹਿਤ 10 ਮੌਤਾਂ
ਬਠਿੰਡਾ ਦੇ ਰਾਮਬਾਗ 'ਚ ਪਹਿਲੀ ਵਾਰ 6 ਲਾਸ਼ਾਂ ਦਾ ਕੀਤਾ ਇਕੱਠਿਆਂ ਸੰਸਕਾਰਸੁਖਜਿੰਦਰ ਮਾਨ
ਬਠਿੰਡਾ, 10 ਸਤੰਬਰ : ਸੂਬੇ ਦੇ ਛੋਟੇ ਜ਼ਿਹੇ ਸ਼ਹਿਰ ਬਠਿੰਡਾ 'ਚ ਕਰੋਨਾ ਨੇ ਅਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹੇ ਵਿਚ ਜਿੱਥੇ ਹਰ ਰੋਜ਼ ਡੇਢ ਸੋ ਦੇ ਕਰੀਬ ਕਰੋਨਾ ਲਾਗ ਤੋਂ ਪੀੜ੍ਹਤ ਮਰੀਜ਼ ਆ ਰ
ਹੇ ਹਨ, ਉਥੇ ਅੱਜ ਕਰੋਨਾ ਲਾਗ ਤੋਂ ਪੀੜ੍ਹਤ ਪਹਿਲੀ ਵਾਰ ਰਿਕਾਰਡ ਤੋੜ 10 ਵਿਅਕਤੀਆਂ ਨੇ ਦਮ ਤੋੜ ਦਿੱਤਾ। ਜਿਸ ਨਾਲ ਜ਼ਿਲ੍ਹੇ ਵਿਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 68 ਤੱਕ ਪੁੱਜ ਗਈ ਹੈ। ਅੱਜ ਮਰਨ ਵਾਲਿਆਂ ਵਿਚ 6 ਜਣਿਆਂ ਦੀ ਮੌਤ ਫ਼ਰੀਦਕੋਟ ਮੈਡੀਕਲ ਕਾਲਜ਼ ਵਿਚ ਹੋਈ ਜਦੋਂਕਿ 4 ਜਣੇ ਸ਼ਹਿਰ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿਚ ਦਾਖ਼ਲ ਸਨ। ਮਰਨ ਵਾਲਿਆਂ ਵਿਚੋਂ 8 ਜਣੇ ਸ਼ਹਿਰੀ ਅਤੇ 2 ਮ੍ਰਿਤਕ ਦਿਹਾਤੀ ਖੇਤਰ ਨਾਲ ਸਬੰਧਤ ਸਨ। ਇਕੱਲੀ ਨੌਜਵਾਨ ਵੈਲਫ਼ੇਅਰ ਸੁਸਾਇਟੀ ਵਲੋਂ ਹੀ ਇੱਕੋ ਸਮੇਂ ਸਥਾਨਕ ਰਾਮ ਬਾਗ 'ਚ 6 ਕਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਦਾ ਇੱਕੋਂ ਸਮੇਂ ਸੰਸਕਾਰ ਕੀਤਾ ਗਿਆ। ਮ੍ਰਿਤਕਾਂ ਵਿਚ ਸ਼ਹਿਰ ਦਾ ਇੱਕ ਨਾਮੀ ਸ਼ਰਜਨ ਡਾਕਟਰ ਮੇਲਾ ਰਾਮ ਬਾਂਸਲ ਵੀ ਸ਼ਾਮਲ ਹੈ, ਜਿਹੜਾ ਸ਼ਹਿਰ ਦੇ ਪੁਰਾਣੇ ਡਾਕਟਰਾਂ ਵਿਚ ਸ਼ਾਮਲ ਸੀ ਅਤੇ ਉਸਨੂੰ ਗਰੀਬਾਂ ਦਾ ਮਸੀਹਾਂ ਵੀ ਕਿਹਾ ਜਾਂਦਾ ਸੀ। ਸੂਚਨਾ ਮੁਤਾਬਕ 93 ਸਾਲਾਂ ਡਾ. ਬਾਂਸਲ ਪਿਛਲੇ 10 ਦਿਨਾਂ ਤੋਂ ਦਿੱਲੀ ਸਥਿਤ ਮੇਦਾਂਤਾ ਹਸਪਤਾਲ ਵਿਚ ਦਾਖ਼ਲ ਸੀ। ਉਨ੍ਹਾਂ ਦੀ ਇੱਕ ਹਫ਼ਤਾ ਪਹਿਲਾਂ ਕਰੋਨਾ ਰੀਪੋਰਟ ਪਾਜ਼ੀਟਿਵ ਆਈ ਸੀ। ਬੀਤੀ ਰਾਤ ਉਨ੍ਹਾਂ ਦੀ ਮੌਤ ਹੋ ਗਈ। ਇਹ ਵੀ ਪਤਾ ਚੱਲਿਆ ਹੈ ਕਿ ਮ੍ਰਿਤਕ ਡਾਕਟਰ ਦੇ ਹੋਰ ਪ੍ਰਵਾਰਕ ਮੈਂਬਰ ਵੀ ਕਰੋਨਾ ਮਹਾਂਮਾਰੀ ਨਾਲ ਲੜਾਈ ਲੜ ਰਹੇ ਹਨ। ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ਡਾ ਮੇਲਾ ਰਾਮ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿਚ ਕਰ ਦਿੱਤਾ। ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਡਾ ਬਾਸਲ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦਸਣਾ ਬਣਦਾ ਹੈ ਕਿ ਡਾ. ਮੇਲਾ ਰਾਮ ਸ਼ਹਿਰ ਦਾ ਇੱਕ ਪ੍ਰਮੁੱਖ ਸਰਜਨ ਸੀ ਅਤੇ ਇੱਕ ਸਮਾਜ ਸੇਵਕ ਵੀ ਸੀ। ਉਸਨੇ ਛੇ ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ ਸ਼ਹਿਰ ਦੇ ਲੋਕਾਂ ਦੀ ਸੇਵਾ ਕੀਤੀ ਅਤੇ ਇਸ ਸਮੇਂ ਦੌਰਾਨ ਕਦੇ ਵੀ ਆਰਥਿਕ ਪੱਖ ਨੂੰ ਮਹੱਤਵ ਨਹੀਂ ਦਿੱਤਾ । ਇਹੀ ਕਾਰਨ ਸੀ ਕਿ ਉਸਨੂੰ ਗਰੀਬਾਂ ਦਾ ਮਸੀਹਾ ਵੀ ਕਿਹਾ ਜਾਂਦਾ ਸੀ। ਉਧਰ ਹੋਰਨਾਂ ਮੌਤਾਂ ਵਿਚ ਸ਼ਹਿਰ ਦੇ ਹਾਜੀਰਤਨ ਗੇਟ ਨਜਦੀਕ ਰਹਿਣ ਵਾਲੀ 65 ਸਾਲਾ ਪ੍ਰੀਤ ਕੌਰ ਦੀ ਕਰੋਨਾ ਰੀਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਸਨੂੰ ਡੀਡੀਆਰਸੀ ਸੈਂਟਰ ਬਠਿੰਡਾ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਸਦੀ ਮੌਤ ਹੋ ਗਈ। ਸੁਰਿੰਦਰ ਕੁਮਾਰ ਵਰਮਾ ਨਿਵਾਸੀ ਗਲੀ ਨੰਬਰ 13 ਨਾਮਦੇਵ ਨਗਰ ਅਤੇ 65 ਸਾਲਾ ਰਾਜਪਾਲ ਨਿਵਾਸੀ ਪਰਸਰਾਮ ਨਗਰ ਗਲੀ ਦੀ ਵੀ ਫਰੀਦਕੋਟ ਮੈਡੀਕਲ ਕਾਲਜ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਦੋਵੇਂ ਦੀਆਂ ਕਰੋਨਾਂ ਰਿਪੋਰਟਾਂ ਪਾਜ਼ੀਟਿਵ ਆਉਣ ਤੋਂ ਬਾਅਦ ਮੰਗਲਵਾਰ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰਨਾ ਪਿਆ ਸੀ। ਇਸੇ ਤਰ੍ਹਾਂ 74 ਸਾਲਾ ਔਰਤ ਸੁਰਜੀਤ ਕੌਰ ਗਲੀ ਨੰਬਰ ਇੱਕ ਨਾਮਦੇਵ ਨਗਰ ਦੀ ਵੀ ਕੋਰੋਨਾ ਵਾਇਰਸ ਨਾਲ ਲਾਗ ਤੋਂ ਪੀੜ੍ਹਤ ਹੋਣ ਤੋਂ ਬਾਅਦ ਮੌਤ ਹੋ ਗਈ। ਉਸਨੂੰ ਵੀ ਆਪਣੀ ਸਾਹ ਅਤੇ ਬੁਖਾਰ ਤੋਂ ਬਾਅਦ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਸੀ। ਸਥਾਨਕ ਸ਼ਹਿਰ ਦੇ ਕੋਰਟ ਰੋਡ 'ਤੇ ਸਥਿਤ ਪਟਵਾਰੀਆਂ ਵਾਲੀ ਗਲੀ ਦੇ ਵਾਸੀ 64 ਸਾਲਾਂ ਹਰਮੇਲ ਸਿੰਘ ਨੇ ਵੀ ਦਮ ਤੋੜ ਦਿੱਤਾ। ਉਸਨੂੰ ਸਾਹ ਅਤੇ ਛਾਤੀ ਦੀ ਦਿੱਕਤ ਦੇ ਨਾਲ ਤੇਜ਼ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਸੀ। ਜਿੱਥੇ ਕਰੋਨਾ ਰੀਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ 8 ਸਤੰਬਰ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿਖੇ ਭੇਜ ਦਿੱਤਾ। ਇਕ ਹੋਰ ਕੇਸ ਵਿੱਚ ਇਸਤੋਂ ਇਲਾਵਾ ਸਥਾਨਕ ਗੁਰੂ ਗੋਬਿੰਦ ਸਿੰਘ ਨਗਰ ਵਾਸੀ ਰਾਜੇਸ਼ ਕੁਮਾਰ ਜਿੰਦਲ 70 ਸਾਲ ਵੀ ਫ਼ਰੀਦਕੋਟ ਮੈਡੀਕਲ ਕਾਲਜ਼ ਵਿਚ ਦਾਖ਼ਲ ਸੀ, ਜਿੱਥੇ ਉਸਦੀ ਮੌਤ ਹੋ ਗਈ। ਜਦੋਂਕਿ ਸ਼ਹਿਰ ਦੇ ਰਜਿੰਦਰ ਪ੍ਰਸ਼ਾਦ 55 ਸਾਲ ਵਾਸੀ ਸੁਰਖਪੀਰ ਰੋਡ ਨਿਵਾਰਣ ਹਸਪਤਾਲ ਵਿਚ ਦਾਖ਼ਲ ਸੀ, ਜਿੱਥੇ ਉਸਦੀ ਮੌਤ ਹੋ ਗਈ। ਜ਼ਿਲ੍ਹੇ ਦੇ ਦਿਹਾਤੀ ਖੇਤਰਾਂ ਨਾਲ ਸਬੰਧਤ ਗੁਰਾ ਸਿੰਘ ਪੁੱਤਰ ਘੁੰਮਣ ਸਿੰਘ ਵਾਸੀ ਪਿੰਡ ਮਲੂਕਾ ਵੀ ਫ਼ਰੀਦਕੋਟ ਦੇ ਮੈਡੀਕਲ ਕਾਲਜ਼ ਵਿਚ ਦਾਖ਼ਲ ਸੀ, ਉਸਦੀ ਵੀ ਮੌਤ ਹੋ ਗਈ ਹੈ। ਇਸਤੋਂ ਇਲਾਵਾ ਤਲਵੰਡੀ ਸਾਬੋ ਵਾਸੀ ਹਰਜੀਤ ਸਿੰਘ 80 ਸਾਲ ਸਥਾਨਕ ਨਿਵਾਰਣ ਹਸਪਤਾਲ ਵਿਚ ਦਾਖ਼ਲ ਸੀ ਨੇ ਵੀ ਦਮ ਤੋੜ ਦਿੱਤਾ। ਤਲਵੰਡੀ ਸਾਬੋ ਅਤੇ ਸੁਰਖਪੀਰ ਰੋਡ ਦੇ ਮ੍ਰਿਤਕਾਂ ਦਾ ਸਹਾਰਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਰਕਰਾਂ ਵਲੋਂ ਅਤੇ ਦੂਜੇ ਸਾਰਿਆਂ ਦਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਰਕਰਾਂ ਨੇ ਅੰਤਿਮ ਸੰਸਕਾਰ ਕਰਵਾਇਆ।
ਬਾਕਸ
ਜ਼ਿਲ੍ਹੇ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 3800 ਤੋਂ ਟੱਪੀ
ਬਠਿੰਡਾ: ਉਧਰ ਜ਼ਿਲੇ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 3802 ਹੋ ਗਈ ਹੈ। ਹਾਲਾਂਕਿ ਇੰਨ੍ਹਾਂ ਮਰੀਜ਼ਾਂ ਵਿਚੋਂ 2232 ਮਰੀਜ਼ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਹਨ। ਡਿਪਟੀ ਕਮਿਸ਼ਨਰ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਵਿਚ ਅੱਜ 147 ਨਵੇਂ ਪਾਜ਼ੀਟਿਵ ਕੇਸ ਆਏ ਹਨ।
No comments
Post a Comment
Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ
Link to Commenting Guidelines