ਬਠਿੰਡਾ 'ਚ ਕੋਰੋਨਾ ਦਾ ਕਹਿਰ ਵਧਣ ਲੱਗਿਆ, ਦੋ ਮੌਤਾਂ ਹੋਈਆਂ
ਕਈ ਪੁਲਿਸ ਤੇ ਫ਼ੌਜੀ ਜਵਾਨ ਵੀ ਆਏ ਕੋਰੋਨਾ ਦੀ ਚਪੇਟ 'ਚ
ਸੁਖਜਿੰਦਰ ਮਾਨ
ਬਠਿੰਡਾ, 27 ਜੂਨ : ਦੁਨੀਆਂ ਭਰ 'ਚ ਕੋਹਰਾਮ ਮਚਾ ਰਿਹਾ ਕੋਰੋਨਾ ਮਹਾਂਮਾਰੀ ਦਾ ਕਹਿਰ ਹੁਣ ਬਠਿੰਡਾ ਜ਼ਿਲੇ 'ਚ ਵੀ ਵਧਣ ਲੱਗਿਆ ਹੈ। ਇਸ ਬੀਮਾਰੀ ਕਾਰਨ ਜ਼ਿਲ੍ਹੇ ਵਿਚ ਹੁਣ ਤੱਕ ਦੋ ਮੋਤਾਂ ਹੋ ਚੁੱਕੀਆਂ ਹਨ ਜਦੋਂ ਕਿ 34 ਦੇ ਕਰੀਬ ਮਰੀਜ ਹਸਪਤਾਲਾਂ 'ਚ ਇਲਾਜ਼ ਕਰਵਾ ਰਹੇ ਹਨ। ਜ਼ਿਲ੍ਹੇ ਵਿਚ ਮਰਨ ਵਾਲਿਆਂ ਵਿਚੋਂ ਦੋਨੇਂ ਵਿਅਕਤੀ ਬਠਿੰਡਾ ਸ਼ਹਿਰ ਨਾਲ ਸਬੰਧਤ ਸਨ, ਜਿੰਨ੍ਹਾਂ ਵਿਚੋਂ ਇੱਕ ਹਰਬੰਸ ਨਗਰ ਦਾ ਨੌਜਵਾਨ ਦਾ ਹਾਲੇ ਸਿਰਫ਼ 36 ਸਾਲਾਂ ਦਾ ਹੀ ਸੀ। ਇਸੇ ਤਰ੍ਹਾਂ ਪੁਖ਼ਰਾਜ ਕਲੌਨੀ ਦੇ 55 ਸਾਲਾਂ ਵਾਸੀ ਦੀ ਵੀ ਇਸ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ। ਇਸਤੋਂ ਇਲਾਵਾ ਹੁਣ ਤੱਕ ਦਰਜ਼ਨ ਤੋਂ ਵੱਧ ਪੁਲਿਸ ਤੇ ਫ਼ੌਜੀ ਜਵਾਨ ਵੀ ਇਸ ਮਹਾਂਮਾਰੀ ਦੀ ਚਪੇਟ ਵਿਚ ਆ ਚੁੱਕੇ ਹਨ। ਉਂਜ ਚੰਗਾ ਪੱਖ ਇਹ ਵੀ ਹੈ ਕਿ ਹੁਣ ਤੱਕ ਜ਼ਿਲੇ ਵਿਚ ਇਸ ਬੀਮਾਰੀ ਨਾਲ 75 ਜਣੇ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ਦੇ ਸਹਾਇਕ ਸਿਵਲ ਸਰਜ਼ਨ ਡਾ: ਕੁੰਦਨ ਪਾਲ ਨੇ ਦੱਸਿਆ ਕਿ ਅੱਜ ਜਿੰਨਾਂ ਦੋ ਜਣਿਆਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਉਨਾਂ ਵਿਚੋਂ ਇਕ ਬਠਿੰਡਾ ਜ਼ਿਲੇ ਅਤੇ ਇਕ ਬਠਿੰਡਾ ਜ਼ਿਲੇ ਤੋਂ ਬਾਹਰ ਦਾ ਹੈ। ਦੋਨੋਂ ਹੀ ਪੁਲਿਸ ਜਵਾਨ ਹਨ । ਉਧਰ ਸਿਵਲ ਸਰਜਨ ਡਾ ਅਮਰੀਕ ਸਿੰਘ ਸੰਧੂ ਨੇ ਦਾਅਵਾ ਕੀਤਾ ਕਿ ਜ਼ਿਲ੍ਹੈ ਵਿਚ ਮਰਨ ਵਾਲੇ ਬੇਸ਼ੱਕ ਕੋਰੋਨਾ ਲਾਗ ਤੋਂ ਪੀੜਤ ਸਨ ਪ੍ਰੰਤੂ ਉਨ੍ਹਾਂ ਵਿਚੋਂ ਨੌਜਵਾਨ ਨੂੰ ਕਿਡਨੀ ਰੋਗ ਦੀ ਸਮੱਸਿਆ ਸੀ ਤੇ ਉਹ ਡਾਇਲਸਸ ਕਰਵਾਉਣ ਲਈ ਫ਼ਰੀਦਕੋਟ ਮੈਡੀਕਲ ਕਾਲਜ਼ ਗਿਆ ਹੋਇਆ ਸੀ, ਜਿੱਥੇ ਟੈਸਟ ਕਰਵਾਉਣ 'ਤੇ ਉਹ ਪਾਜੀਟਿਵ ਪਾਇਆ ਗਿਆ। ਇਸੇ ਤਰ੍ਹਾਂ ਪੁਖ਼ਰਾਜ ਕਲੌਨੀ ਦਾ ਮਰਨ ਵਾਲਾ 55 ਸਾਲਾਂ ਵਿਅਕਤੀ ਹਾਇਪਰਟੈਸਿਨ, ਦਿਲ ਦੇ ਰੋਗ ਤੋਂ ਇਲਾਵਾ ਡਾਇਬੀਟਿਜ ਤੋਂ ਪੀੜਤ ਸੀ ਅਤੇ ਇਸ ਦੌਰਾਨ ਉਹ ਕਰੋਨਾ ਪਾਜਿਟਿਵ ਆ ਗਿਆ ਸੀ। ਉਸਦਾ ਡੀਐਮਸੀ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਸੀ ।

Social Network